ਪੰਜਾਬ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦਾ ਹੋਇਆ ਰਲੇਵਾਂ; ਨਵੀਂ ਜ਼ਿਲਾ ਐਡਹਾਕ ਕਮੇਟੀ ਦਾ ਗਠਨ ​



 ਮਾਨਸਾ- ​09 ਅਕਤੂਬਰ , -ਅੱਜ ਪੰਜਾਬ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਸਾਂਝੀ ਮੀਟਿੰਗ ਗੁਰਦੁਆਰਾ ਸਾਹਿਬ ਫਫੜੇ ਭਾਈ ਕੇ ਵਿਖੇ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਕੇਂਦਰੀ ਆਗੂ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ।

​ਮੀਟਿੰਗ ਦੌਰਾਨ ਸਰਬਸੰਮਤੀ ਨਾਲ ਦੋਹਾਂ ਜੱਥੇਬੰਦੀਆਂ ਦਾ ਰਲੇਵਾਂ ਕਰਦਿਆਂ ਪੁਰਾਣੀ ਜ਼ਿਲਾ ਕਮੇਟੀ ਭੰਗ ਕਰਕੇ ਨਵੀਂ ਐਡਹਾਕ ਕਮੇਟੀ ਚੁਣੀ ਗਈ।ਜਿਸਦੇ ਜ਼ਿਲਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ, ਜਰਨਲ ਸਕੱਤਰ ਅਮਰੀਕ ਸਿੰਘ ਫਫੜੇ ਭਾਈ ਕੇ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸਿੰਘ ਤਲਵੰਡੀ ਅਕਲੀਆ, ਲਾਲ ਚੰਦ ਸਰਦੂਲਗੜ੍ਹ ਮੀਤ ਪ੍ਰਧਾਨ, ਨਰਿੰਦਰ ਕੌਰ ਬੁਰਜ ਹਮੀਰਾ ਪ੍ਰੈਸ ਸਕੱਤਰ, ਕਰਨੈਲ ਸਿੰਘ ਮਾਨਸਾ ਖਜ਼ਾਨਚੀ, ਸੁਖਚਰਨ ਦਾਨੇਵਾਲੀਆ ਦਫ਼ਤਰ ਸਕੱਤਰ, ਰਣਜੀਤ ਸਿੰਘ ਤਾਮਕੋਟ ਮੀਤ ਪ੍ਰਧਾਨ ਚੁਣੇ ਗਏ ਅਤੇ ਬੱਲਮ ਸਿੰਘ ਫਫੜੇ ਭਾਈ ਕੇ, ਧੰਨਾ ਸਿੰਘ ਟਾਹਲੀਆਂ, ਨਾਇਬ ਸਿੰਘ ਕੁਲਰੀਆਂ, ਗੁਰਦੇਵ ਸਿੰਘ ਲੋਹਗੜ੍ਹ, ਤਰਸੇਮ ਸਿੰਘ ਤਲਵੰਡੀ ਅਕਲੀਆ,ਰਜਿੰਦਰ ਸਿੰਘ ਹੀਰੋ ਕਲਾਂ, ਅਮਰੀਕ ਸਿੰਘ ਕੋਟ ਧਰਮੂੰ ਜ਼ਿਲਾ ਕਮੇਟੀ ਮੈਂਬਰ ਚੁਣੇ ਗਏ। 

ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਨਰਿੰਦਰ ਕੌਰ ਬੁਰਜ ਹਮੀਰਾ ਨੇ  ਕਿਹਾ ਕਿ ਇਸ ਨਵੀਂ ਚੁਣੀ ਗਈ ਕਮੇਟੀ ਨੂੰ ਭਵਿੱਖ ਵਿੱਚ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਨਾਮ ਨਾਲ ਜਾਣਿਆ ਜਾਵੇਗਾ। 

       ਉਨਾਂ ਕਿਹਾ ਕਿ 20-21 ਸਤੰਬਰ ਨੂੰ ਆਲ ਇੰਡੀਆ ਕਿਸਾਨ ਮਹਾਂ ਸਭਾ ਦੀ ਨੈਸ਼ਨਲ ਕਾਨਫਰੰਸ ਦੌਰਾਨ ਜਲੰਧਰ ਵਿਖੇ ਦੋਹਾਂ ਜਨਤਕ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਇਜਲਾਸ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਆਲ ਇੰਡੀਆ ਦੀ ਚੋਣ ਦੌਰਾਨ ਜੱਥੇਬੰਦੀਆਂ ਦਾ ਆਪਸੀ ਨੈਸ਼ਨਲ ਰਲੇਵਾਂ ਹੋ ਚੁੱਕਿਆ ਹੈ।

​ਚੁਣੀ ਗਈ ਐਡਹਾਕ ਕਮੇਟੀ ਨੇ ਸਮਰਪਣ ਭਾਵਨਾ ਨਾਲ ਪੰਜਾਬ ਦੇ ਜਨਤਕ ਮਸਲਿਆਂ ਨੂੰ ਸੰਘਰਸ਼ਾਂ ਰਾਹੀਂ ਹੱਲ ਕਰਦੇ ਰਹਿਣ ਦਾ ਅਹਿਦ ਕੀਤਾ।

​ਇਸ ਸਮੇਂ ਜਿਲੇ ਭਰ ਚੋਂ ਦੋਹੇਂ ਜੱਥੇਬੰਦੀਆਂ ਦੇ ਆਗੂ ਵਰਕਰ ਸ਼ਾਮਿਲ ਸਨ। ਇਸ ਮੌਕੇ ਕੇਂਦਰੀ ਆਗੂ ਰੁਲਦੂ ਸਿੰਘ ਮਾਨਸਾ ਵੱਲੋਂ  ਨੈਸ਼ਨਲ ਕਾਨਫਰੰਸ ਦੌਰਾਨ ਵਲੰਟੀਅਰ ਵਜੋਂ ਸੇਵਾਵਾਂ ਦੇਣ ਵਾਲੇ ਮਾਨਸਾ ਜ਼ਿਲ੍ਹੇ ਦੇ ਵਰਕਰਾਂ ਨੂੰ ਜੱਥੇਬੰਦੀ ਦਾ ਸਿਰੋਪਾ ਭੇਟ ਕਰਦਿਆਂ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ ਗਈ। 

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

26 ਨਵੰਬਰ ਨੂੰ ਪੰਜਾਬ ਵਿੱਚ ਚਾਰ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਕਰੇਗਾ ਵੱਡੀਆਂ ਰੈਲੀਆਂ

ਕੈਂਦਰ ਅਤੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੀ ਲਿਮਟ ਪੂਰੀ ਹੋਣ ਦਾ ਬਹਾਨਾ ਬਣਾਉਣਾ ਸਰਾਸਰ ਕਿਸਾਨ ਵਿਰੋਧੀ- ਜਮਹੂਰੀ ਕਿਸਾਨ ਸਭਾ

ਸ਼ਹੀਦ ਸਰਾਭਾ ਅਤੇ ਉਹਨਾਂ ਦੇ ਸਾਥੀਆਂ ਨੂੰ ਪਿੰਡ ਸਰਾਭਾ ਵਿੱਚ ਕੀਤੀਆਂ ਸਰਧਾਂਜਲੀਆਂ ਭੇਟ