ਭੋਗ ’ਤੇ ਵਿਸ਼ੇਸ਼ : ਸੰਘਰਸ਼ਸ਼ੀਲ ਇਨਸਾਨ ਸਨ ਬਾਬੂ ਸਿੰਘ ਗਰੇਵਾਲ
6 ਜੂਨ 1941 ਨੂੰ ਪਿਤਾ ਸ. ਨਾਜਰ ਸਿੰਘ ਮਾਤਾ ਕਿਸ਼ਨ ਕੌਰ ਦੇ ਘਰ ਪਿੰਡ ਆਸੀ ਕਲਾਂ ਜ਼ਿਲ੍ਹਾ ਲੁਧਿਆਣਾ ’ਚ ਜਨਮੇ ਸ. ਬਾਬੂ ਸਿੰਘ ਗਰੇਵਾਲ ਸੰਘਰਸ਼ਸ਼ੀਲ ਇਨਸਾਨ ਸਨ। ਉਹਨਾ ਦੇ ਦੋ ਹੋਰ ਭਰਾ ਹਰਨੇਕ ਸਿੰਘ ਤੇ ਰਣਜੀਤ ਸਿੰਘ ਵੀ ਹਨ, ਜਿੰਨਾਂ ਨਾਲ ਮਿਲ ਕੇ ਉਹਨਾਂ ਨੇ ਘਰ ਦੀ ਕਬੀਲਦਾਰੀ ਦਾ ਭਾਰ ਸੰਭਾਲ਼ਿਆ। ਸ. ਬਾਬੂ ਸਿੰਘ ਦੀ ਸ਼ਾਦੀ ਜਸਵੀਰ ਕੌਰ ਨਾਲ ਹੋਈ ਜਿੰਨਾਂ ਦੇ ਤਿੰਨ ਬੱਚੇ ਰਘਵੀਰ ਸਿੰਘ ਆਸੀ ਕਲਾਂ ਜੋ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਆਗੂ ਹਨ, ਦੂਜੇ ਸ. ਅਰਜਣ ਸਿੰਘ ਤੇ ਤੀਜੀ ਬੇਟੀ ਹਰਵਿੰਦਰ ਕੌਰ ਹਨ। ਜਿੰਨਾਂ ਦੇ ਬੱਚੇ ਅੱਗੇ ਵਿਦੇਸ਼ਾਂ ਵਿੱਚ ਸੈਟ ਹਨ।
ਸ. ਬਾਬੂ ਸਿੰਘ ਗਰੇਵਾਲ ਜਿੱਥੇ ਸਫ਼ਲ ਕਿਸਾਨ ਸਨ, ਉੱਥੇ ਉਹ ਸਮਾਜ ਦੇ ਭਲੇ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਦੇ ਸਨ। 1984 ਵੇਲੇ ਲੱਗੇ ਧਰਮ ਯੁੱਧ ਮੋਰਚੇ ਵਿੱਚ ਉਹ ਲਗਾਤਾਰ ਜਾਂਦੇ ਰਹੇ ਸਨ। ਜਿਸ ਵਿੱਚ ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪਈ। ਪਿੰਡ ਦੇ ਉਹ ਲਗਾਤਾਰ ਕਈ ਵਾਰ ਪੰਚ ਬਣੇ। ਜਿਸ ਦੌਰਾਨ ਉਹਨਾਂ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਉਹਨਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਪੰਚਾਇਤ ਦਾ ਹਿੱਸਾ ਰਿਹਾ ਹੈ।
ਉਹ ਜਮਹੂਰੀ ਕਿਸਾਨ ਸਭਾ ਦੇ ਮੈਂਬਰ ਸਨ। ਉਹਨਾ ਦਾ ਪਰਿਵਾਰ ਹਰ ਕਿਸਮ ਦੇ ਨਸ਼ੇ ਤੋਂ ਰਹਿਤ ਤੇ ਸ਼ੁੱਧ ਸ਼ਾਕਾਹਾਰੀ ਹੈ। ਸ. ਬਾਬੂ ਸਿੰਘ ਗਰੇਵਾਲ ਬਲਦਾ ਤੇ ਘੋੜੀਆਂ ਦੀਆਂ ਦੌੜਾ ਦੇ ਸ਼ੌਕੀਨ ਸਨ। ਉਹਨਾਂ ਬਲਦ ਇਲਾਕੇ ਦੀਆਂ ਵੱਡੀਆਂ ਖੇਡਾਂ ਤੋਂ ਪਹਿਲੇ ਨੰਬਰਾਂ ਵਿੱਚ ਰਹੇ ਹਨ। ਜਿਸ ਕਰਕੇ ਬਲਦਾ ਤੇ ਘੋੜੀਆਂ ਨੂੰ ਉਹ ਬਹੁਤ ਪਿਆਰ ਨਾਲ ਪਾਲਦੇ ਸਨ।
ਉਹਨਾਂ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਇਲਾਕੇ ਬਲ਼ਦਾਂ ਦੀਆਂ ਖੇਡ ਪ੍ਰੇਮੀਆਂ, ਨਗਰ ਪੰਚਾਇਤ, ਕਿਸਾਨ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਮਿਤੀ 29 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ 01 ਤੱਕ ਲੰਗਰ ਪੱਤੀ ਦੇ ਗੁਰਦੁਆਰਾ ਸਾਹਿਬ ਪਿੰਡ ਆਸੀ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗਾ।
ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਗੁਰਮੇਲ ਸਿੰਘ ਰੂਮੀ, ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਅਮਰੀਕ ਸਿੰਘ ਜੜਤੌਲੀ, ਮਲਕੀਤ ਸਿੰਘ ਗਰੇਵਾਲ, ਨਛੱਤਰ ਸਿੰਘ ਦਫਤਰ ਸਕੱਤਰ, ਕਰਮ ਸਿੰਘ ਗਰੇਵਾਲ, ਜਗਮਿੰਦਰ ਸਿੰਘ ਬਿੱਟੂ ਲੱਲਤੋ ਖ਼ੁਰਦ, ਡਾ. ਅਜੀਤ ਰਾਮ ਸ਼ਰਮਾ ਝਾਡੇ, ਅਮਰਜੀਤ ਸਿੰਘ ਸਹਿਜਾਦ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ ਨੇ ਉਹਨਾਂ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਸ. ਬਾਬੂ ਸਿੰਘ ਗਰੇਵਾਲ ਦਾ ਘਾਟਾ ਸਦਾ ਰੜਕਦਾ ਰਹੇਗਾ।

Comments
Post a Comment