10 ਸਤੰਬਰ ਨੂੰ ਕਸਬਾ ਬੀਜਾ ‘ਚ ਕੀਤੇ ਜਾ ਰਹੇ ਰੋਡ ਜਾਮ ਦੀ ਜਮਹੂਰੀ ਕਿਸਾਨ ਸਭਾ ਵੱਲੋਂ ਹਮਾਇਤ



ਕੂੰਮਕਲਾਂ: ਪ੍ਰਦੂਸ਼ਨ ਪੈਦਾ ਕਰਨ ਵਾਲੀਆਂ ਬਾਇਓ ਗੈਸ ਫ਼ੈਕਟਰੀਆਂ ਵਿਰੁੱਧ ਸੰਘਰਸ਼ ਕਰ ਰਹੀ ਸਾਂਝੀ ਤਾਲਮੇਲ ਐਕਸ਼ਨ ਕਮੇਟੀ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਲੱਗ ਰਹੀਆਂ ਤੇ ਚੱਲ ਰਹੀਆਂ ਪ੍ਰਦੂਸ਼ਨ ਪੈਦਾ ਕਰਨ ਵਾਲੀਆਂ ਬਾਇਓ ਗੈਸ ਫ਼ੈਕਟਰੀਆਂ ਨੂੰ ਬੰਦ ਕਰਵਾਉਣ ਲਈ 10 ਸਤੰਬਰ ਨੂੰ ਕਸਬਾ ਬੀਜਾ ਵਿੱਚ ਕੀਤੇ ਜਾ ਰਹੇ ਰੋਡ ਜਾਮ ਦੀ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਡਟਵੀ ਹਮਾਇਤ ਦਾ ਐਲਾਨ ਕੀਤਾ ਹੈ। ਕਸਬਾ ਕੂੰਮਕਲਾ ਵਿੱਚ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਹੋਈ ਵਿਸ਼ੇਸ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਆਖਿਆ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਹੱਥਿਆਂ ਕੇ ਜੋ ਬਾਇਓ ਗੈਸ ਫ਼ੈਕਟਰੀਆਂ ਲਗਾਈਆਂ ਜਾ ਰਹੀਆਂ ਹਨ, ਉਹਨਾਂ ਦੇ ਨਾਲ ਹਵਾ, ਪਾਣੀ ਤੇ ਜ਼ਮੀਨ ਪ੍ਰਦੂਸ਼ਤ ਹੋ ਰਹੀ ਹੈ। ਜਿਸ ਕਾਰਨ ਲੋਕ ਇਹਨਾਂ ਫ਼ੈਕਟਰੀਆਂ ਦਾ ਵਿਰੋਧ ਕਰ ਰਹੇ ਹਨ। ਪਰ ਸਰਕਾਰ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਿਸ ਕਰਕੇ ਲੋਕਾ ਨੂੰ ਮਜਬੂਰ ਹੋ ਕੇ ਆਪਣੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ 10 ਸਤੰਬਰ ਨੂੰ ਰੋਡ ਜਾਮ ਕਰਨ ਦਾ ਫੈਸਲਾ ਕਰਨਾ ਪਿਆ ਹੈ। ਇਸ ਫੈਸਲੇ ਦੀ ਜਮਹੂਰੀ ਕਿਸਾਨ ਸਭਾ ਡਟਵੀ ਹਮਾਇਤ ਕਰਦੀ ਹੋਈ ਇਸ ਐਕਸ਼ਨ ਵਿੱਚ ਜ਼ੋਰ ਸ਼ੋਰ ਨਾਲ ਸ਼ਾਮਿਲ ਹੋਵੇਗੀ।

ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਇਹਨਾਂ ਗੈਸ ਫ਼ੈਕਟਰੀਆਂ ਤੋਂ ਪੀੜਤ ਲੋਕ ਜ਼ਿਲ੍ਹੇ ਚਾਰ ਮੋਰਚੇ ਭੂੰਦੜੀ, ਅਖਾੜਾਂ, ਘੁੰਗਰਾਲੀ ਅਤੇ ਮੁਸ਼ਕਾਬਾਦ ਵਿੱਚ ਮੋਰਚੇ ਲਗਾ ਕੇ ਇਹਨਾਂ ਪ੍ਰਦੂਸ਼ਨ ਪੈਦਾ ਕਰ ਰਹੀਆਂ ਫੈਕਟਰੀਆ ਦਾ ਵਿਰੋਧ ਕਰ ਰਹੇ ਹਨ। ਪਰ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਿਸ ਕਾਰਨ ਲੋਕ ਆਪਣਾ ਰੋਸ ਪ੍ਰਗਟ ਕਰਨ ਲਈ ਇਹ ਐਕਸ਼ਨ ਕਰਨ ਲਈ ਮਜਬੂਰ ਹੋ ਗਏ ਹਨ। ਜਿਸ ਲਈ ਰੋਡ ਜਾਮ ਕਰਨ ਦੇ ਐਕਸ਼ਨ ਦੀ ਜਿਮੇਵਾਰੀ ਸੂਬਾ ਸਰਕਾਰ ਦੀ ਹੈ।

ਇਸ ਮੌਕੇ ਸਭਾ ਦੇ ਸੀਨੀਅਰ ਆਗੂਆਂ ਸੁਖਵਿੰਦਰ ਸਿੰਘ ਰਤਨਗੜ੍ਹ, ਜਗਤਾਰ ਸਿੰਘ ਚਕੌਹੀ ਅਤੇ ਲਛਮਣ ਸਿੰਘ ਕੂੰਮਕਲਾ ਨੇ ਆਖਿਆ ਕਿ ਇਸ ਐਕਸ਼ਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਅਤੇ ਡਿਊਟੀਆ ਦੀ ਵੰਡ ਕਰ ਲਈ ਗਈ ਹੈ। ਉਹਨਾਂ ਕਿਹਾ ਕਿ ਇਹ ਐਕਸ਼ਨ ਲਾਮਿਸਾਲ ਹੋਵੇਗਾ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ