ਦਿੱਲੀ ਦੇ ਜੰਤਰ ਮੰਤਰ ਤੋਂ ਵਾਪਸ ਪਰਤੇ ਡਾ. ਅਜਨਾਲਾ ਨੇ ਕੀਤੇ ਅਹਿਮ ਖੁਲਾਸੇ

ਅਜਨਾਲਾ-11 ਅਕਤੂਬਰ,  


ਅੱਧੀ ਰਾਤ ਦਿੱਲੀ ਤੋਂ ਪਹੁੰਚੇ ਕੁੱਲ ਹਿੰਦ ਕਿਸਾਨ ਮਹਾਂਸਭਾ ਦੇ ਕੌਮੀ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਦੇ ਚਾਲਕਾਂ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਨੂੰ ਕਰਫਿਊ ਨੁਮਾ ਸਥਿਤੀ 'ਚ ਬਦਲ ਦਿੱਤਾ ਹੋਇਆ ਸੀ। ਸਾਰੀ ਦਿੱਲੀ ਦੀਆਂ ਦੁਕਾਨਾਂ ਬੰਦ ਸਨ, ਥਾਂ-ਥਾਂ ਦਿੱਲੀ ਪੁਲਿਸ ਤੇ ਸੀ.ਆਰ.ਪੀ ਦੇ ਝੁੰਡ ਦਿਖਾਈ ਦੇ ਰਹੇ ਸਨ। ਅਸੀਂ ਪੰਜਾਬ ਤੋਂ ਵੱਡੀ ਗਿਣਤੀ 'ਚ ਕਿਸਾਨ,  ਆਰ.ਐਮ.ਪੀ.ਆਈ ਦੇ ਆਗੂ, ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਨੌਜਵਾਨ ਅਤੇ ਹੋਰ ਕਾਰਕੁਨ ਆਪੋ ਆਪਣੇ ਰਾਹਾਂ ਥਾਣੀ ਇੱਕ ਦਿਨ ਪਹਿਲਾਂ ਰਾਤ ਹੀ ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਗਏ।  ਗੁਰਦੁਆਰੇ ਦੇ ਸਾਰੇ ਗੇਟਾਂ ਸਾਹਮਣੇ ਦਿੱਲੀ ਪੁਲਿਸ ਤੇ ਪੈਰਾ ਮਿਲਟਰੀ ਦੇ ਜਵਾਨ ਆਪਣੀਆਂ ਵੱਡੀਆਂ ਗੱਡੀਆਂ ਤੇ ਬੱਸਾਂ ਲੈ ਕੇ ਤਾਇਨਾਤ ਸਨ ਜਿਵੇਂ ਹੁਣੇ ਉਹਨਾਂ ਗੁਰਦੁਆਰੇ ਵਿੱਚ ਜਮਾ ਹੋਏ ਸੈਂਕੜੇ ਪ੍ਰਦਰਸ਼ਨਕਾਰੀਆਂ ਤੇ ਹਮਲਾ ਕਰ ਦੇਣਾ। ਡਾ.  ਅਜਨਾਲਾ ਨੇ ਅੱਗੇ ਦੱਸਿਆ ਕਿ ਕਈ ਵਾਰ ਰਾਤ ਤੇ ਸਵੇਰ ਵੇਲੇ ਇਹਨਾਂ ਦੀ ਇੱਕ ਟੋਲੀ ਸਣੇ ਬੂਟਾਂ ਦੇ ਗੁਰਦੁਆਰੇ ਸਾਹਿਬ ਚ ਧੁਰ ਅਗਾਂਹ ਵੜ ਕੇ ਪ੍ਰਦਰਸ਼ਨਕਾਰੀਆਂ ਨੂੰ ਡਰਾਉਂਦੇ ਧਮਕਾਉਂਦੇ ਰਹੇ ਪਰੰਤੂ ਉੱਥੇ ਜੁੜੇ ਆਗੂਆਂ ਵੱਲੋਂ ਝਾੜਾਂ ਪਾਉਣ ਤੇ ਬੋਲੇ ਸੋ ਨਿਹਾਲ ਦੇ ਨਾਅਰੇ ਮਾਰਨ ਤੇ ਉਹ ਪੁੱਠੇ ਪੈਰੀ ਭੱਜ ਜਾਂਦੇ ਰਹੇ। ਅਸੀਂ ਸਾਰੇ ਨੌਜਵਾਨਾਂ ਤੇ ਕਿਸਾਨਾਂ ਨਾਲ ਗੁਪਤ ਸਲਾਹ ਕਰਕੇ 10 ਅਕਤੂਬਰ ਤਕਰੀਬਨ ਪੌਣੇ 11 ਵਜੇ ਸਲਾਹ ਕਰਕੇ ਗੁਰਦੁਆਰਾ ਸਾਹਿਬ ਦੀ ਪਿਛਲੀ ਵਾਲੀ ਸੜਕ ਤੇ ਹਜੂਮ ਦੀ ਸ਼ਕਲ 'ਚ ਭੱਜੇ ਜਾਂਦੇ ਗੜਗੱਜ ਨਾਰੇ ਮਾਰਦੇ ਕੀ "ਵੋਟ ਚੋਰ ਗੱਦੀ ਛੋੜ ਵੋਟ ਚੋਰ ਮੁਰਦਾਬਾਦ ਮੋਦੀ ਅਮਿਤ ਸ਼ਾਹ ਜੋੜੀ ਮੁਰਦਾਬਾਦ" ਕਰਦੇ ਲਗਭਗ ਜੰਤਰ ਮੰਤਰ ਦੇ ਨੇੜੇ ਹੀ ਪਹੁੰਚਣ ਵਾਲੇ ਸਾਂ ਕਿ ਅੱਗੋਂ ਦਿਲੀ ਪੁਲਿਸ ਦੀ ਗੱਡੀਆਂ ਤੇ ਸੈਂਕੜਿਆਂ ਦੀ ਗਿਣਤੀ 'ਚ ਪੁਲਿਸ ਤੇ ਪੈਰਾ ਮਿਲਟਰੀ ਦੇ ਜਵਾਨਾਂ ਨੇ ਉੱਥੇ ਕਾਫਲੇ ਨੂੰ ਘੇਰਾ ਪਾ ਲਿਆ ਤੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀ ਜੋਸ਼ ਭਰੇ ਨਾਰੇ ਮਾਰ ਰਹੇ ਸਨ ਕਿ ਦਿੱਲੀ ਪੁਲਿਸ ਮੁਰਾਦਾਬਾਦ ਵੋਟ ਚੋਰ ਗਿਆਨੇਸ਼ ਕੁਮਾਰ ਗੱਦੀ ਛੋੜ। ਅਸੀਂ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਆਗੂ ਅੱਗੇ ਸਾਂ- ਮੈਂ, ਸਾਥੀ ਪ੍ਰਗਟ ਸਿੰਘ ਆਰ.ਐਮ.ਪੀ.ਆਈ ਪੰਜਾਬ ਦੇ ਸਕੱਤਰ ਕਿਸਾਨ ਆਗੂ ਮੋਹਣ ਸਿੰਘ ਧਮਾਣਾ, ਮਨਜੀਤ ਸਿੰਘ ਬੱਗੂ ਅਤੇ ਜਿੰਦੂ ਪੁਲਿਸ ਨਾਲ ਖੈਬੜ ਦੇ ਰਹੇ 'ਤੇ ਜ਼ੋਰਦਾਰ ਦਲੀਲਾਂ ਦਿੱਤੀਆਂ ਕਿ ਅਸੀਂ ਬਿਨਾਂ ਕਿਸੇ ਹਥਿਆਰ ਹਾਂ ਤੇ ਵਿਧਾਨ ਸਾਨੂੰ ਆਗਿਆ ਦਿੰਦਾ ਹੈ ਕਿ ਅਸੀਂ ਪੁਰ ਅਮਨ ਪ੍ਰੋਟੈਸਟ ਕਰ ਸਕਦੇ ਹਾਂ, ਸਾਨੂੰ ਜੰਤਰ ਮੰਤਰ ਤੇ ਜਾਣ ਦਿਓ ਪ੍ਰੰਤੂ ਉਹਨਾਂ ਨੇ ਤੱਕਿਆ ਨਾਲ ਪਕੜ ਦਕੜ ਸ਼ੁਰੂ ਕਰ ਦਿੱਤੀ ਜਿੱਥੇ ਸਾਨੂੰ ਜੋ ਅੱਗੇ ਸਾਂ ਸਾਰਿਆਂ ਨੂੰ ਨਾਹਰੇ ਮਾਰਦਿਆਂ ਗੱਡੀਆਂ ਵਿੱਚ ਧੱਕੋ ਧੱਕੀ ਸੂਟ ਦਿੱਤਾ ਫਿਰ ਕੁਝ ਨੌਜਵਾਨ ਫਿਰ ਜੋਰਦਾਰ ਪੁਲਿਸ ਵਾਲਿਆਂ ਨੂੰ ਧੱਕੇ ਮਾਰ ਕੇ ਗੱਡੀ ਵਿੱਚੋਂ ਬਾਹਰ ਵੀ ਨਿਕਲ ਗਏ। ਅਸੀਂ ਬੱਸ ਵਿੱਚ ਨਾਹਰੇ ਮਾਰਦੇ ਰਹੇ ਅਤੇ ਜਿੱਥੋਂ ਦੀ ਬਸ ਲੰਘ ਰਹੀ ਸੀ ਆਪਣੇ ਹੱਥਾਂ 'ਚ ਫੜੇ  "ਗਿਆਨੇਸ਼ ਕੁਮਾਰ ਵੋਟ ਚੋਰ ਗੱਦੀ ਛੋੜ"  ਦਿਖਾਉਂਦੇ ਰਹੇ। ਸਾਨੂੰ ਪਤਾ ਨਹੀਂ ਦੱਸਦੇ ਕਿ ਉਹ ਕਿੱਥੇ ਲਿਜਾ ਰਹੇ ਸਨ। ਜਿੱਥੇ ਵੀ ਕਿਤੇ ਚੌਂਕ ਵਿੱਚ  ਲਾਲ ਬੱਤੀ ਦੇ ਗੱਡੀ ਰੁਕਦੀ, ਨਾਹਰੇ ਲੱਗਦੇ ਰਹੇ।ਉਥੇ ਖੜੇ ਲੋਕੀ ਵੀ ਹੱਥ ਖੜੇ ਕਰਕੇ ਇੱਕ ਮੁੱਠਤਾ ਜਤਾਉਂਦੇ ਸਨ।  ਆਖਰ ਪੁਲਿਸ ਸਾਨੂੰ ਕੋਈ 12 -13 ਕਿਲੋਮੀਟਰ ਬਾਰਡਰ ਦੇ ਲਾਗੇ ਲਿਜਾ ਰਹੀ ਸੀ। ਉੱਥੇ ਅਸੀਂ ਸਾਰਿਆਂ ਜੀਹਦੇ ਵਿੱਚ ਚਾਰ ਪੱਤਰਕਾਰ ਸਮੇਤ ਤਿੰਨ ਔਰਤਾਂ ਦੇ ਪੁਲਿਸ ਵਿਰੁੱਧ ਡਾਹਢਾ ਵਿਰੋਧ ਕਰਦਿਆਂ ਗੱਡੀ ਖੜਵਾ ਲਈ ਤੇ ਉੱਥੇ ਨਾਅਰੇ ਮਾਰਦੇ ਥੱਲੇ ਉਤਰ ਆਏ ਅਤੇ ਉਥੋਂ ਰਾਹ ਪੁੱਛ- ਪਛਾਂਦੇ ਅੱਧੀ ਰਾਤ ਆਪਣੇ ਘਰੀਂ ਪਹੁੰਚੇ। ਡਾ.  ਅਜਨਾਲਾ ਨੇ ਇਹ ਸਾਰੇ ਘਟਨਾਕ੍ਰਮ ਬਾਰੇ ਕਿਹਾ ਕਿ ਮੋਦੀ ਅਮਿਤ ਸ਼ਾਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਬਚਾਉਣ ਲਈ ਸਾਰੇ ਦੇਸ਼ ਨੂੰ ਗੜਬੜ ਵਾਲੇ ਪਾਸੇ ਖੜ ਰਹੇ ਹੈ। ਇਹਨਾਂ ਨੇ ਕਿਉਂ ਦਿੱਲੀ ਦੇ 57 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ, ਦਿੱਲੀ ਆਉਣ ਵਾਲੀਆਂ ਗੱਡੀਆਂ ਰੱਦ ਕਰ ਦਿੱਤੀਆਂ। ਇਹ ਸਾਰੇ ਐਕਸ਼ਨ ਲੋਕਾਂ ਦੀ ਆਵਾਜਾਈ ਦੀ ਆਜ਼ਾਦੀ ਅਤੇ ਆਪਣੇ ਵਿਚਾਰ ਰੱਖਣ ਦੀ ਸ਼ਹਿਰੀ ਆਜ਼ਾਦੀ ਨੂੰ ਕੁਚਲਦੇ ਹਨ। ਉਹਨਾਂ ਅੱਗੇ ਕਿਹਾ ਕੇਂਦਰ ਸਰਕਾਰ ਜਿੰਨੇ ਮਰਜ਼ੀ ਅਜਿਹੇ ਹਥਿਆਰ ਵਰਤ ਲੈਣ ਗਿਆਨੇਸ਼ ਕੁਮਾਰ ਨੂੰ ਗੱਦੀ ਛੱਡਣੀ ਪਵੇਗੀ ਅਤੇ ਜਿਹੜੇ ਉਸਨੇ ਕਾਲੇ ਕਾਰਨਾਮੇ ਚੋਣ ਫਾਰਮ ਨੰਬਰ 6 ਅਤੇ 7 ਵਿੱਚ ਕੀਤੇ ਹਨ, ਉਹਨਾਂ ਦਾ ਹਿਸਾਬ ਦੇਣਾ ਪਵੇਗਾ। ਸਰਕਾਰ ਦੀਆਂ ਲੱਖ ਰੋਕਾਂ ਦੇ ਬਾਵਜੂਦ ਜੰਤਰ ਮੰਤਰ ਵੱਲ ਲੋਕ ਜਾਂਦੇ ਰਹਿਣਗੇ ਤੇ ਆਪਣੀ ਵੋਟ ਬਣਾਉਣ ਤੇ ਪਾਉਣ ਦਾ ਅਧਿਕਾਰ ਖੋਹਣ ਨਹੀਂ ਦੇਣਗੇ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

26 ਨਵੰਬਰ ਨੂੰ ਪੰਜਾਬ ਵਿੱਚ ਚਾਰ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਵੱਡੀਆਂ ਰੈਲੀਆਂ

ਕੈਂਦਰ ਅਤੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੀ ਲਿਮਟ ਪੂਰੀ ਹੋਣ ਦਾ ਬਹਾਨਾ ਬਣਾਉਣਾ ਸਰਾਸਰ ਕਿਸਾਨ ਵਿਰੋਧੀ- ਜਮਹੂਰੀ ਕਿਸਾਨ ਸਭਾ

ਸ਼ਹੀਦ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੂੰ ਪਿੰਡ ਸਰਾਭਾ ਵਿੱਚ ਕੀਤੀਆਂ ਸਰਧਾਂਜਲੀਆਂ ਭੇਟ