ਕਿਸਾਨਾਂ ਨੇ ਫੂਡ ਸਪਲਾਈ ਮੰਤਰੀ ਨਾਲ ਮੀਟਿੰਗ ਕਰਕੇ ਝੋਨਾ ਖ਼ਰੀਦਣ ਦੀ ਕੀਤੀ ਮੰਗ

  


ਕਲਾਨੌਰ- 13 ਅਕਤੂਬਰ,   ਅੱਜ  ਕਲਾਨਨੌਰ ਇਲਾਕੇ  ਦੀਆਂ ਕਿਸਾਨ ਜਥੇਬੰਦੀਆਂ ਤਾਂ ਇੱਕ ਵਕਤ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਨੂੰ ਮਿਲਿਆ ਉਹਨਾਂ ਨੇ ਲਿਖਤੀ ਰੂਪ ਵਿੱਚ ਮੰਗ ਕੀਤੀ ਕਿ ਕਲਾਨੌਰ ਦੀਆਂ ਮੰਡੀਆਂ ਵਿੱਚ ਮੋਇਸਚਰ ਕੱਟ ਤੋਂ ਇਲਾਵਾ 85 ਰੁਪਏ ਪ੍ਰਤੀ ਕੁਇੰਟਲ ਨਜਾਇਜ਼ ਘੱਟ ਜਿਸ ਨੂੰ ਅਸੀਂ ਗੁੰਡਾ ਕੱਟ ਆਖਦੇ ਹਾਂ ਲਗਾਇਆ ਜਾ ਰਿਹਾ  ਹੈ ਇਸ ਨੂੰ ਹਰ ਹਾਲਤ ਵਿੱਚ ਬੰਦ ਕੀਤਾ ਜਾਵੇ। ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਹਰਜੀਤ ਸਿੰਘ ਕਾਹਲੋ ਅਤੇ ਆਗੂਆਂ ਨੇ ਆਖਿਆ ਕਿ  ਮੰਡੀ ਵਿੱਚ ਖਰੀਦ ਨੂੰ ਉਸਾਰੂ ਰੂਪ ਰਾਹੀਂ ਕਰਨ ਲਈ ਮੰਡੀ ਵਿੱਚ ਆਰ ਓ ਲਗਾਇਆ ਜਾਵੇ ਕਿਉਂਕਿ ਸੈਲਰ ਮਾਲਕਾਂ ਵੱਲੋਂ ਖਰੀਦ ਵਿੱਚ ਆਨੇ ਬਹਾਨੇ ਕਰਕੇ ਢਿੱਲ ਮਠ ਕੀਤੀ ਜਾਂਦੀ ਹੈ ਇੰਨੇ ਸਮੇਂ ਤੱਕ ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗ ਜਾਂਦੇ ਹਨ ਅਤੇ ਮੌਸਮ ਦੀ ਕਰੋਪੀ ਦਾ ਵੀ ਡਰ ਰਹਿੰਦਾ ਹੈ। ਜਿਸ ਕਰਕੇ ਇਹ ਕਿਸਾਨ ਨੂੰ ਘੱਟ ਮੁੱਲ ਤੇ ਫਸਲ ਵੇਚਣ ਦੀ ਮਜਬੂਰ ਕਰ ਦਿੰਦੇ ਹਨ ਕਿਸਾਨ ਮਜਬੂਰ ਹੈ ਇਹ ਮਜਬੂਰੀ ਦਾ ਫਾਇਦਾ ਇਹ ਸੈਲਰ ਮਾਲਕ ਉਠਾਉਂਦੇ ਹਨ ਤੇ ਆੜਤੀਆਂ ਨੂੰ ਇਹ ਕੱਟ ਲਾਉਣ ਲਈ ਮਜਬੂਰ ਕਰਦੇ ਹਨ ਮੰਤਰੀ ਸਾਹਿਬ ਨੇ ਵਫਦ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਵਿਸ਼ਵਾਸ ਦਵਾਇਆ ਕਿ ਮੰਡੀ ਵਿੱਚ ਕਿਸੇ ਕਿਸਮ ਦਾ ਮੋਇਸਚਰ ਘੱਟ ਤੋਂ ਇਲਾਵਾ ਕੋਈ ਕੱਟ ਨਹੀਂ ਲੱਗੇਗਾ ਅਤੇ ਉਹਨਾਂ ਮੌਕੇ ਤੇ ਹੀ ਡਿਪਟੀ ਕਮਿਸ਼ਨ ਗੁਰਦਾਸਪੁਰ ਅਤੇ ਵਿਭਾਗ ਦੇ ਸਕੱਤਰ ਨੂੰ ਆਡੀਓ ਕਾਨਫਰੰਸ ਰਾਹੀਂ ਇਸ ਸਬੰਧੀ ਆਦੇਸ਼ ਵੀ ਦਿੱਤੇ ਉਹਨਾਂ ਅੱਗੇ ਕਿਹਾ ਕਿ ਜੇ ਫਿਰ ਵੀ ਕੋਈ ਸੈਲਰ ਮਾਲਕ ਜਾਂ ਆੜਤੀ ਕਾਟਨ ਲਗਾਉਂਦਾ ਹੈ ਤਾਂ ਉਸ ਤੇ ਤੁਰੰਤ  ਵਿਭਾਗੀ ਕਾਰਵਾਈ ਕੀਤੀ ਜਾਵੇਗੀ। 

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

26 ਨਵੰਬਰ ਨੂੰ ਪੰਜਾਬ ਵਿੱਚ ਚਾਰ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਵੱਡੀਆਂ ਰੈਲੀਆਂ

ਕੈਂਦਰ ਅਤੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੀ ਲਿਮਟ ਪੂਰੀ ਹੋਣ ਦਾ ਬਹਾਨਾ ਬਣਾਉਣਾ ਸਰਾਸਰ ਕਿਸਾਨ ਵਿਰੋਧੀ- ਜਮਹੂਰੀ ਕਿਸਾਨ ਸਭਾ

ਸ਼ਹੀਦ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੂੰ ਪਿੰਡ ਸਰਾਭਾ ਵਿੱਚ ਕੀਤੀਆਂ ਸਰਧਾਂਜਲੀਆਂ ਭੇਟ