ਕਿਸਾਨਾਂ ਵਲੋਂ ਬਾਠ ਸਾਹਿਬ ਸਾਹਮਣੇ ਨੈਸ਼ਨਲ ਹਾਈਵੇਅ ’ਤੇ ਧਰਨਾ ਦੇ ਕੇ ਸੜਕ ਕੀਤੀ ਜਾਮ



ਪਠਾਨਕੋਟ: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਤੇ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਇਸ ਦੌਰਾਨ ਲਗਾਏ ਧਰਨੇ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕੇਵਲ ਸਿੰਘ ਕੰਗ, ਕੁੱਲ ਹਿੰਦ ਕਿਸਾਨ ਸਭਾ ਵਲੋਂ ਪਰਸ਼ੋਤਮ ਕੁਮਾਰ, ਕਿਰਤੀ ਕਿਸਾਨ ਯੂਨੀਅਨ ਵਲੋਂ ਪਰਮਜੀਤ ਸਿੰਘ, ਜਮਹੂਰੀ ਕਿਸਾਨ ਸਭਾ ਵਲੋਂ ਬਲਵੰਤ ਸਿੰਘ ਘੋ ਨੇ ਕੀਤੀ। ਇਹ ਧਰਨਾ ਸਵੇਰੇ 11 ਵਜੇ ਤੋਂ 3 ਵਜੇ ਤਕ ਰਿਹਾ। ਇਸ ਧਰਨੇ ਨੂੰ ਬਲਬੀਰ ਸਿੰਘ, ਨਰੰਜਨ ਸਿੰਘ, ਜਵਾਲਾ ਸਿੰਘ, ਮੁਖਤਾਰ ਸਿੰਘ, ਅਮਰ ਕ੍ਰਾਂਤੀ, ਹਰਜੀਤ ਸਿੰਘ, ਗੁਰਬਾਜ ਸਿੰਘ, ਅਮੀਰ ਸਿੰਘ, ਪ੍ਰੇਮ ਸਿੰਘ, ਸੁਰਿੰਦਰ ਸਹਿਗਲ, ਕੇਵਲ ਕਾਲੀਆ, ਨੇਤ੍ਰ ਸਿੰਘ, ਅਵਿਨਾਸ਼ ਕੁਮਾਰ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਪੁੱਤਾ ਵਾਂਗ ਪਾਲੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਰੁਲ ਰਹੀ ਹੈ, ਖਰੀਦ ਨਹੀਂ ਹੋ ਰਹੀ। ਕਿਸਾਨਾਂ ਦੀ ਬਹੁਤ ਦਿਨਾਂ ਤੋਂ ਮੰਡੀ ਵਿਚ ਖਜਲ ਖੁਆਰੀ ਹੋ ਰਹੀ ਹੈ। ਜੇਕਰ ਫ਼ਸਲ ਖਰੀਦੀ ਵੀ ਜਾ ਰਹੀ ਹੈ ਤਾਂ ਪੂਰਾ ਭਾਅ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਦੀ ਫਸਲ ਵਿੱਚੋ ਕਟੌਤੀ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਜਾਣ ਬੁੱਝਕੇ ਕਿਸਾਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਗੁਦਾਮਾਂ ਨੂੰ ਖਾਲੀ ਨਹੀਂ ਕੀਤਾ ਗਿਆ। ਮੰਡੀਆਂ ਵਿੱਚ ਧਾਨ ਦੇ ਢੇਰ ਲੱਗੇ ਹੋਏ ਹਨ। ਕਿਸਾਨੀ ਦੀ ਲੁੱਟ ਹੋ ਰਹੀ ਹੈ। ਕਿਸਾਨ ਵਿਰੋਧੀ ਨੀਤੀਆਂ ਕਰਕੇ ਸਰਕਾਰ ਖੇਤੀ ਨੂੰ ਲਾਭਦਾਇਕ ਕਿੱਤਾ ਨਹੀ ਰਹਿਣ ਦੇਵੇਗੀ। ਦਿੱਲੀ ਮੋਰਚੇ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜਾਬ ਸਰਕਾਰ ਨੇ ਵੀ ਵੇਲੇ ਸਿਰ ਖਰੀਦ ਦਾ ਪ੍ਰਬੰਧ ਨਹੀਂ ਕੀਤਾ। ਗੁਦਾਮ ਖਾਲੀ ਕਰਨ ਲਈ ਦਬਾ ਨਹੀ ਬਣਾਇਆ। ਬਾਰਦਾਨੇ ਤੇ ਹੋਰ ਪ੍ਰਬੰਧ ਨਹੀਂ ਕੀਤੇ, ਚਕਾਈ ਦਾ ਪ੍ਰਬੰਧ ਨਹੀਂ ਕੀਤਾ।

ਆਗੂਆਂ ਨੇ ਕਿਹਾ ਕਿ ਇਸ ਦੇ ਸਿੱਟੇ ਵਜੋਂ ਕਿਸਾਨੀ ਨੂੰ ਸੜਕਾਂ ਤੇ ਬੈਠਣਾ ਪਿਆ। ਆਗੂਆਂ ਨੇ ਐਲਾਨ ਕੀਤਾ ਕਿ ਜੇ ਫ਼ਸਲ ਦੀ ਖਰੀਦ ਠੀਕ ਢੰਗ ਨਾਲ ਸ਼ੁਰੂ ਨਾ ਕੀਤੀ ਤਾਂ 29 ਅਕਤੂਬਰ ਨੂੰ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ