ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਤਰਨ ਤਾਰਨ ਦੀ 23 ਮੈਂਬਰੀ ਕਮੇਟੀ ਚੁਣੀ



ਤਰਨ ਤਾਰਨ: ਜਮਹੂਰੀ ਕਿਸਾਨ ਸਭਾ ਪੰਜਾਬ ਦਾ ਤਹਿਸੀਲ ਤਰਨ ਤਾਰਨ ਦਾ ਡੈਲੀਗੇਟ ਅਜਲਾਸ ਸਹੀਦ ਦੀਪਕ ਧਵਨ ਯਾਦਗਰੀ ਭਵਨ ਵਿਖੇ ਕੀਤਾ ਗਿਆ। ਇਸ ਦੀ ਪ੍ਰਧਾਨਗੀ ਹਰਦੀਪ ਸਿੰਘ ਰਸੂਲਪੁਰ, ਕੁਲਦੀਪ ਸਿੰਘ ਮਾਣੋਚਾਹਲ, ਤਰਸੇਮ ਸਿੰਘ ਢੋਟੀਆ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।

 ਅਜਲਾਸ ਵਿੱਚ ਜੁੜੇ ਡੈਲੀਗੇਟ ਕਿਸਾਨਾਂ ਨੂੰ ਸੰਬੋਧਨ  ਕਰਦਿਆ ਸਭਾ ਦੇ ਸੂਬਾ ਮੀਤ ਪ੍ਰਧਾਨ  ਪਰਗਟ ਸਿੰਘ ਜਾਮਾਰਾਏ ਅਤੇ ਮੁਖਤਾਰ ਸਿੰਘ ਮੱਲਾ ਨੇ ਕਿਹਾ ਕੇ ਪੰਜਾਬ ਦੇ ਖੇਤੀ ਸੰਕਟ ਨੂੰ ਹੱਲ ਕਰਨ ਲਈ ਕਾਰਪੋਰੇਟ ਪੱਖੀ ਨੀਤੀਆਂ ਨੂੰ ਰੱਦ ਕਰਕੇ ਕੁਦਰਤੀ ਸਰੋਤਾਂ ਅਤੇ ਵਾਤਾਵਰਣ ਦੀ ਰਾਖੀ ਕਰਦਿਆਂ ਕਿਸਾਨ ਪੱਖੀ ਖੇਤੀ ਨੀਤੀ ਦੀ ਲੋੜ ਹੈ।ਉਹਨਾਂ ਕਿਹਾ ਕੇ ਕਾਰਪੋਰੇਟਾਂ ਦੇ ਹਿੱਤਾ ਨੂੰ ਪਾਲਦੀਆ ਨੀਤੀਆਂ ਨੂੰ ਸਰਕਾਰਾਂ ਵਲੋਂ ਲਾਗੂ ਕਰਨ ਦੇ ਨਤੀਜੇ ਵਜੋਂ ਖੇਤੀ ਕਿੱਤਾ ਘਾਟੇਵੰਦਾ ਹੋ ਕੇ  ਕਈ ਸੰਕਟਾਂ ਨੂੰ ਜਨਮ ਦਿੱਤਾ ਹੈ। ਕਰਜੇ ਦੇ ਭਾਰ ਹੇਠ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ,ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਬੇਰੁਜ਼ਗਾਰੀ ਅਤੇ ਨਸ਼ੇ ਸਮਾਜਿਕ ਅਲਾਂਮਤਾ ਦੇ ਰੂਪ ਵਿੱਚ ਉਭਰੇ ਹਨ। ਉਹਨਾਂ ਕਿਹਾ ਇਸ ਦਾ ਟਾਕਰਾ ਜਥੇਬੰਦਕ ਤਾਕਤ ਅਤੇ ਰਾਜਨੀਤਕ ਚੇਤਨਾ ਪੈਦਾ ਕਰਕੇ ਹੀ ਕੀਤਾ ਜਾ ਸਕਦਾ ਹੈ। ਜਿਸ ਲਈ ਆਗੂਆਂ ਨੇ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ 23 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਹਰਦੀਪ ਸਿੰਘ ਰਸੂਲਪੁਰ, ਮੀਤ ਪਰਧਾਨ ਲੱਖਾ ਸਿੰਘ ਮੰਨਣ,  ਸਵਿੰਦਰ ਸਿੰਘ ਖੱਬੇ, ਗੁਰਪ੍ਰਤਾਪ ਸਿੰਘ ਬਾਠ, ਪਲਵਿੰਦਰ ਸਿੰਘ ਸੇਰੋ ਜਰਨਲ ਸਕੱਤਰ, ਕੁਲਦੀਪ ਸਿੰਘ ਉਸਮਾ ਸਹਾਇਕ ਸਕੱਤਰ, ਬਚਿੱਤਰ ਸਿੰਘ ਚੀਮਾ ਖ਼ਜ਼ਾਨਚੀ, ਤਰਸੇਮ ਸਿੰਘ ਢੋਟੀਆ ਪ੍ਰਚਾਰ ਸਕੱਤਰ, ਅੰਮ੍ਰਿਤਪਾਲ ਸਿੰਘ ਚੀਮਾ ਕਲਾਂ ਪ੍ਰੈਸ ਸਕੱਤਰ ਤੋਂ ਇਲਾਵਾ ਕਮੇਟੀ ਮੈਂਬਰ ਚੁਣੇ ਗਏ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ