ਅਜਨਾਲਾ ਥਾਣੇ ਅੱਗੇ ਲਗਾਇਆ ਧਰਨਾ
ਅਜਨਾਲਾ: ਇਲਾਕੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੈਕੜੇਂ ਕਾਰਕੁਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਪੁਲੀਸ ਵਲੋਂ ਦਰਜ ਕੀਤੇ ਇੱਕ ਝੂਠੇ ਕੇਸ ਨੂੰ ਲੈ ਕੇ ਥਾਣੇ ਅੱਗੇ ਧਰਨਾ ਦਿੱਤਾ। ਐੱਫਆਈਆਰ ਨੰਬਰ 183 /2024 ਵਿੱਚ ਜੱਗਾ ਸਿੰਘ ਡੱਲਾ ਵਿਰੁੱਧ ਬਣਾਏ ਗਏ ਬੇਬੁਨਿਆਦ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ ਅਜਨਾਲਾ ਦੇ ਮੁੱਖ ਬਜ਼ਾਰਾਂ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇ ਕਰਦਿਆਂ ਹੋਇਆਂ ਥਾਣੇ ਸਾਹਮਣੇ ਜ਼ੋਰਦਾਰ ਮੁਜਾਹਰਾ ਕੀਤਾ। ਅਜਨਾਲਾ ਪੁਲਿਸ ਸਟੇਸ਼ਨ ਮੁਹਰੇ ਰੋਹ ਭਰਿਆ ਧਰਨਾ ਦਿੱਤਾ, ਜਿਸ ਦੌਰਾਨ ਥਾਣਾ ਮੁਖੀ ਸਤਨਾਮ ਸਿੰਘ ਨੇ ਧਰਨਾਕਾਰੀਆਂ ਦੀ ਧਿਆਨ ਨਾਲ ਗੱਲਬਾਤ ਸੁਣੀ ਅਤੇ ਧਰਨੇ ਵਿੱਚ ਪੁੱਜ ਕੇ ਕਿਹਾ ਕਿ ਇਨਸਾਫ਼ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਇਹ ਵੀ ਯਾਕੀਨ ਦਿਵਾਇਆ ਕਿ ਬਲਵਿੰਦਰ ਸਿੰਘ ਪਿੰਡ ਕੋਟਲਾ ਸੁਰਾਜ ਲੁਹਾਰ ਦੇ ਜਾਨੋ ਮਾਰਨ ਦਾ ਹਮਲਾ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਗਿ੍ਫ਼ਤਾਰ ਕੀਤਾ ਜਾਵੇਗਾ।
ਧਰਨੇ ਦੀ ਅਗਵਾਈ ਕਰ ਰਹੇ ਜਥੇਬੰਦੀਆਂ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ ਪ੍ਰਧਾਨ ਜਮੂਹਰੀ ਕਿਸਾਨ ਸਭਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਿੱਤ ਦਹਾੜੇ ਧੱਕੇਸ਼ਾਹੀਆਂ ਕਰ ਰਿਹਾ ਹੈ ਅਤੇ ਦੋਸ਼ੀ ਦਨ- ਦਨਾਉਦੇ ਫਿਰ ਰਹੇ ਹਨ। ਧਰਨਾਕਾਰੀਆਂ ਨੇ ਇਹ ਵੀ ਜ਼ੋਰਦਾਰ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਝੂਠੇ ਮੁਕਦਮੇ ਬਣਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਦਸਤਾ -ਬੇ ਵਿੱਚ ਦਰਜ ਕੀਤਾ ਜਾਵੇ ਅਤੇ ਇਸ ਉਪਰੰਤ ਨਾਅਰਿਆਂ ਦੀ ਗੂੰਜ ਵਿੱਚ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਅਤੁਟ ਗੁਰੂ ਕਾ ਲੰਗਰ ਵਰਤਿਆ ਗਿਆ, ਜਿਸ ਨੂੰ ਪੁਲਿਸ ਵਾਲਿਆਂ ਨੇ ਵੀ ਛਕਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂਆਂ ਸੁੱਚਾ ਸਿੰਘ ਘੋਗਾ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਨੌਜਵਾਨ ਸਭਾ ਦੇ ਮੀਤ ਪ੍ਰਧਾਨ ਗਾਇਕ ਗੁਰਪਾਲ ਗਿੱਲ ਸੈਦਪੁਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਪਾਲ ਸਿੰਘ ਚੱਕ ਡੋਗਰਾਂ ਤੇ ਹਰਦਿਆਲ ਸਿੰਘ ਮਟੀਆ ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟਰਜਾਦਾ ਤੇ ਮਹਿਲਾ ਆਗੂ ਰਾਜੀ ਕੌਰ ਡੱਲਾ ਰਾਜਪੂਤਾਂ, ਸਰਬਜੀਤ ਕੌਰ ਬੇਦੀ ਛੰਨਾ, ਬਲਵਿੰਦਰ ਕੌਰ ਭਿੰਡੀ ਸੈਦਾਂ ਕਿਸਾਨ ਸਭਾ ਦੇ ਆਗੂ ਤਰਸੇਮ ਸਿੰਘ ਕਾਮਲਪੁਰਾ, ਕਰਨੈਲ ਸਿੰਘ ਭਿੰਡੀ ਸੈਦਾਂ ਤੇ ਪ੍ਰੀਤਮ ਸਿੰਘ ਟਨਾਣਾ ਨੇ ਵੀ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਨਿਂਦਿਆ ਕਰਦਿਆਂ ਮੰਗ ਕੀਤੀ ਕਿ ਪੁਲਿਸ ਨਜਾਇਜ਼ ਕੇਸ ਬਣਾਉਣੇ ਬੰਦ ਕਰ ਨਹੀਂ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ।

Comments
Post a Comment