ਪੰਚਾਇਤ ਚੋਣਾਂ ਦਾ ਐਲਾਨ ਬੇਵਕਤੀ: ਡਾ. ਅਜਨਾਲਾ



ਅਜਨਾਲਾ: ਪੰਜਾਬ ਸਰਕਾਰ ਦੇ ਹੁਕਮ ਤਹਿਤ ਸੂਬੇ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵਲੋਂ ਜੋ ਪੰਜਾਬ 'ਚ ਪੰਚਾਇਤ ਚੋਣਾਂ ਦਾ ਬੇਵਕਤ ਐਲਾਨ ਕੀਤਾ ਗਿਆ, ਉਸ ਉੱਪਰ ਡੱਲਾ ਰਾਜਪੂਤਾਂ ਵਿਖੇ ਇਕ ਜਨ ਸਭਾ 'ਚ ਬੋਲਦਿਆਂ ਉੱਘੇ ਸਮਾਜਿਕ ਮਾਹਰ ਤੇ ਐੱਸਕੇਐੱਮ ਦੇ  ਪ੍ਰਮੁਖ ਆਗੂ ਅਤੇ ਜਮੂਹਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਵੇਲੇ ਪੰਜਾਬ ਦਾ ਸਮੁੱਚਾ ਪੇਂਡੂ ਖੇਤਰ ਦਾ ਕਿਸਾਨ, ਖੇਤ ਮਜ਼ਦੂਰ ਤੇ ਹੋਰ ਛੋਟਾ ਕਾਰੋਬਾਰੀ ਆਪਣੇ ਜੀਵਨ  ਨਿਰਬਾਹ ਨਾਲ ਜੁੜੀ ਸਾਉਣੀ ਦੀ ਮੁੱਖ ਫਸਲ ਝੋਨਾ /ਬਾਸਮਤੀ ਦੀ ਕਟਾਈ ਤੇ ਸਾਭ ਸੰਭਾਲ ਵਿੱਚ  ਲੱਗਿਆ ਹੋਇਆ ਹੈ, ਜਿਸ ਕਾਰਨ ਉਹਨਾਂ ਕੋਲ ਪੰਚਾਇਤ ਚੋਣਾਂ ਬਾਰੇ ਸੋਚਣ ਤੇ ਠੀਕ ਨਿਰਣਾ ਲੈਣ ਲਈ ਸਮਾਂ ਬਹੁਤ ਘੱਟ ਦਿੱਤਾ ਗਿਆ।

ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਪੰਚਾਇਤ ਦੀ ਚੋਣ ਹੀ ਲੋਕਾਂ ਦੀ ਮੁੱਢਲੀ ਸੰਸਦ ਹੈ ਜਿਹੜੀ ਸਾਡੇ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਜ਼ਿੰਮੇਵਾਰ ਹੁੰਦੀ ਹੈ ਜਿਸ ਕਰਕੇ ਇਸ ਚੋਣ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਬਣਾਉਣ ਲਈ ਜਿਆਦਾ ਸਮੇਂ ਦੀ ਲੋੜ ਹੋਣੀ ਚਾਹੀਦੀ ਸੀ।

ਉਹਨਾਂ ਅੱਗੇ ਕਿਹਾ ਕਿ ਇਹਨਾਂ ਚੋਣਾਂ ਦੇ ਸੀਮਤ ਸਮੇਂ ਚੇ ਪੇਂਡੂ ਲੋਕਾਂ ਨੂੰ ਆਪਸ ਵਿੱਚ ਇਕੱਠੇ ਬੈਠਕੇ ਕਿਸੇ ਵੈਰ ਵਿਰੋਧ ਤੋਂ ਉੱਪਰ ਉੱਠ ਕੇ ਸਾਫ਼ ਸੁਥਰੇ ਅਕਸ ਵਾਲੇ ਅਤੇ ਨਿਰਪੱਖ ਵਿਕਾਸ ਮੁੱਖੀ ਸੋਚ ਵਾਲੇ ਸਰਪੰਚ ਤੇ ਪੰਚ ਚੁਣਨ ਦੀ ਅਪੀਲ ਕੀਤੀ ਅਤੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਇਹਨਾਂ ਪੰਚਾਇਤੀ ਚੋਣਾਂ ਚੇ ਸਮਾਜ ਵਿਰੋਧੀ ਤੱਤਾਂ ਅਤੇ ਫਿਰਕਾਪ੍ਰਸਤ ਤੇ ਲੋਕ ਵਿਰੋਧੀ ਬੀਜੇਪੀ ਪਾਰਟੀ ਨੂੰ ਵਿਚ ਹਰ ਹਾਲਤ ਭਾਂਜ ਦਿੱਤੀ ਜਾਵੇ ਜਿਸ ਦਾ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।

ਇਸ ਸਮੇਂ ਬੁਲਾਰਿਆਂ ਨੇ ਜੋਰਦਾਰ ਮੰਗ ਉਠਾਈ ਕਿ ਪੰਚਾਇਤ ਚੋਣਾਂ ’ਚ ਸਰਪੰਚ ਦੀ ਸਿੱਧੀ ਚੋਣ ਦੀ ਬਿਜਾਏ 1978 ਤੇ 1981 ਦੀਆਂ ਪੰਚਾਇਤ ਚੋਣਾਂ ਵਾਂਗਰ ਸਰਪੰਚ ਦੀ ਚੋਣ ਪੰਚਾਂ ਵਿੱਚੋਂ ਕੀਤੀ ਜਾਵੇ ਅਜਿਹਾ ਕਰਨ ਨਾਲ ਪਿੰਡਾਂ ਦੀ ਧੜੇਬੰਦੀ ਤੇ ਵੈਰ ਵਿਰੋਧ ਬਹੁਤ ਹੱਦ ਤੱਕ ਘੱਟ ਜਾਦਾ ਹੈ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ