ਕਣਕ ਦੀ ਫਸਲ ਦੇ ਰੇਟ ਵਿੱਚ ਕੀਤਾ ਵਾਧਾ ਕਿਸਾਨਾਂ ਵੱਲੋਂ ਰੱਦ



 

ਜਲ਼ੰਧਰ-01 ਅਕਤੂਬਰ,   ਖੇਤੀ ਮਾਹਰ, ਕੁੱਲ ਹਿੰਦ ਕਿਸਾਨ ਮਹਾ ਸਭਾ ਦੇ ਪ੍ਰਧਾਨ ਡਾ਼ ਸਤਨਾਮ ਸਿੰਘ ਅਜਨਾਲਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਿਹੜੇ ਭਾਰਤ ਸਰਕਾਰ ਵੱਲੋਂ ਹਾੜੀ ਦੀਆਂ ਫਸਲਾਂ ਦੇ ਭਾਅ ਐਲਾਨੇ ਹਨ ਉਹ ਗੈਰ ਵਾਜਬ ਹਨ , ਜੇਕਰ ਹਾੜੀ ਦੀ ਮੁੱਖ ਫਸਲ ਕਣਕ ਦੇ ਰੇਟ ਦੀ ਗੱਲ ਕਰੀਏ ਇਸ ਵਿੱਚ 25 ਰੁਪਏ ਦਾ ਹੀ ਨਿਗੁਣਾ ਵਾਧਾ ਕੀਤਾ ਹੈ ਜਿਹੜਾ 1% ਤੋਂ ਵੀ ਘੱਟ ਬਣਦਾ ਹੈ ਯਾਨੀ 2585 ਰੁਪਏ ਤੋਂ 2610 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਡਾ਼ ਅਜਨਾਲਾ ਨੇ ਅੱਗੇ ਦੱਸਿਆ ਕਿ ਮੰਗਿਆਈ 8 % ਵਧ ਗਈ ਹੈ, ਖੇਤੀ ਲਾਗਤਾਂ ਅਸਮਾਨੀ ਚੜ ਗਈਆਂ ਹਨ। ਉਹਨਾਂ ਕਣਕ ਦੀ ਕੁਲ ਲਾਗਤ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਕੱਢੀ ਜਿਸ ਅਨੁਸਾਰ ਉਹ 3284 ਰੁਪਏ ਪ੍ਰਤੀ ਕੁਇੰਟਲ ਬਣਦੀ ਹੈ। ਇਸ ਹਿਸਾਬ ਨਾਲ ਇੱਕ ਏਕੜ ਪਿੱਛੇ ਕਿਸਾਨ ਨੂੰ 13485 ਰੁਪਏ ਦਾ ਘਾਟਾ ਪੈਂਦਾ ਹੈ। ਡਾ਼ ਅਜਨਾਲਾ ਨੇ ਅੱਗੇ ਦੱਸਿਆ ਕਿ ਅਜਿਹਾ ਹੀ ਹਾਲ ਬਾਕੀ ਫਸਲਾਂ ਦਾ ਹੈ। ਪਿਛਲਿਆਂ ਕੋਈ 10-15 ਸਾਲਾਂ ਚ ਕਿਸਾਨਾਂ ਨੂੰ ਘੱਟ ਭਾਅ ਮਿਲਣ ਕਰਕੇ ਹੀ ਦੇਸ਼ ਦੇ ਕਿਸਾਨਾਂ ਸਿਰ 19 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਹੈ ਜਿਹੜਾ ਤੁਰੰਤ ਰੱਦ ਹੋਣਾ ਚਾਹੀਦਾ ਹੈ ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ