ਕਿਸੇ ਵੀ ਕੀਮਤ 'ਤੇ ਜ਼ਮੀਨ 'ਚੋਂ ਮਿੱਟੀ ਚੁੱਕਣ ਨਹੀਂ ਦਿੱਤੀ ਜਾਵੇਗੀ, ਅਬਾਦਕਾਰਾਂ ਨੇ ਦਿੱਤੀ ਚਿਤਾਵਨੀ

 


ਫਿਲੌਰ, 1 ਅਕਤੂਬਰ - ਪਿੰਡ ਬੁਰਜ ਹਸਨ ਦੀ ਜ਼ਮੀਨ 'ਚੋਂ ਮਿੱਟੀ ਚੁੱਕਣ ਤੋਂ ਖ਼ਫ਼ਾ ਲੋਕਾਂ ਨੇ ਅੱਜ ਤਲਵਣ ਵਿਖੇ ਧਰਨਾ ਦੇ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਸੜਕ ਬਣਾਉਣ ਵਾਲੀ ਇੱਕ ਕੰਪਨੀ ਵਲੋਂ ਭਰਤੀ ਪਾਉਣ ਲਈ ਲਈ ਇਹ ਮਿੱਟੀ ਚੁੱਕੀ ਜਾ ਰਹੀ ਹੈ, ਜਿਸ ਦਾ ਲੋਕਾਂ ਨੇ ਕੁੱਝ ਦਿਨ ਪਹਿਲਾ ਸਖਤ ਵਿਰੋਧ ਕੀਤਾ ਸੀ। ਅੱਜ ਇਸ ਦਾ ਜਥੇਬੰਦਕ ਵਿਰੋਧ ਕੀਤਾ ਗਿਆ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਨੇ ਕੀਤੀ, ਜਿਸ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਨੇ ਵੀ ਡਟਵੀਂ ਹਮਾਇਤ ਕੀਤੀ। ਬਣ ਰਹੀ ਸੜਕ ਦੇ ਪੁਲ ਹੇਠ ਲਗਾਏ ਇਸ ਧਰਨੇ ਨੂੰ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਅਤੇ ਭਾਕਿਯੂ ਕਾਦੀਆ ਦੇ ਬੂਟਾ ਸਿੰਘ ਤਲਵਣ ਨੇ ਸੰਬੋਧਨ ਕਰਦਿਆ ਕਿਹਾ ਕਿ ਭਰਤੀ ਪਾਉਣ ਵਾਲੀ ਕੰਪਨੀ ਮਾਲ ਮਹਿਕਮੇ ਦੀ ਕਥਿਤ ਸ਼ਹਿ 'ਤੇ ਅਬਾਦਕਾਰਾਂ ਦੀ ਜ਼ਮੀਨ ਉਪਰ ਅੱਖ ਰੱਖ ਕੇ ਬੈਠੀ ਹੈ। ਕੁੱਝ ਦਿਨ ਪਹਿਲਾ ਇਹ ਕੰਪਨੀ ਖੇਤਾਂ ਦੀ ਨਿਸ਼ਾਨਦੇਹੀ ਕਰਨ ਵੀ ਪੁੱਜੀ ਸੀ, ਜਿਸ ਦਾ ਲੋਕਾਂ ਨੇ ਡਟਵਾਂ ਵਿਰੋਧ ਕੀਤਾ ਸੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਬਾਦਕਾਰ ਕਿਸੇ ਵੀ ਕੀਮਤ ਉਪਰ ਆਪਣੀਆਂ ਜ਼ਮੀਨਾਂ ਦਾ ਉਜਾੜਾ ਨਹੀਂ ਹੋਣ ਦੇਣਗੇ। ਮੰਡ ਬੇਟ ਅਬਾਦਕਾਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਕੁਲਵੰਤ ਖਹਿਰਾ ਨੇ ਕਿਹਾ ਕਿ ਇਹ ਕੰਪਨੀ ਮਹਿਤਪੁਰ ਦੇ ਲੋਕਾਂ ਨੂੰ ਵੀ ਸਬਜ਼ਬਾਗ ਦਿਖਾ ਕੇ ਮਿੱਟੀ ਚੁੱਕ ਕੇ ਲੈ ਗਈ ਸੀ ਅਤੇ ਹੁਣ ਅਬਾਦਕਾਰ ਵਾਅਦਾ ਕੀਤੀ ਕੀਮਤ ਲੈਣ ਲਈ ਇਸ ਕੰਪਨੀ ਦੇ ਪਿੱਛੇ ਪਿੱਛੇ ਫਿਰ ਰਹੇ ਹਨ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਰਬਜੀਤ ਸੰਗੋਵਾਲ, ਕੁਲਜਿੰਦਰ ਸਿੰਘ ਤਲਵਣ, ਰਣਜੀਤ ਸਿੰਘ ਰੰਧਾਵਾ, ਜਸਵਿੰਦਰ ਸਿੰਘ ਬਰੁਜ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮੇਜਰ ਫਿਲੌਰ, ਤਹਿਸੀਲ ਸਕੱਤਰ ਅਮ੍ਰਿਤਪਾਲ  ਨੰਗਲ, ਹਰਬੰਸ ਸਿੰਘ ਨੰਬਰਦਾਰ ਪ੍ਰੀਤਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕੰਪਨੀ ਭਰਤ ਪਾਉਣ ਲਈ ਮਿੱਟੀ ਦਾ ਪ੍ਰਬੰਧ ਕਿਤੋ ਹੋਰ ਕਰੇ ਅਤੇ ਮਾਲ ਵਿਭਾਗ ਵੀ ਕੰਪਨੀ ਦੇ ਹੱਕ ਚ ਭੁਗਤਣਾ ਬੰਦ ਕਰੇ ਨਹੀਂ ਤਾਂ ਇਸ ਦੇ ਸਿੱਟੇ ਵੀ ਸਰਕਾਰ ਨੂੰ ਭੁਗਤਣੇ ਪੈਣਗੇ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ