ਅਜਨਾਲਾ ਵਿਖੇ ਮਨਾਇਆ ਕਾਰਪੋਰੇਟ ਵਿਰੋਧੀ ਦਿਵਸ
ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਵਰਦੇ ਮੀਂਹ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਕਾਰਪੋਰੇਟ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਜਿਸ ਵਿੱਚ ਐੱਸਕੇਐੱਮ ’ਚ ਸ਼ਾਮਿਲ ਕਿਸਾਨ -ਮਜ਼ਦੂਰ ਜਥੇਬੰਦੀਆਂ ਦੇ ਸੈਕੜੇ ਕਾਰਕੁਨਾਂ ਤੇ ਹਮਦਰਦਾ ਨੇ ਹਿੱਸਾ ਲਿਆ।
ਇਕੱਠ ਦੀ ਪ੍ਰਧਾਨਗੀ ਸੁੱਚਾ ਸਿੰਘ ਤੇੜਾ, ਅਜੀਤ ਕੌਰ ਕੋਟਰਜਾਦਾ, ਬਲਬੀਰ ਸਿੰਘ ਕੱਕੜ, ਸੁੱਚਾ ਸਿੰਘ ਘੋਗਾ ਤੇ ਰਜਿੰਦਰ ਸਿੰਘ ਭਲਾ ਪਿੰਡ ਨੇ ਕੀਤੀ।
ਐੱਸਕੇਐੱਮ ਦੇ ਪ੍ਰਮੁਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਸੁੱਚਾ ਸਿੰਘ ਤੇੜਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਉਸ ਵੇਲੇ ਹੋਇਆ ਜਦੋਂ ਅੰਗਰੇਜ਼ਾ ਨੇ ਮੋਦੀ ਸਰਕਾਰ ਵਰਗੇ ਬਾਰ (ਪਾਕਿਸਤਾਨ) ਦੇ ਲੋਕਾਂ ਦੀਆਂ ਜ਼ਮੀਨਾਂ ਹਥਿਆਉਣਾ ਜਿਹੜੇ ਤਿੰਨ ਕਾਲੇ ਕਨੂੰਨ ਬਣਾਏ ਸਨ ਉਹਨਾਂ ਵਿਰੁੱਧ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਲੜੀ ਗਈ ਵਿਆਪਕ 'ਪੱਗੜੀ ਸੰਭਾਲ ਜੱਟਾ ਲਹਿਰ' ਨੇ ਜਦੋਂ ਜੋਰ ਫ਼ੜਿਆ ਤਾਂ ਅੰਗਰੇਜਾਂ ਨੇ ਕਨੂੰਨ ਤਾਂ ਰੱਦ ਕਰ ਦਿੱਤੇ ਪ੍ਰੰਤੂ ਚਾਚਾ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੂੰ ਜਲਾ ਵਤਨ ਕਰ ਦਿੱਤਾ। ਇਹਦੇ ਵਿਰੁੱਧ ਦੇਸ਼ ਵਾਸੀਆਂ ਵਿੱਚ ਅਜਾਦੀ ਦੀ ਜੰਗ ਦਾ ਰੋਹ ਹੋਰ ਭੜਕਿਆ।
ਆਗੂਆਂ ਨੇ ਅੱਗੇ ਦੱਸਿਆ ਕਿ ਅੱਜ ਸਾਨੂੰ ਸ਼ਹੀਦ ਭਗਤ ਦੇ ਵਿਚਾਰਾਂ ’ਤੇ ਚੱਲਦਿਆ ਸਾਡੇ ਦੇਸ਼ ਤੇ ਅਰਥਚਾਰੇ ਤੇ ਕਾਬਜ ਅਡਾਨੀ -ਅਦਾਨੀ ਸਮੇਤ 361 ਘਰਾਣਿਆ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਕਿਸਾਨਾਂ, ਖੇਤ ਕਾਮਿਆਂ, ਕਾਰਖਾਨਿਆਂ ਦੇ ਮਜ਼ਦੂਰਾਂ, ਦੁਕਾਨਦਾਰਾਂ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣਾ ਸਮੇਂ ਦੀ ਡਾਢੀ ਲੋੜ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਿਜੇ ਸਾ਼ਹ ਧਾਰੀਵਾਲ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸੀਤਲ ਸਿੰਘ ਤਲਵੰਡੀ ਪ੍ਰਧਾਨ ਜਮੂਹਰੀ ਕਿਸਾਨ ਸਭਾ ਅਜਨਾਲਾ ਤੇ ਜ਼ਿਲ੍ਹੇ ਦੇ ਕਿਸਾਨ ਸਭਾ ਆਗੂ ਬਲਕਾਰ ਸਿੰਘ ਗੁੱਲਗੜ ਤੇ ਕਿਸਾਨ ਆਗੂ ਦੇਸਾ ਸਿੰਘ ਭਿੰਡੀ ਔਲਖ, ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟਰਜਾਦਾ ਤੇ ਸਰਬਜੀਤ ਕੌਰ ਜਸਰਾਊਰ, ਸ਼ਹੀਦ ਭਗਤ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਨੌਜਵਾਨ ਸਤਵਿੰਦਰ ਸਿੰਘ ਓਠੀਆਂ ਤੇ ਮੀਤ ਪ੍ਰਧਾਨ ਗਾਇਕ ਗੁਰਪਾਲ ਗਿੱਲ ਸੈਦਪੁਰ ਤੇ ਸੁਰਜੀਤ ਸਿੰਘ ਦੁਧਰਾਏ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਤੇ ਸਭਾ ਆਗੂ ਸੁਖਦੇਵ ਸਿੰਘ ਅਤੇ ਆੜਤੀ ਐਸੋਸੀਏਸ਼ਨ ਦੇ ਆਗੂ ਰੇਸ਼ਮ ਸਿੰਘ ਨੇ ਵੀ ਸ਼ਹੀਦ ਭਗਤ ਸਿੰਘ ਦੇ ਅਜਾਦੀ ਸੰਗ੍ਰਾਮ ਵਿੱਚ ਪਾਏ ਵੱਡੇਮੁੱਲੇ ਯੋਗਦਾਨ ਬਾਰੇ ਚਾਨਣਾ ਪਾਇਆ।
ਇਹਨਾਂ ਤੋਂ ਇਲਾਵਾ ਸੁਰਜੀਤ ਸਿੰਘ ਭੂਰੇਗਿੱਲ, ਜੰਗ ਬਹਾਦਰ ਸਿੰਘ ਮਟੀਆ, ਬਲਕਾਰ ਸਿੰਘ ਜੋਸ਼, ਸਮਾਜ ਸੇਵੀ ਦਲਜੀਤ ਕੌਰ, ਮੋਹਨ ਭੰਡਾਰੀਆਂ, ਬਿਕਰਮਜੀਤ ਸਿੰਘ ਕੁਹਾਲੀ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Comments
Post a Comment