ਕਿਸਾਨਾਂ ਨੇ ਕਸਬਾ ਅਜਨਾਲਾ ਵਿੱਚ ਵਿੱਚ ਕੀਤਾ ਅਰਥੀ ਫੂਕ ਮੁਜ਼ਾਹਰਾ
ਅਜਨਾਲਾ-08 ਅਕਤੂਬਰ, ਵੋਟ ਚੋਰ ਮੁੱਖ ਚੋਣ ਕਮਿਸ਼ਨਰ ਨੂੰ ਬਰਖਾਸਤ ਕਰਕੇ ਜੇਲ ਵਿੱਚ ਸੁੱਟਣ,ਗਰੀਬਾਂ,ਦਲਿਤਾਂ,ਔਰਤਾਂ ਤੇ ਘੱਟ ਗਿਣਤੀ ਵਸੋ ਤੋਂ ਵੋਟ ਦਾ ਹੱਕ ਖੋਹਣ ਵਾਲਾ ਐਸ.ਆਈ.ਆਰ ਬੰਦ ਕਰਵਾਉਣ ਤੇ ਐਸ.ਆਈ
ਆਰ ਤੋਂ ਪਹਿਲਾਂ ਵਾਲੀ ਵੋਟਰ ਸੂਚੀ ਮੁੜ ਬਹਾਲ ਕਰਵਾਉਣ ਅਤੇ ਐਸ.ਆਈ.ਆਰ ਲਾਗੂ ਕਰਨ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਰੱਦ ਕਰਵਾਉਣ ਲਈ ਅੱਜ ਇੱਥੇ ਦੇਸ਼ ਪੱਧਰੀ ਕੁੱਲ ਹਿੰਦ ਕਿਸਾਨ ਮਹਾਸਭਾ ਦੇ ਸੱਦੇ ਤੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਮਹਾਂ ਸਭਾ ਦੇ ਆਗੂਆਂ ਰਜਿੰਦਰ ਸਿੰਘ ਭਲਾ ਪਿੰਡ,ਸ਼ਮਸ਼ੇਰ ਸਿੰਘ ਹੇਰ,ਗੁਰਨਾਮ ਸਿੰਘ ਉਮਰਪੁਰਾ,ਹਰਦੀਪ ਸਿੰਘ ਬੱਗਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਲਖਬੀਰ ਸਿੰਘ ਤੇੜਾ ਦੀ ਅਗਵਾਈ 'ਚ ਵੋਟਾਂ ਚੋਰੀ ਕਰਵਾਉਣ ਵਾਲੇ ਮੁੱਖ ਚੋਣ ਕਮਿਸ਼ਨ ਨੂੰ ਗਿਆਨੇਸ਼ ਕੁਮਾਰ ਦਾ ਪ੍ਰਤੀਕ ਪੁਤਲਾ ਚੁੱਕ ਕੇ ਅਜਨਾਲਾ ਦੇ ਮੁੱਖ ਬਾਜ਼ਾਰਾਂ 'ਚ ਆਕਾਸ਼ ਗਜਾਊ ਨਾਅਰੇ ਮਾਰਦਿਆਂ ਕਿ ਵੋਟ ਚੋਰ ਗੱਦੀ ਛੋੜ ਐਸ.ਆਈ.ਆਰ ਵਾਪਸ ਲਓ ਦੀ ਜ਼ੋਰਦਾਰ ਮੰਗ ਕਰਦਿਆਂ ਰੋਹ ਭਰਿਆ ਪ੍ਰਦਰਸ਼ਨ ਕਰਦਿਆਂ ਅਜਨਾਲਾ ਦੇ ਮੁੱਖ ਚੌਂਕ 'ਚ ਪੁੱਜੇ ਜਿੱਥੇ ਖਚਾ ਖੱਚ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਕਿਸਾਨ ਮਹਾਂ ਸਭਾ ਦੇ ਮੁੱਖ ਪ੍ਰਮੁੱਖ ਆਗੂਆਂ ਮੰਗਲ ਸਿੰਘ ਧਰਮਕੋਟ,ਲਖਬੀਰ ਸਿੰਘ ਤੇੜਾ ਰਾਜਪੂਤਾ,ਰਛਪਾਲ ਸਿੰਘ ਬੱਲ ਲੱਭੇ ਦਰਿਆ,ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਕੱਤਰ ਸੁੱਚਾ ਸਿੰਘ ਘੋਗਾ,ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜਾਦਾ ਤੇ ਗੁਰਵੰਤ ਸਿੰਘ ਰਾਏਪੁਰ ਕਲਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਗਿਆਨੇਸ਼ ਕੁਮਾਰ ਨੇ ਬੀਜੇਪੀ ਨੂੰ ਜਿਤਾਉਣ ਲਈ ਚੋਣ ਫਾਰਮ ਨੰਬਰ 6 ਤੇ ਫਾਰਮ ਨੰਬਰ 7 ਵਿੱਚ ਵੱਡੀ ਹੇਰਾਫੇਰੀ ਕਰਵਾ ਕੇ ਕੁੱਲ 96.88 ਕਰੋੜ ਵੋਟਰਾਂ ਵਿੱਚੋਂ ਕੋਈ 13 ਕਰੋੜ 30 ਲੱਖ ਵੋਟਰਾਂ ਦੇ ਨਾਮ ਹੀ ਕਟਵਾ ਦਿੱਤੇ ਗਏ ਹਨ ਚੋਣ ਕਮਿਸ਼ਨਰ ਨੇ ਇਸ ਜਾਦੂ ਦੀ ਛੜੀ ਨਾਲ ਬੀਜੇਪੀ ਨੂੰ ਬਿਹਾਰ,ਪੱਛਮੀ ਬੰਗਾਲ ),ਮਹਾਰਾਸ਼ਟਰ ਤੇ ਹਰਿਆਣਾ ਦੀਆਂ ਚੋਣਾਂ ਜਿੱਤਵਾ ਦਿੱਤੀਆਂ ਹਨ। ਜਿਹੜਾ ਸਾਡੇ ਸੰਵਿਧਾਨ ਤੇ ਲੋਕ ਰਾਜ ਲਈ ਬੜੇ ਵੱਡੇ ਖਤਰੇ ਦੀ ਘੰਟੀ ਹੈ ਇਹਨਾਂ ਆਗੂਆਂ ਤੋਂ ਇਲਾਵਾ ਬਲਕਾਰ ਸਿੰਘ ਗੋਲਗੜ੍ਹ,ਜਤਿੰਦਰ ਸਿੰਘ ਜਾਫਰਕੋਟ,ਸੰਤੋਸ਼ ਕੌਰ ਭਲਾ ਪਿੰਡ,ਕੁਲਦੀਪ ਸਿੰਘ ਅਜਨਾਲਾ,ਨਿਰੰਜਨ ਸਿੰਘ ਜਸਰਾਊਰ,ਕਾਹਨ ਸਿੰਘ ਛੀਨਾ,ਕਰਮ ਸਿੰਘ,ਹਰਜੀਤ ਸਿੰਘ ਧਾਲੀਵਾਲ ਕਲੇਰ,ਹਰਨੇਕ ਸਿੰਘ ਨੇਪਾਲ,ਨੌਜਵਾਨ ਆਗੂ ਗੌਰਵ ਸਾਰੰਗਦੇਵ ਲ,ਚਰਨਜੀਤ ਸਿੰਘ ਤਲਵੰਡੀ,ਭੁਪਿੰਦਰ ਸਿੰਘ ਮੀਰਾਂਕੋਟ ਹੋਰਾਂ ਨੇ ਨਿਰਪੱਖ ਚੋਣਾਂ ਕਰਵਾਉਣ ਲਈ ਈਵੀਐਮ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣ ਅਤੇ ਐਸ.ਆਈ.ਆਰ ਤੋਂ ਪਹਿਲਾਂ ਵਾਲੀ ਵੋਟ ਸੂਚੀ ਬਹਾਲ ਕਰੋ। ਇਸ ਉਪਰੰਤ ਗਿਆਨੇਸ਼ ਕੁਮਾਰ ਦਾ ਪੁਤਲਾ ਸਾੜਿਆ ਗਿਆ ਜਿੱਥੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਪਿੱਟ ਸਿਆਪਾ ਕੀਤਾ ਗਿਆ ਅੱਜ ਦੇ ਪ੍ਰਦਰਸ਼ਨ ਦੀ ਵਿਸ਼ੇਸ਼ ਗੱਲ ਰਹੀ ਕਿ ਬਾਜ਼ਾਰਾਂ ਦੇ ਦੁਕਾਨਦਾਰ ਨੇ ਵੱਡਾ ਹੁੰਗਾਰਾ ਦਿੱਤਾ।

Comments
Post a Comment