Posts

Showing posts from February, 2023

ਜਮਹੂਰੀ ਕਿਸਾਨ ਸਭਾ ਪੰਜਾਬ ਦੇ ਛੇਵੇਂ ਰਾਜ ਪੱਧਰੀ ਸੰਮੇਲਨ ਦੌਰਾਨ ਚੁਣੀ ਗਈ ਕਮੇਟੀ

Image
15-16-17 ਫਰਵਰੀ 2023 ਨੂੰ ਜੋਧਾਂ ਮਨਸੂਰਾਂ (ਲੁਧਿਆਣਾ) ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਛੇਵੇਂ ਰਾਜ ਪੱਧਰੀ ਸੰਮੇਲਨ ਦੌਰਾਨ ਚੁਣੀ ਗਈ ਕਮੇਟੀ। ਕਮੇਟੀ ਦੇ ਸਰਪ੍ਰਸਤ ਰਘਬੀਰ ਸਿੰਘ ਪਕੀਵਾਂ ਪ੍ਰਧਾਨ : ਡਾ. ਸਤਨਾਮ ਸਿੰਘ ਅਜਨਾਲਾ ਜਨਰਲ ਸਕੱਤਰ : ਕੁਲਵੰਤ ਸਿੰਘ ਸੰਧੂ ਸੰਯੁਕਤ ਸਕੱਤਰ : ਰਘਬੀਰ ਸਿੰਘ ਬੈਨੀਪਾਲ ਖ਼ਜ਼ਾਨਚੀ : ਹਰਪ੍ਰੀਤ ਸਿੰਘ ਬੁਟਹਾਰੀ ਪ੍ਰੈਸ ਸਕੱਤਰ : ਹਰਨੇਕ ਸਿੰਘ ਗੁਜ਼ਰਵਾਲ   ਮੋਹਨ ਸਿੰਘ ਧਮਾਣਾ, ਬਲਦੇਵ ਸਿੰਘ ਸੈਦਪੁਰ, ਮਨਜੀਤ ਸਿੰਘ ਬੱਗੂ, ਪਰਗਟ ਸਿੰਘ ਜਾਮਾਰਾਏ, ਮਨੋਹਰ ਸਿੰਘ ਗਿੱਲ (ਸਾਰੇ ਮੀਤ ਪ੍ਰਧਾਨ)   ਹਰਜੀਤ ਸਿੰਘ ਕਾਹਲੋ, ਬਲਵੰਤ ਸਿੰਘ ਘੋਅ, ਰਤਨ ਸਿੰਘ ਰੰਧਾਵਾ, ਸੰਤੋਖ ਸਿੰਘ ਬਿਲਗਾ, ਅਮਰੀਕ ਸਿੰਘ ਫਫੜੇ ਭਾਈਕੇ (ਸਾਰੇ ਸਹਾਇਕ ਸਕੱਤਰ)   ਮੁਖਤਾਰ ਸਿੰਘ ਮੁਹਾਵਾ, ਡਾ ਗੁਰਮੇਜ ਸਿੰਘ ਤਿੰਮੋਵਾਲ, ਕੁਲਵੰਤ ਸਿੰਘ ਮਲੂਨੰਗਲ, ਸੀਤਲ ਸਿੰਘ ਤਲਵੰਡੀ, ਹਰਭਜਨ ਸਿੰਘ ਟਰਪਈ, ਮੁਖਤਾਰ ਸਿੰਘ ਮੱਲਾ, ਮਾ ਦਲਜੀਤ ਸਿੰਘ ਦਿਆਲਪੁਰਾ, ਰੇਸਮ ਸਿੰਘ ਫੇਲੋਕੇ, ਕੇਵਲ ਸਿੰਘ ਕੰਬੋਕੇ, ਜਗੀਰ ਸਿੰਘ ਗੰਡੀਵਿੰਡ, ਮੱਖਣ ਸਿੰਘ ਕੋਹਾੜ, ਜਗੀਰ ਸਿੰਘ ਸਲਾਤ, ਬਲਵਿੰਦਰ ਸਿੰਘ ਰਵਾਲ, ਖੁਸ਼ਵੰਤ ਸਿੰਘ ਬਟਾਲਾ, ਸਵਰਨ ਸਿੰਘ ਹੁਸ਼ਿਆਰਪੁਰ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਢੇਸੀ, ਕੁਲਦੀਪ ਸਿੰਘ ਫਿਲੌਰ, ਸਰਬਜੀਤ ਸਿੰਘ ਸੰਗੋਵਾਲ, ਰਾਮ ਸਿੰਘ ਕੈਮਵਾਲਾ, ਮੇਜ਼ਰ ਸਿੰਘ ਖੁਰਲਾਪੁਰ, ਗੁਰਨਾਇਬ ਸਿੰਘ ਜੈਤੇਵਾਲ ਰੋਪੜ, ਜਰ...

ਸੰਪਰਕ ਪਤਾ

Image
ਮੁਖ ਦਫ਼ਤਰ : 352/1 ਗੜਾ, ਜਲੰਧਰ ਸ਼ਹਿਰ ਫ਼ੋਨ ਨੰਬਰ : 0181-2483033 ਪ੍ਰਧਾਨ : ਡਾ. ਸਤਨਾਮ ਸਿੰਘ ਅਜਨਾਲਾ, 98156-21888 ਜਨਰਲ ਸਕੱਤਰ : ਕੁਲਵੰਤ ਸਿੰਘ ਸੰਧੂ, 97790-77892 ਖ਼ਜ਼ਾਨਚੀ : ਹਰਪ੍ਰੀਤ ਸਿੰਘ ਬੁਟਾਰੀ, 98158-19130 ਪ੍ਰੈਸ ਸਕੱਤਰ : ਹਰਨੇਕ ਸਿੰਘ ਗੁਜ਼ਰਵਾਲ, 98729-99491 ਈਮੇਲ : jamhurikisansabha@gmail.com  

‘ਔਕਸਫੈਮ’ ਦੀ ਸੰਸਾਰ ਤੇ ਭਾਰਤ ਬਾਰੇ ਗੈਰ ਬਰਾਬਰੀ ਸਬੰਧੀ ਰਿਪੋਰਟ ਦਾ ਖੁਲਾਸਾ ਹੱਦਾਂ-ਬੰਨੇ ਟੱਪ ਗਿਆ ਹੈ ਗਰੀਬੀ-ਅਮੀਰੀ ਦਾ ਪਾੜਾ

Image
ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਖੇ ਇਸੇ ਸਾਲ 16 ਤੋਂ 20 ਜਨਵਰੀ ਤੱਕ ‘ਸੰਸਾਰ ਆਰਥਕ ਫੋਰਮ’ ਦੀ ਸਾਲਾਨਾ ਮੀਟਿੰਗ ਹੋ ਕੇ ਹਟੀ ਹੈ। ਕੋਵਿਡ ਕਾਲ ਨੂੰ ਛੱਡਕੇ ਲਗਭਗ ਹਰ ਸਾਲ ਹੋਣ ਵਾਲੀ ਇਸ ਮੀਟਿੰਗ ਵਿਚ ਦੁਨੀਆਂ ਭਰ ਦੇ ਵੱਡੇ ਪੂੰਜੀਪਤੀ ਅਤੇ ਸਰਕਾਰਾਂ ਦੇ ਪ੍ਰਤੀਨਿਧ ਸ਼ਾਮਲ ਹੁੰਦੇ ਹਨ ਤੇ ਆਪਣਿਆਂ ਮੁਨਾਫ਼ਿਆਂ ਨੂੰ ਵਧੇਰੇ ਤੇਜੀ ਨਾਲ ਵਧਾਉਣ ਭਾਵ ਸੰਸਾਰ ਭਰ ਦੇ ਵਸੀਲਿਆਂ ਤੇ ਕਿਰਤ ਦੀ ਲੁੱਟ ਨੂੰ ਹੋਰ ਤਿੱਖੀ ਤੋਂ ਤਿਖੇਰੀ ਕਰਨ ਲਈ ਨਵੀਆਂ-ਨਿਵੇਕਲੀਆਂ ਰਣਨੀਤੀਆਂ ਘੜ੍ਹਦੇ ਹਨ। ਇਸ ਵਾਰ ਦੀ ਮੀਟਿੰਗ ਵਿਚ ਵੀ 50 ਦੇਸ਼ਾਂ ਦੀਆਂ ਸਰਕਾਰਾਂ ਦੀ ਮੁਖੀਆ ਅਤੇ ਸੈਕੜੇ ਕਾਰਪੋਰੇਟਸ ਨੇ ਭਾਗ ਲਿਆ ਸੀ।   ਐਨ ਇਸੇ ਮੌਕੇ ’ਤੇ ਹੀ ‘ਔਕਸਫੈਮ’ ਨਾਂ ਦੀ ਗੈਰ ਸਰਕਾਰੀ ਸੰਸਥਾ ਸਾਰੀ ਦੁਨੀਆਂ ਵਿਚ ਗਰੀਬਾਂ ਦੀ ਸਥਿਤੀ ਅਤੇ ਵੱੱਧ ਰਹੇ ਆਰਥਕ ਪਾੜਿਆਂ ਬਾਰੇ ਰਿਪੋਰਟ ਜਾਰੀ ਕਰਦੀ ਹੈ। ‘ਔਕਸਫੈਮ’ ਦਾ ਗਠਨ 1942 ਵਿਚ ‘ਆਕਸਫੋਰਡ ਕਮੇਟੀ ਆਨ ਫੇਮਿਨ ਰੀਲੀਫ਼’, ਭਾਵ ਅਕਾਲ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਬਣੀ ਕਮੇਟੀ ਦੇ ਰੂਪ ਵਿਚ ਬਿ੍ਰਟੇਨ ਵਿਚ ਕੀਤਾ ਗਿਆ ਸੀ। ਇਸ ਸੰਸਥਾ ਵੱਲੋਂ ਇਸ ਸਾਲ ਵੀ 16 ਜਨਵਰੀ ਨੂੰ ਸਾਰੀ ਦੁਨੀਆਂ ਵਿਚ ਗਰੀਬਾਂ ਦੀ ਸਥਿਤੀ ਅਤੇ ਵੱਧ ਰਹੀ ਦੌਲਤ ਅਤੇ ਕਮਾਈਆਂ ਦੀ ਵੰਡ ਚੋਂ ਉਪਜੀ ਘੋਰ ਨਾ ਬਰਾਬਰੀ ਬਾਰੇ ਲੂੰ ਕੰਡੇ ਖੜ੍ਹੇ ਕਰਨ ਵਾਲੀ ਰਿਪੋਰਟ ਜਾਰੀ ਕੀਤੀ ਗਈ ਹੈ।   ‘ਔਕਸਫੈਮ’ ਨੇ ਦੁਨੀਆਂ ਦੇ ਅਮੀਰਾਂ ’ਤੇ ਤੰਜ਼ ਕੱਸਦੇ ਹੋਏ ਇਸ ਰਿਪੋਰਟ ਦਾ ...

ਜਮਹੂਰੀ ਕਿਸਾਨ ਸਭਾ ਪੰਜਾਬ ਦਾ ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦਾ ਮੋਰਚਾ

Image
ਹਰਨੇਕ ਸਿੰਘ ਗੁੱਜਰਵਾਲ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਚੱਲੇ ਕਿਸਾਨ ਮਜ਼ਦੂਰ ਸ਼ੰਘਰਸ਼ ਦੌਰਾਨ 350 ਦਿਨ ਚੱਲਿਆ ਮੋਰਚਾ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਨਾਲ 15 ਦਸੰਬਰ ਨੂੰ ਜੇਤੂ ਰੈਲੀ ਨਾਲ ਸਮਾਪਤ ਹੋਇਆ। ਇਸ ਮੋਰਚੇ ਦੀ ਖਾਸ ਪ੍ਰਾਪਤੀ ਇਹ ਰਹੀ ਕਿ ਜਦੋਂ ਦਿੱਲੀ ਦੇ ਬਾਹਡਰਾ ਤੇ ਚੱਲ ਰਹੇ ਮੋਰਚਿਆਂ ਦਾ  ਪੇਚ ਸਰਕਾਰ ਨਾਲ ਪੂਰੀ ਤਰਾਂ ਫੱਸਿਆ ਹੋਇਆ ਸੀ ਤਾਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਭਾਈਵਾਲ?ਅਡਾਨੀ ਗਰੁੱਪ ਨੂੰ ਆਪਣੀ ਕਿਲ੍ਹਾ ਰਾਏਪੁਰ ਵਿੱਚ ਸਥਿਤ ਖੁਸ਼ਕ ਬੰਦਰਗਾਹ ਦੇ ਬੋਰਡ ਉਤਾਰ ਕੇ ਹਾਈ ਕੋਰਟ ਵਿੱਚ ਕਹਿਣਾ ਪਿਆ ਕਿ ਉਹ ਇਸ ਖੁਸ਼ਕ ਬੰਦਰਗਾਹ ਨੂੰ ਹੁਣ ਬੰਦ ਕਰ ਰਹੇ ਹਨ। ਇਸ ਮੌਕੇ ਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਖੁਸ਼ਕ ਬੰਦਰਗਾਹ ਦੇ ਬੋਰਡ ਉਤਾਰਨ ਨੂੰ ਇਸ ਅੰਦੋਲਨ ਦੀ ਪਹਿਲੀ ਜਿੱਤ ਕਿਹਾ ਤੇ ਇਸ ਜਿੱਤ ਤੋਂ ਉਤਸ਼ਾਹਤ ਹੋ ਕੇ ਲੋਕਾਂ ਵੱਲੋਂ ਅੰਦੋਲਨ ਵਿੱਚ ਨਵੀਂ ਰੂਹ ਫੂਕ ਦਿੱਤੀ। ਇਸ ਮੋਰਚੇ ਵੱਲੋਂ ਦਿੱਲੀ ਦੇ ਬਾਹਡਰਾ ਤੇ ਚੱਲ ਰਹੇ ਮੋਰਚਿਆਂ ਵਿੱਚ ਜਨਤਕ ਜਥੇਬੰਦੀ ਦੇ ਹੋਰ ਕਾਫ਼ਲੇ ਜੋਸ਼ ਨਾਲ ਭੇਜੇ ਜਾਣ ਲੱਗੇ।  ਇਸ ਮੋਰਚੇ ਨੇ ਦਿੱਲੀ ਦੇ ਮੋਰਚਿਆਂ ਲਈ ਸਪਲਾਈ ਲਾਈਨ ਦਾ ਕੰਮ ਕੀਤਾ। ਇਸ ਮੋਰਚੇ ਤੋਂ ਜਿੱਥੇ ਲੋਕਾਂ ਦੇ ਕਾਫ਼ਲੇ ਸੰਘਰਸ਼ ਵਿੱਚ ਸਾਮਲ ਹੋਣ ਲਈ ਰਵਾਨਾ ਹੋਏ ਉੱਥੇ ਇਸ ਮੋਰਚੇ ਤੋਂ ਲੰਗਰ...

ਮੋਹਾਲੀ ਦੇ ਇਤਿਹਾਸਕ ਕਿਸਾਨ ਇਕੱਠ ਵਿੱਚ ਵਜਾਇਆ ਦੇਸ਼ ਵਿਆਪੀ ਕਿਸਾਨ ਘੋਲ ਦਾ ਬਿਗਲ

Image
ਸੱਜਣ ਸਿੰਘ ਮੁਹਾਲੀ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਇਤਿਹਾਸਕ ਜਿੱਤ ਦੀ ਵਰ੍ਹੇਗੰਢ ਮੌਕੇ 26 ਨਵੰਬਰ ਨੂੰ ਮੁਹਾਲੀ ਵਿਖੇ ਹੋਏ ਠਾਠਾਂ ਮਾਰਦੇ ਕਿਸਾਨ ਇਕੱਠ ਨੇ ਮਾਣਮੱਤੇ ਕਿਸਾਨ ਸੰਘਰਸ਼ ਦੀਆਂ ਯਾਦਾਂ ਤਾਜਾ ਕਰਵਾ ਦਿੱਤੀਆਂ। ਮੋਹਾਲੀ ਦੇ ਗੁਰਦਵਾਰਾ ਅੰਬ ਸਾਹਿਬ ਸਾਹਮਦੇ ਇਕ ਖੁੱਲ੍ਹੇ ਮੈਦਾਨ ਵਿਚ ਰੰਗ ਬਿਰੰਗੇ ਕਿਸਾਨੀ ਝੰਡੇ ਲੈ ਕੇ ਸ਼ਾਮਲ ਹੋਏ ਜੁਝਾਰੂਆਂ ਦਾ ਉਤਸ਼ਾਹ ਵੇਖਣ ਵਾਲਾ ਸੀ। ਮੁਹਾਲੀ ਸ਼ਹਿਰ ਵਿਚ ਦਾਖਲ ਹੋਣ ਵਾਲਾ ਕੋਈ ਵੀ ਰਾਹ ਸੌਖਿਆਂ ਪਾਰ ਨਹੀਂ ਸੀ ਕੀਤਾ ਜਾ ਸਕਦਾ। ਇਕੱਠ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਸੀ ਕਿ ਸ਼ਹਿਰ ਦੇ ਲੋਕਾਂ ਨੇ ਵੀ ਇਸਦਾ ਭਰਵਾਂ ਸਵਾਗਤ ਕੀਤਾ। ਇਉਂ ਜਾਪਦਾ ਸੀ ਕਿ ਆਮ ਜਨ ਸਮੂਹ ਨੂੰ ਕਿਸਾਨੀ ਅਤੇ ਕਿਸਾਨੀ ਮੁੱਦਿਆਂ ਬਾਰੇ ਗੂੜ੍ਹੀ ਜਾਣਕਾਰੀ ਹੈ ਅਤੇ ਲੋਕੀਂ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਤੋਂ ਭਲੀਭਾਂਤ ਜਾਣੂੰ ਹਨ। ਹੋਰ ਗੱਲ ਜੋ ਖਿੱਚ ਦਾ ਕੇਂਦਰ ਬਣੀ ਉਹ ਸੀ ਹਰ ਮੋੜ ’ਤੇ ਲਾਏ ਗਏ ਲੰਗਰ ਜਿਨ੍ਹਾਂ ਵਿੱਚ ਆਮ ਲੋਕਾਂ ਕੇ ਵਧ-ਚੜ੍ਹ ਕੇ ਸੇਵਾ ਨਿਭਾਈ। ਗੁਰਦੁਆਰਾ ਅੰਬ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ ਅਤੇ ਹੋਰ ਧਾਰਮਕ ਸਥਾਨਾਂ ਦੇ ਪ੍ਰਬੰਧਕਾਂ ਨੇ ਵੀ ਸ਼ਲਾਘਾ ਯੋਗ ਹਿੱਸਾ ਪਾਇਆ। ਸਟੇਜ ਦੀ ਕਾਰਵਾਈ ਮਿਥੇ ਸਮੇਂ ਅਨੁਸਾਰ ਸ਼ੁਰੂ ਹੋਈ। ਬੁਲਾਰਿਆਂ ਨੇ ਤਹਿ ਸੀਮਾਂ ਅੰਦਰ ਕਹਿ ਕੇ ਸੰਘਰਸ਼ ਦੀ ਪ੍ਰਾਪਤੀ ਅਤੇ ਭਵਿੱਖ ਦੀਆਂ ਚਣੌਤੀਆਂ ਦਾ ਬਾਖੂਬੀ ਜ਼ਿਕਰ ਕਰਦਿਆਂ ਆਉਣ ਵਾਲੇ ਸਮੇਂ ਦੀਆਂ ਮੁਸ਼ਕਲਾਂ ਅਤੇ ਕਾਰਪੋਰੇਟ ਘਰਾਣਿ...

ਭਾਰਤ-ਪਾਕ ਸਰਹੱਦ ਤੇ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰਡਰ ਏਰੀਆ ਸੰਘਰਸ਼ ਕਮੇਟੀ ਦਾ ਸੰਗਰਾਮੀ ਦਖਲ

Image
ਰਤਨ ਸਿੰਘ ਰੰਧਾਵਾ ਜਨਰਲ ਸਕੱਤਰ  ਬਾਰਡਰ ਏਰੀਆ ਸੰਘਰਸ਼ ਕਮੇਟੀ ਸਬੰਧਤ ਜਮਹੂਰੀ ਕਿਸਾਨ ਸਭਾ ਪੰਜਾਬ 1990 ਵਿੱਚ ਭਾਰਤ-ਪਾਕ ਸਰਹੱਦ ਤੇ ਲਾਈ ਗਈ 554 ਕਿਲੋਮੀਟਰ ਲੰਮੀ ਕੰਡੇਦਾਰ ਤਾਰ ਨੇੜਲੇ 83 ਪੁੱਲ ਅਤੇ ਬਾਰਡਰ ‘ਤੇ ਪੈਂਦੇ ਜ਼ਿਲ੍ਹਿਆਂ ਦੀ 20 ਹਜਾਰ ਏਕੜ ਜ਼ਮੀਨ ਪਾਕਿਸਤਾਨ ਨੇੜੇ ਹੋਣ ਕਰਕੇ ਲੋਕਾਂ ਲਈ ਵੱਡੀਆਂ ਕਈ ਔਕੜਾਂ ਉਤਪੰਨ ਹੋਈਆਂ ਹਨ। ਇਨ੍ਹਾਂ ਦੇ ਹੱਲ ਲਈ ‘ਬਾਰਡਰ ਏਰੀਆ ਸੰਘਰਸ਼ ਕਮੇਟੀ‘ (ਸੰਬੰਧਤ ਜਮਹੂਰੀ ਕਿਸਾਨ ਸਭਾ ਪੰਜਾਬ) ਵੱਲੋਂ ਬੀਤੇ ਸਾਲਾਂ ਵਿੱਚ ਕਿਸਾਨਾਂ-ਮਜ਼ਦੂਰਾਂ ਵਿੱਚ ਚੇਤਨਾ ਪੈਦਾ ਕੀਤੀ ਗਈ ਹੈ ਅਤੇ ਕੰਡੇਦਾਰ ਤਾਰ ਕਰਕੇ ਪੈਦਾ ਹੋਈਆਂ ਵਿਆਪਕ ਤੰਗੀਆਂ ਦੇ ਹੱਲ ਲਈ ਜਲੰਧਰ ਡਿਵੀਜਨ ਦੇ ਕਮਿਸ਼ਨਰ ਦੇ ਦਫਤਰ ਮੂਹਰੇ ਆਰਥਿਕ ਲਾਭ ਲੈਣ ਲਈ ਕਈ ਬਝਵੇਂ ਧਰਨੇ ਮਾਰੇ ਗਏ ਹਨ। ਨਾਲ ਹੀ ਬੀਐਸਐਫ ਦੇ ਹੈਡ ਕੁਆਟਰ ਸਾਹਵੇਂ ਵੀ ਰੋਸ ਐਕਸ਼ਨ ਕੀਤੇ ਗਏ ਹਨਂ। ਪਿੰਡਾਂ ਦੇ ਆਮ ਲੋਕਾਂ ਦੀ ਚੇਤਨਾ ਲਈ ਝੰਡਾ ਮਾਰਚ, ਦਿੱਲੀ ਸੰਸਦ ਸਾਹਮਣੇ ਧਰਨੇ, ਜਨਤਕ ਡੈਪੂਟੇਸ਼ਨਾਂ ਆਦਿ ਸੰਘਰਸ਼ਾਂ ਰਾਹੀਂ ਕਰੜੀ ਮਿਹਨਤ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਅਸੀਂ ਕੁੱਝ ਹੱਦ ਤੱਕ ਕੁਝ ਸਫਲਤਾ ਪ੍ਰਾਪਤ ਕੀਤੀ ਹੈ।   ਤਾਰ ਲੱਗਣ ਕਰਕੇ ਔਕੜਾਂ ਵਿੱਚ ਵੀ ਬੇਹੱਦ ਵਾਧਾ ਹੋਇਆ ਹੈ ਅਤੇ ਲੱਗਭਗ 1 ਲੱਖ ਲੋਕਾਂ ਦੀ ਜ਼ਿੰਦਗੀ ਦੁਸ਼ਵਾਰ ਹੋਈ ਹੈ। 20 ਹਜ਼ਾਰ ਏਕੜ ਮਾਲਕੀ ਵਾਲੀ ਜ਼ਮੀਨ, 11 ਹਜ਼ਾਰ ਏਕੜ ਜੰਗਲ ਤੇ ਬਾਕੀ ਵਿਭਾਗਾਂ ਦੀ ਜ਼ਮੀਨ ਤੇ ਕੰਮ ਕਰਨ ਵਾਲੇ ਕਿਰਤੀ-ਕਾਮਿਆਂ ਨੂੰ...

ਕੇਂਦਰੀ ਬਜਟ ਵਿਚ ਕਿਸਾਨ ਅਣਡਿੱਠ

Image
ਦਵਿੰਦਰ ਸ਼ਰਮਾ ਜੇ 2023-24 ਦੇ ਕੇਂਦਰੀ ਬਜਟ ਨੇ ‘ਅੰਮਿ੍ਰਤ ਕਾਲ’ ਭਾਵ ਆਜ਼ਾਦੀ ਦੀ ਇਕ ਸਦੀ ਪੂਰੀ ਹੋਣ ਨੂੰ ਰਹਿੰਦੇ 25 ਸਾਲਾਂ ਦੇ ਅਰਸੇ ਲਈ ਖ਼ਾਕਾ ਉਲੀਕਿਆ ਹੈ ਤਾਂ ਇਸ ਮਾਮਲੇ ਵਿਚ ਖੇਤੀਬਾੜੀ ਨੂੰ ਪਿਛਾਂਹ ਛੱਡ ਦਿੱਤਾ ਗਿਆ ਹੈ। ਪੂੰਜੀ ਖ਼ਰਚੇ ਵਿਚ ਇਜ਼ਾਫ਼ੇ, ਰਾਜਕੋਸ਼ੀ ਮਜ਼ਬੂਤੀ ਅਤੇ ਵਿਕਾਸ ਨੀਤੀਆਂ ਦੇ ਲਗਾਤਾਰ ਜਾਰੀ ਰਹਿਣ ਦੇ ਵਾਅਦਿਆਂ ਦੀ ਚਮਕ ਦੌਰਾਨ ਬਜਟ ਯਕੀਨੀ ਤੌਰ ’ਤੇ ਉਤਸਾਹ ਦਿਖਾਉਂਦਾ ਹੈ ਪਰ ਦੂਜੇ ਪਾਸੇ ਹਿੰਦੋਸਤਾਨ (ਇੰਡੀਆ) ਦਾ ਇਕ ਹੋਰ ਹਿੱਸਾ ਵੀ ਹੈ ਜਿਸ ਨੂੰ ਆਮ ਕਰ ਕੇ ਭਾਰਤ ਕਿਹਾ ਜਾਂਦਾ ਹੈ। ਇਸ ਵਿਚ ਮੁਲਕ ਦੀ ਦੋ ਤਿਹਾਈ ਆਬਾਦੀ ਆਉਂਦੀ ਹੈ ਤੇ ਉਸ ਵਿਚ ਗੁੰਗੀ-ਬੋਲੀ ਚੁੱਪ ਪਸਰੀ ਹੋਈ ਹੈ। ਖੇਤੀਬਾੜੀ ਉਤੇ ਨਿਰਭਰ ਮੁਲਕ ਦੀ 70 ਫ਼ੀਸਦੀ ਪੇਂਡੂ ਆਬਾਦੀ ਅੱਜ ਇਹ ਦਰਿਆਫ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੂੰ ਕਿਉਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਤੇ ਅਜਿਹਾ ਕਰਦਿਆਂ ਵਿਕਾਸ ਦੇ ਪੰਧ ਵਿਚ ਥੋੜ੍ਹਾ ਜਿਹਾ ਵਲ਼ ਕਿਉਂ ਪਾ ਦਿੱਤਾ ਗਿਆ ਹੈ। ਖੇਤੀਬਾੜੀ ਵਿਚ ਅਗਾਊਂ ਤੌਰ ’ਤੇ ਭਰਵੇਂ ਨਿਵੇਸ਼ ਤੋਂ ਬਿਨਾ ਕਿਸੇ ਚਮਤਕਾਰ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਬੀਤੇ ਸਾਲਾਂ ਤੋਂ ਜਨਤਕ ਖੇਤਰ ਨਿਵੇਸ਼ ਵਿਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਧਿਆਨ ਵਿਚ ਆਇਆ ਹੈ, 2011-12 ਅਤੇ 2017-18 ਦੌਰਾਨ ਜਨਤਕ ਖੇਤਰ ਨਿਵੇਸ਼ ਕੁੱਲ ਮਿਲਾ ਕੇ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਦਾ ਕਰੀਬ 0.3 ਤੋਂ 0.4 ਫ਼ੀਸਦੀ ਰਹੇ ਹਨ। ਇਸ ...

ਸਿਖਿਆ, ਸਿਹਤ, ਖੇਤੀਬਾੜੀ ਅਤੇ ਪੇਂਡੂ ਵਿਕਾਸ ’ਤੇ ਕੇਂਦਰ ਨੇ ਘਟਾਇਆ ਬਜਟ

Image
ਸਰਬਜੀਤ ਗਿੱਲ ਕੇਂਦਰੀ ਵਿੱਤ ਮੰਤਰੀ ਸ਼੍ਰੀ ਮਤੀ ਨਿਰਮਲ ਸੀਥਾਰਮਨ ਵਲੋਂ ਸੰਸਦ ਵਿੱਚ ਪੇਸ ਕੀਤਾ ਗਿਆ ਵਿੱਤੀ ਸਾਲ 2023-24 ਦਾ ਬਜਟ, ਮੋਦੀ 2.0 ਸਰਕਾਰ ਦਾ ਆਖਰੀ ਸੰਪੂਰਨ ਬਜਟ ਹੈ। ਸਾਲ 2024 ਵਿੱਚ ਪੇਸ ਕੀਤਾ ਜਾਣ ਵਾਲਾ ਬਜਟ, ਆਮ ਚੋਣਾਂ ਐਨ ਨੇੜ ਆਣ ਢੁਕੀਆਂ ਹੋਣ ਕਾਰਨ ਸੰਪੂਰਨ ਬਜਟ ਨਹੀਂ ਹੋਵੇਗਾ ਅਤੇ  ਜਰੂਰੀ ਖਰਚੇ ਚਲਾਉਣ ਲਈ ਹੀ ਸੰਸਦ ਦੀ ਮਨਜੂਰੀ ਲਈ ਜਾਵੇਗੀ। ਅਜਿਹੀ ਥੋੜ੍ਹੀ ਮਿਆਦ ਦੇ ਬਜਟ ਨੂੰ ‘ਵੋਟ ਆਨ ਅਕਾਊਂਟ‘ ਕਹਿੰਦੇ ਹਨ। ਇਹ ਸਮਝਿਆ ਜਾ ਰਿਹਾ ਹੈ ਕਿ ਉਕਤ ਬਜਟ ਲੋਕ ਲੁਭਾਊ ਹੋਵੇਗਾ। ਇਸ ਵਾਰ ਦੇ ਬਜਟ ਦੀ ਖਿੱਚਪਾਊ ਮੱਦ ਜਾਂ ਜਿਸ ‘ਤੇ ਵਿਤ ਮੰਤਰੀ ਨੇ ਵਧੇਰੇ ਧਿਆਨ ਕੇਂਦਰਤ ਕੀਤਾ ਹੈ, ਉਹ ਹੈ ਆਮਦਨ ਕਰ ਦੀ ਸੀਮਾ ਪੰਜ ਲੱਖ ਤੋਂ ਵਧਾ ਕੇ ਸੱਤ ਲੱਖ ਰੁਪਏ ਕਰਨੀ।ਪਿਛਲੇ ਕਾਫੀ ਅਰਸੇ ਤੋਂ ਇਸ ਗੱਲ ਦੀ ਮੰਗ ਕੀਤੀ ਜਾਂਦੀ ਰਹੀ ਹੈ ਕਿ ਇਹ ਸੀਮਾ ਵਧਾਈ ਜਾਵੇ। ਮੌਜੂਦਾ ਬਜਟ ‘ਚ ਮੱਧ ਵਰਗ ਨੂੰ ਇਹ ਰਾਹਤ ਦੇਕੇ ਇਹ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰ ਹਰ ਵਰਗ ਦਾ ਧਿਆਨ ਰੱਖ ਰਹੀ ਹੈ।   ਹਾਲਾਂ ਕਿ ਇਸ ਮੱਦ ਤੋਂ ਲਾਭ ਲੈਣ ਵਾਲੇ ਸਰਕਾਰੀ ਤੇ ਪ੍ਰਾਈਵੇਟ ਖੇਤਰ ‘ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 90 ਲੱਖ ਤੋਂ ਵੱਧ ਨਹੀਂ ਹੈ। ਬਾਕੀ ਗੈਰ ਜਥੇਬੰਦਕ ਖੇਤਰ ‘ਚ ਕੰਮ ਕਰਦੇ ਲੋਕਾਂ ਨੂੰ ਇਸ ਦਾ ਬਹੁਤਾ ਫਾਇਦਾ ਨਹੀਂ ਮਿਲਣਾ ਕਿਉਂਕਿ ਪਹਿਲਾਂ ਇਹ ਰਾਹਤ 41 ਹਜਾਰ ਰੁਪਏ ਪ੍ਰਤੀ ਮਹੀਨਾ ਤੋਂ ਵੱਧ ਤਨਖਾਹ ਲੈਣ ਵਾਲਿਆਂ ਨੂੰ ...

ਕਿਸਾਨੀ, ਜਵਾਨੀ, ਪਾਣੀ ਅਤੇ ਵਾਤਾਵਰਨ ਬਚਾਉਣ ਲਈ ਜਾਗਰੂਕ ਤੇ ਲਾਮਬੰਦ ਹੋਕੇ, ਸੰਘਰਸਾਂ ਦੇ ਪਿੜ ਮੱਲੋ

Image
ਪਰਗਟ ਸਿੰਘ ਜਾਮਾਰਾਏ ਪ੍ਰੈਸ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’, ਸ਼ਬਦ ਰਾਹੀਂ ਪਵਿੱਤਰ ਬਾਣੀ ਨੇ ਮਨੁੱਖਤਾ ਲਈ ਬਹੁਤ ਮਹੱਤਵਪੂਰਨ ਸੰਦੇਸ ਦਿੱਤਾ ਹੈ। ਧਰਤੀ ‘ਤੇ ਮਨੁੱਖੀ ਜੀਵਨ, ਹਰਿਆਵਲ, ਬਨਸਪਤੀ ਦੀ ਹੋਂਦ ਲਈ ਸੁਧ ਹਵਾ ਦਾ ਹੋਣਾ ਜਰੂਰੀ ਹੈ ਇਸੇ ਕਰਕੇ ਇਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਤੋਂ ਬਿਨਾਂ ਧਰਤੀ ਦੇ ਉੱਪਰ ਅਤੇ ਪਾਣੀ ਦੀ ਸਤਹਿ ਦੇ ਅੰਦਰ ਅਣਗਿਣਤ ਪ੍ਰਜਾਤੀਆਂ ਦੀ ਹੋਂਦ ਹੀ ਸੰਭਵ ਨਹੀਂ ਹੈ ਇਸ ਲਈ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਉਹਨਾਂ ਇਹ ਵੀ ਫਰਮਾਇਆ ਹੈ ਕਿ ਇਹ ਕੁਦਰਤੀ ਨਜਾਰੇ ਅਤੇ ਮਨੁੱਖੀ ਜੀਵਨ ਪਵਿੱਤਰ ਧਰਤੀ ਮਾਂ ਦੀ ਗੋਦ ਵਿੱਚ ਹੀ ਸੰਭਵ ਹਨ। ਧਰਤੀ ਖਾਸ ਕਰ ਕੇ ਕਿਸਾਨ ਅਤੇ ਮਨੁੱਖੀ ਜੀਵਨ ਲਈ ਮਾਂ ਦਾ ਦਰਜਾ ਪਾਣੀ ਬਿਨਾਂ ਹਾਸਲ ਨਹੀਂ ਹੁੰਦਾ ਅਤੇ ਗੁਰੂ ਦੇ ਦਰਜੇ ਵਾਲੀ ਹਵਾ ਤੋਂ ਬਿਨਾਂ ਅਸੀਂ ਸਾਹ ਵੀ ਨਹੀ ਲੈ ਸਕਦੇ। ਇਸ ਵਿਸ਼ੇ ਤੇ ਗੰਭੀਰ ਚਰਚਾ ਦੀ ਲੋੜ ਹੈ ਅਤੇ ਇਸ ਦੀ ਮਹੱਤਤਾ ਨੂੰ ਸਮਝਣਾ ਬਹੁਤ ਜਰੂਰੀ ਹੈ।   ਸਭ ਤੋਂ ਪਹਿਲਾਂ ਇਹ ਸਵਾਲ ਉਭਰਕੇ ਸਾਹਮਣੇ ਆਉਂਦਾ ਹੈ ਕਿ ਕੀ ਅਸੀਂ ਲੋਕਾਂ ਅਤੇ ਸਮੇਂ ਦੇ ਹਾਕਮਾਂ ਨੇ ਇਸ ਮਹੱਤਵਪੂਰਨ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ? ਤਾਂ ਇਸ ਦਾ ਜਵਾਬ ਹੋਵੇਗਾ ਹਾਂ ਕੀਤਾ ਗਿਆ ਹੈ। ਰਾਸਟਰੀ-ਅੰਤਰਰਾਸਟਰੀ ਰਾਸਟਰੀ ਮੰਚਾਂ ਉੱਪਰ ਜੋਰ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਜੇ ਮੌਜੂਦਾ ਸਮੇਂ ਵਿਚ ਮਨੁੱਖੀ ਜੀਵਨ ਦੇ ...

ਲੋਕ ਪੱਖੀ ਕੌਮੀ ਖੇਤੀ ਨੀਤੀ

Image
ਡਾ. ਸਤਨਾਮ ਸਿੰਘ ਅਜਨਾਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਖੇਤੀਬਾੜੀ ਇੱਕ ਜੀਵਨ ਜਾਚ ਹੈ। ਖੇਤੀ ਹੈ ਤਾਂ ਜ਼ਿੰਦਗੀ ਹੈ। ਇਹ ਮਨੁੱਖ ਦਾ ਸਦੀਆਂ ਪੁਰਾਣਾ ਕਿੱਤਾ ਗਿਣਿਆ ਜਾਂਦਾ ਹੈ ਕਿਉਂਕਿ ਇਸ ਤੋਂ ਮਨੁੱਖ ਦੀਆਂ ਮੁੱਢਲੀਆਂ ਲੋੜਾਂ, ‘ਕੁੱਲੀ-ਗੁੱਲੀ-ਜੁੱਲੀ‘ (ਰੋਟੀ, ਕੱਪੜਾ, ਮਕਾਨ) ਪੂਰੀਆਂ ਹੁੰਦੀਆਂ ਆ ਰਹੀਆਂ ਹਨ। ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜਿਸ ਦੀ ਦੋ ਤਿਹਾਈ ਵਸੋਂ ਅਜੇ ਵੀ ਖੇਤੀ ‘ਤੇ ਨਿਰਭਰ ਕਰਦੀ ਹੈ। ਆਜ਼ਾਦੀ ਸਮੇਂ 1947 ’ਚ ਖੇਤੀ ਕਿੱਤਾ ਦੇਸ਼ ਦੀ ਕੁਲ ਘਰੇਲੂ ਆਮਦਨ ਵਿੱਚ ਤਕਰੀਬਨ 54 ਫੀਸਦੀ ਹਿੱਸਾ ਪਾਉਂਦਾ ਸੀ ਤੇ ਉਦੋਂ 75 ਪ੍ਰਤੀਸ਼ਤ ਵਸੋਂ ਖੇਤੀ ਤੇ ਨਿਰਭਰ ਸੀ। ਭਾਰਤ ਦੀ ਪਹਿਲੀ ਪੰਜ ਸਾਲ ਯੋਜਨਾ (1951-1956) ’ਚ ਵੀ ਖੇਤੀ ਨੂੰ ਪਹਿਲ ਦਿੱਤੀ ਗਈ ਸੀ ਕਿਉਂਕਿ ਉਸ ਵਕਤ ਦੇਸ਼ ਦੇ ਸਾਹਮਣੇ ਅੰਨ ਸੰਕਟ ਦੀ ਗੰਭੀਰ ਸਮੱਸਿਆ ਸੀ। ਉਸ ਵਕਤ ਦੇੇਸ਼ ਦੇ ਬਜਟ ਦਾ 15% ਹਿੱਸਾ ਖੇਤੀਬਾੜੀ ਤੇ ਖਰਚ ਹੁੰਦਾ  ਸੀ, ਜੋ 2023-24 ਦੇ ਬਜਟ ਵਿੱਚ ਸੁੰਗੜ ਕੇ ਸਿਰਫ 3.20 ਫੀਸਦੀ ਹੀ ਰਹਿ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਲਗਾਤਾਰ ਅਪਨਾਈਆਂ ਜਾ ਰਹੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦਾ ਖੇਤੀ ਧੰਦਾ ਹਾਸ਼ੀਏ ‘ਤੇ ਪੁੱਜ ਗਿਆ ਹੈ ਤੇ ਦੇਸ਼ ਦੀ ਕੁੱਲ ਆਮਦਨ ਵਿਚ ਖੇਤੀ ਖੇਤਰ ਦਾ ਹਿੱਸਾ ਸਿਰਫ 14 ਫੀਸਦੀ ਹੀ ਰਹਿ ਗਿਆ ਹੈ। ਖੇਤੀ ਲਾਗਤਾਂ ਵਧਣ ਅਤੇ ਫਸਲਾਂ ਦੇ ਭਾਅ ਘੱਟ ਮਿਲਣ ਕਰਕੇ ਖੇਤੀ ‘ਚੋਂ ਆਮਦਨ ਲਗਾਤਾਰ ਘੱਟ ਰਹੀ ਹੈ ...

ਇੱਕੀਵੀਂ ਸਦੀ ਦਾ ਸਭ ਤੋਂ ਵੱਡਾ, ਸ਼ਾਂਤੀਪੂਰਵਕ ਕਿਸਾਨ ਘੋਲ ਜੋ ਲੋਕ ਅੰਦੋਲਨ ਬਣਕੇ ਜੇਤੂ ਹੋ ਨਿਬੜਿਆ

Image
ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ, ਜਮਹੂਰੀ ਕਿਸਾਨ ਸਭਾ ਪੰਜਾਬ ਪੂਰਵ ਪੂੰਜੀਵਾਦ ਦੌਰ ਤੋਂ ਲੈ ਕੇ ਹੁਣ ਤੱਕ ਵਾਧੂ ਪੈਦਾਵਾਰ ਨਾਲ ਪੈਦਾ ਹੋਈ ਸ਼੍ਰੇਣੀ ਵੰਡ ਦੇ ਨਤੀਜੇ ਵਜੋਂ ਲੁੱਟੇ ਜਾ ਰਹੇ ਲੋਕ ਹਜਾਰਾਂ ਸਾਲਾਂ ਤੋਂ  ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਦੇ ਰਾਹ ਪਏ ਤੁਰੇ ਆ ਰਹੇ ਹਨ। ਉਕਤ ਦਿ੍ਰਸ਼ਟੀ ਤੋਂ ਗੁਲਾਮਦਾਰੀ ਦੇ ਖਾਤਮੇ ਲਈ ਸਪਾਰਕਟਸ ਦੀ ਅਗਵਾਈ ਵਿਚ ਚੱਲਿਆ ਰੋਮ ਦੇ ਗੁਲਾਮਾਂ ਦਾ ਯੁਗ ਪਲਟਾਊ ਸੰਘਰਸ਼ ਮਾਨਵ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ। ਰਜਵਾੜਾਸ਼ਾਹੀ ਦੇ ਦੌਰ ਵਿੱਚ ਸਾਡੇ ਆਪਣੇ ਖਿੱਤੇ ਵਿੱਚ ਕਰੀਬ 450 ਸਾਲ ਪਹਿਲਾਂ ਸਾਂਦਲ ਬਾਰ ਵਿਚ ਅਕਬਰ ਦੇ ਜ਼ਮਾਨੇ ਵਿਚ ਦੁਲਾ ਭੱਟੀ ਦੇ ਬਾਬਾ, ਪਿਤਾ ਅਤੇ ਖੁਦ ਦੁੱਲਾ ਭੱਟੀ ਵੱਲੋਂ ਮੁਗ਼ਲ ਸਲਤਨਤ ਦੇ ਖਿਲਾਫ਼ ਲੜਿਆ ਗਿਆ ਸ਼ਾਨਾਮਤਾ ਸੰਘਰਸ਼, ਜਿਸ ਵਿਚ ਦੁੱਲੇ ਭੱਟੀ ਦੇ ਬਾਬਾ ਅਤੇ ਪਿਤਾ ਨੂੰ ਸ਼ਹੀਦ ਕਰਕੇ ਸਰੀਰ ਵਿਚ ਫੂਸ ਭਰਕੇ ਲਾਸ਼ਾਂ ਕਿਲੇ ਦੀਆਂ ਕੰਧਾਂ ਤੇ ਲਟਕਾ ਦਿੱਤੀਆਂ ਗਈਆਂ ਸਨ, ਦਾ ਲੋਕ ਮਨਾਂ ਵਿੱਚ ਉਚੇਚਾ ਸਨਮਾਨਯੋਗ ਰੁਤਬਾ ਹੈ। ਦਾਦੇ ਅਤੇ ਪਿਤਾ ਦੀਆਂ ਮਾਣਮੱਤੀਆਂ ਸ਼ਹਾਦਤਾਂ ਦੇ ਬਾਵਜੂਦ ਦੁੱਲੇ ਭੱਟੀ ਨੇ ਜੰਗ ਜਾਰੀ ਰੱਖੀ ਅਤੇ ਲੁੱਟਿਆ ਸਰਕਾਰੀ ਮਾਲ ਗਰੀਬ-ਗੁਰਬੇ ਵਿਚ ਵੰਡਦਾ ਰਿਹਾ। ਸਥਾਪਤੀ ਵਿਰੋਧੀ ਟੱਕਰ ਵਿਚ ਹੀ ਗਰੀਬ ਪਰਿਵਾਰ ਦੀ ਸੁੰਦਰੀ ਨਾਂ ਦੀ ਲੜਕੀ, ਜਿਸਨੂੰ ਮੁਗ਼ਲ ਅਹਿਲਕਾਰ ਉਧਾਲਣਾ ਚਾਹੁੰਦੇ ਸਨ, ਦਾ ਵਿਆਹ ਦੁੱਲੇ ਭੱਟੀ ਨੇ ਆਪਣੇ ਹੱਥੀਂ ਕੀਤਾ, ਜਿਸ ਕਾਰਨ ਅੱਜ ਤੱਕ ਲੋਕ ਗੀਤ ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!