ਅਜਨਾਲਾ ਵਿਖੇ ਮਨਾਇਆ ਕਾਰਪੋਰੇਟ ਵਿਰੋਧੀ ਦਿਵਸ
ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਵਰਦੇ ਮੀਂਹ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਕਾਰਪੋਰੇਟ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਜਿਸ ਵਿੱਚ ਐੱਸਕੇਐੱਮ ’ਚ ਸ਼ਾਮਿਲ ਕਿਸਾਨ -ਮਜ਼ਦੂਰ ਜਥੇਬੰਦੀਆਂ ਦੇ ਸੈਕੜੇ ਕਾਰਕੁਨਾਂ ਤੇ ਹਮਦਰਦਾ ਨੇ ਹਿੱਸਾ ਲਿਆ। ਇਕੱਠ ਦੀ ਪ੍ਰਧਾਨਗੀ ਸੁੱਚਾ ਸਿੰਘ ਤੇੜਾ, ਅਜੀਤ ਕੌਰ ਕੋਟਰਜਾਦਾ, ਬਲਬੀਰ ਸਿੰਘ ਕੱਕੜ, ਸੁੱਚਾ ਸਿੰਘ ਘੋਗਾ ਤੇ ਰਜਿੰਦਰ ਸਿੰਘ ਭਲਾ ਪਿੰਡ ਨੇ ਕੀਤੀ। ਐੱਸਕੇਐੱਮ ਦੇ ਪ੍ਰਮੁਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਸੁੱਚਾ ਸਿੰਘ ਤੇੜਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਉਸ ਵੇਲੇ ਹੋਇਆ ਜਦੋਂ ਅੰਗਰੇਜ਼ਾ ਨੇ ਮੋਦੀ ਸਰਕਾਰ ਵਰਗੇ ਬਾਰ (ਪਾਕਿਸਤਾਨ) ਦੇ ਲੋਕਾਂ ਦੀਆਂ ਜ਼ਮੀਨਾਂ ਹਥਿਆਉਣਾ ਜਿਹੜੇ ਤਿੰਨ ਕਾਲੇ ਕਨੂੰਨ ਬਣਾਏ ਸਨ ਉਹਨਾਂ ਵਿਰੁੱਧ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਲੜੀ ਗਈ ਵਿਆਪਕ 'ਪੱਗੜੀ ਸੰਭਾਲ ਜੱਟਾ ਲਹਿਰ' ਨੇ ਜਦੋਂ ਜੋਰ ਫ਼ੜਿਆ ਤਾਂ ਅੰਗਰੇਜਾਂ ਨੇ ਕਨੂੰਨ ਤਾਂ ਰੱਦ ਕਰ ਦਿੱਤੇ ਪ੍ਰੰਤੂ ਚਾਚਾ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੂੰ ਜਲਾ ਵਤਨ ਕਰ ਦਿੱਤਾ। ਇਹਦੇ ਵਿਰੁੱਧ ਦੇਸ਼ ਵਾਸੀਆਂ ਵਿੱਚ ਅਜਾਦੀ ਦੀ ਜੰਗ ਦਾ ਰੋਹ ਹੋਰ ਭੜਕਿਆ। ਆਗੂਆਂ ਨੇ ਅੱਗੇ ਦੱਸਿਆ ਕਿ ਅੱਜ ਸਾਨੂੰ ਸ਼ਹੀਦ ਭਗਤ ਦੇ ਵਿਚਾਰਾਂ ’ਤੇ ਚੱਲਦਿਆ ਸਾਡੇ ਦੇਸ਼ ਤੇ ਅਰਥਚਾਰੇ ਤੇ ਕਾਬ...