ਇੰਜੀ. ਜ਼ਮੀਰ ਹੁਸੈਨ ਨੂੰ ਐਸ ਡੀ ਓ ਨਾਰੰਗਵਾਲ ਲੱਗਣ ਤੇ ਕਿਸਾਨਾਂ ਨੇ ਦਿੱਤੀ ਮੁਬਾਰਕਬਾਦ

 




ਡੇਹਲੋ-15 ਅਕਤੂਬਰ,  ਇੰਜੀਨੀਅਰ ਜ਼ਮੀਰ ਹੁਸੈਨ ਨੂੰ ਪੀ ਐਸ ਪੀ ਸੀ ਐਲ ਨਾਰੰਗਵਾਲ ਸਬ ਡਵੀਜ਼ਨ ਦਾ ਐਸ ਡੀ ਓ ਲੱਗਣ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਵਫ਼ਦ ਜਿਸ ਦੀ ਅਗਵਾਈ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਦਫ਼ਤਰ ਸਕੱਤਰ ਨਛੱਤਰ ਸਿੰਘ ਵੱਲੋ ਕੀਤੀ ਗਈ, ਨੇ ਉਹਨਾਂ ਨੂੰ ਨਾਰੰਗਵਾਲ ਬਿਜਲੀ ਘਰ ਦਾ ਚਾਜਰ ਸੰਭਾਲਣ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਦਾ ਸਵਾਗਤ ਵੀ ਕੀਤਾ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਕਾਫੀ ਸਮੇਂ ਤੋਂ ਨਾਰੰਗਵਾਲ ਬਿਜਲੀ ਘਰ ਵਿੱਚ ਪੱਕੇ ਤੌਰ ਤੇ ਕੋਈ ਐਸ ਡੀ ਓ ਦੀ ਪੋਸਟਿੰਗ ਨਹੀ ਸੀ। ਹੁਣ ਇੰਜੀਨੀਅਰ ਜਮੀਰ ਹੁਸੈਨ ਦੇ ਪੱਕੇ ਐਸ ਡੀ ਓ ਲੱਗਣ ਨਾਲ ਬਿਜਲੀ ਘਰ ਨਾਰੰਗਵਾਲ ਦੀ ਸਪਲਾਈ ਹੋਰ ਬੇਹਤਰ ਹੋ ਜਾਵੇਗੀ। ਉਹਨਾਂ ਕਿਹਾ ਕਿ ਜ਼ਮੀਰ ਹੁਸੈਨ ਜਿੱਥੇ ਬਿਜਲੀ ਮੁਲਾਜ਼ਮਾਂ ਦੇ ਅਗਾਂਹਵਧੂ ਆਗੂ ਹਨ, ਉੱਥੇ ਉਹਨਾਂ ਦੇ ਕਿਸਾਨ ਜਥੇਬੰਦੀਆਂ ਨਾਲ ਵੀ ਡੂੰਘਾ ਸਨੇਹ ਹੈ। ਉਹ ਅਕਸਰ ਸਾਂਝੇ ਘੋਲਾਂ ਵਿੱਚ ਲੋਕਾਂ ਨਾਲ ਖੜੇ ਦਿਖਾਈ ਦਿੰਦੇ ਹਨ। ਆਗੂਆਂ ਨੇ ਆਸ ਪ੍ਰਗਟਾਈ ਕਿ ਉਹ ਬਿਜਲੀ ਘਰ ਨਾਰੰਗਵਾਲ ਦੇ ਪ੍ਰਬੰਧ ਨੂੰ ਹੋਰ ਸੁਚੱਜੇ ਤਰੀਕੇ ਨਾਲ ਚਲਾ ਕੇ ਲੋਕਾਂ ਦੀ ਸੇਵਾ ਕਰਨਗੇ। ਇਸ ਮੌਕੇ ਤੇ ਵਫ਼ਦ ਵੱਲੋ ਉਹਨਾਂ ਨੂੰ ਫੁੱਲਾਂ ਦਾ ਬੁੱਕਾਂ ਭੇਟ ਕਰਦਿਆਂ ਉਹਨਾਂ ਦਾ ਮੁੜ ਸਵਾਗਤ ਕੀਤਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸੁਰਜੀਤ ਸਿੰਘ ਸੀਲੋ, ਸਵਰਨਜੀਤ ਸਿੰਘ ਜੜਤੌਲੀ, ਇੰਜ. ਕਰਤਾਰ ਸਿੰਘ, ਇੰਜ. ਰਵਿੰਦਰ ਕੁਮਾਰ ਵੀ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

26 ਨਵੰਬਰ ਨੂੰ ਪੰਜਾਬ ਵਿੱਚ ਚਾਰ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਵੱਡੀਆਂ ਰੈਲੀਆਂ

ਕੈਂਦਰ ਅਤੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੀ ਲਿਮਟ ਪੂਰੀ ਹੋਣ ਦਾ ਬਹਾਨਾ ਬਣਾਉਣਾ ਸਰਾਸਰ ਕਿਸਾਨ ਵਿਰੋਧੀ- ਜਮਹੂਰੀ ਕਿਸਾਨ ਸਭਾ

ਸ਼ਹੀਦ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੂੰ ਪਿੰਡ ਸਰਾਭਾ ਵਿੱਚ ਕੀਤੀਆਂ ਸਰਧਾਂਜਲੀਆਂ ਭੇਟ