ਅਜਨਾਲਾ ‘ਚ ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਯੂਨੀਅਨਾਂ ਦੇ ਸਾਂਝੇ ਫਰੰਟ ਨੇ ਕਾਰਪੋਰੇਟੋ ਭਾਰਤ ਛੱਡੋ ਦਾ ਦਿੱਤਾ ਹੋਕਾ
ਅਜਨਾਲਾ-10 ਅਗਸਤ,
ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਅੱਜ ਇਥੇ ਜਮੂਹਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਚੇ ਸੈਂਕੜੇ ਕਿਸਾਨਾਂ - ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ਾਂ ਨੇ ਭਾਰਤ ਛੱਡੋ ਅੰਦੋਲਨ ਦੀ 84 ਵੀਂ ਵਰ੍ਹੇ ਗੰਢ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ ਇਸ ਸਮੇਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਭੂਰੇ ਗਿੱਲ ਤੇ ਹਰਦੀਪ ਸਿੰਘ ਬੱਗਾ ਦੀ ਪ੍ਰਧਾਨਗੀ ਹੇਠ ਰੋਹ ਭਰਿਆ ਮੁਜ਼ਾਹਰਾ ਕੀਤਾ ਜਿਸ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮੰਗਲ ਸਿੰਘ ਧਰਮਕੋਟ ਨੇ ਕਿਹਾ ਕਿ ਆਰ ਐਸ ਐਸ ਦੀ ਵਿਚਾਰਧਾਰਾ ਤੇ ਕੰਮ ਕਰਦੀ ਮੋਦੀ ਸਰਕਾਰ ਨੇ ਸਾਡੇ ਦੇਸ਼ ਭਾਰਤ ਦੇ ਹਿਤਾਂ ਨੂੰ ਅਣਗੌਲਿਆਂ ਕਰਕੇ ਅਮਰੀਕਾ ਦੀ ਟਰੰਪ ਸਰਕਾਰ ਅੱਗੇ ਅੰਦਰ ਖਾਤੇ ਖੇਤੀ ਅਤੇ ਪ੍ਰਚੂਨ ਵਪਾਰ ਨੂੰ ਤਬਾਹ ਕਰਨ ਵਾਲਾ ਕਰਮੁੱਕਤ ਸਮਝੌਤਾ ਕਰਨ ਜਾ ਰਹੀ ਹੈ ਅਜਿਹਾ ਹੋਣ ਨਾਲ ਸਾਡੇ ਦੇਸ਼ ਦੀ ਖੇਤੀ - ਫਲ, ਸਬਜ਼ੀਆਂ, ਮੱਛੀ ਪਾਲਣ ਤੇ ਦੁੱਧ ਉਤਪਾਦਕਾਂ, ਅਤੇ ਪ੍ਰਚੂਨ ਵਪਾਰੀਆਂ ਦਾ ਧੰਦਾ ਚੌਪੜ ਹੋ ਜਾਵੇਗਾ ! ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਅਜਿਹਾ ਸਮਝੋਤਾ ਹੋਣ ਨਾਲ ਸਾਡੇ ਦੇਸ਼ ਵਿੱਚ ਕੋਈ ਪੰਜ ਲੱਖ ਬਿਲੀਅਨ ਡਾਲਰ ਅਮਰੀਕਾ ਦੇ ਖੇਤੀ ਉਤਪਾਦਾਂ ਮੱਕਾ, ਸੋਇਆਬੀਨ, ਡੇਅਰੀ ਵਸਤਾਂ, ਪ੍ਰੋਸੈਸਡ ਮੀਟ ਪੋਟਰੀ ਆਦਿ ਵਸਤੂਆਂ ਦਾ ਸਾਡੇ ਦੇਸ਼ ਵਿੱਚ ਹੜ੍ਹ ਆ ਜਾਵੇਗਾ ! ਸਾਡੀਆਂ ਖੇਤੀ ਜਿਣਸਾਂ ਇਹਨਾਂ ਅੱਗੇ ਟਿੱਕ ਨਹੀਂ ਸਕਣਗੀਆਂ ਉਕਤ ਆਗੂਆਂ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਪ੍ਰਚੂਨ ਵਪਾਰ ਨੂੰ ਡਾਢਾ ਧੱਕਾ ਵੱਜੇਗਾ ! ਖੇਤੀ ਮਾਹਿਰ ਡਾ. ਸਤਨਾਮ ਸਿੰਘ ਅਜਨਾਲਾ ਨੇ ਇੰਕਸਾਫ ਕੀਤਾ ਕਿ ਅਮਰੀਕਾ ਦੀ ਸੈਨੇਟ ਨੇ 88 -11 ਦੇ ਫੈਸਲੇ ਨਾਲ ਭਾਰਤ, ਚੀਨ, ਅਜ਼ਰਬਾਇਜਾਨ, ਹੰਗਰੀ ਅਤੇ ਸਲੋਵਾਕੀਆ ਤੇ 100 ਫੀ਼ਸਦੀ ਟੈਰਿਫ ਦਾ ਬਿੱਲ ਸੈਨਟ ਨੇ ਵੱਡੀ ਬਹੁਮਤ ਨਾਲ ਪਾਸ ਕਰ ਦਿੱਤਾ ਹੈ ਅਤੇ ਇਸ ਬਿੱਲ ਦਾ ਨਾਮ ਬਦਲ ਕੇ ' ਬਿੰਡਸੇ ਓ ਗ੍ਰੀਮ ਸੈਕਸਨਿੰਗ ਰਸੀਆਂ ਐਡ ਈਰਾਨ ਐਕਟ ਆਫ਼ 2026 'ਰੱਖਿਆ ਗਿਆ ਹੈ! ਮੁਜ਼ਾਹਰੇ ਚੇ ਇਹ ਵੀ ਮੰਗ ਕੀਤੀ ਗਈ ਕਿ ਸਾਡੇ ਦੇਸ਼ ਦੀ ਖੇਤੀ ਸੰਕਟ ਨੂੰ ਦੂਰ ਕਰਨ ਅਤੇ ਆਤਮ ਹਤਿਆਵਾਂ ਨੂੰ ਰੋਕਣ ਲਈ ਸਮੂਹ ਫਸਲਾਂ ਸਮੇਤ ਬਾਸਮਤੀ, ਸਬਜ਼ੀਆਂ, ਦੁੱਧ, ਤੇ ਲੱਕੜੀ ਦੀ ਐਮ ਐਸ ਪੀ ਡਾ. ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਦੇਣ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਚੱੜਿਆ ਸਾਰੇ ਕਰਜ਼ਾ ਰੱਦ ਕੀਤਾ ਜਾਵੇ ਅਤੇ ਖ਼ੁਦਕਸ਼ੀ ਪੀੜਿਤ ਕਿਸਾਨ/ ਮਜ਼ਦੂਰ ਪਰਿਵਾਰਾਂ ਨੂੰ 25 ਲੱਖ ਮੁਆਵਜ਼ਾ ਅਤੇ ਮੁੜ ਵਸੇਬਾ ਪ੍ਰਦਾਨ ਕੀਤਾ ਜਾਵੇ ! ਇਸ ਮੌਕੇ ਮਜ਼ਦੂਰ ਆਗੂਆਂ ਨੇ ਇਹ ਵੀ ਮੰਗ ਕੀਤੀ ਮਨਰੇਗਾ ਮਜਬੂਰ ਕਰੋ, ਮਨਰੇਗਾ ਕਾਨੂੰਨ ਨੂੰ ਬਹਾਲ ਕਰੋ , ਸਾਲ ਵਿੱਚ 200 ਦਿਨ ਦੀ ਗਰੰਟੀ ਅਤੇ 700 ਰੁਪਏ ਦਿਹਾੜੀ ਪ੍ਰਤੀ ਦਿਨ ਘੱਟੋ ਘੱਟ ਉਜਰਤ ਯਕੀਨੀ ਬਣਾਈ ਜਾਵੇ ਅਤੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡਾ ਰੱਦ ਕੀਤੀਆਂ ਜਾਣ ! ਸੀਨੀਅਰ ਕਿਸਾਨ ਆਗੂਆਂ ਲਖਬੀਰ ਸਿੰਘ ਤੇੜਾ ਰਾਜਪੂਤਾਂ,ਬਲਕਾਰ ਸਿੰਘ ਗੁਲਗੜ੍ਹ,ਸਤਵਿੰਦਰ ਸਿੰਘ ਉਠੀਆ ਤੇ ਰਸ਼ਪਾਲ ਸਿੰਘ ਬੱਲ ਲਵੇ ਦਰਿਆ , ਜਤਿੰਦਰ ਸਿੰਘ ਜਾਫਰਕੋਟ ਨੇ ਮੰਗ ਕੀਤੀ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਬਿਜਲੀ ਸੋਧ ਬਿਲ ਤੇ ਬੀਜ਼ ਬਿੱਲ 2025 ਵਾਪਿਸ ਲਏ ਜਾਣ ਇਸ ਸਮੇਂ ਹੋਰਨਾਂ ਤੋਂ ਇਲਾਵਾ ਨੌਜਵਾਨ ਆਗੂ ਜੱਗਾ ਸਿੰਘ ਡੱਲਾ, ਰੇਸ਼ਮ ਸਿੰਘ ਅਜਨਾਲਾ, ਸਾਬਕਾ ਸਰਪੰਚ ਲਖਬੀਰ ਸਿੰਘ ਤੇੜਾਂ ਰਾਜਪੂਤਾਂ, ਕਰਨੈਲ ਸਿੰਘ ਭਿੰਡੀ ਸੈਦਾਂ, ਸਰਪੰਚ ਬਲਕਾਰ ਸਿੰਘ ਜੋਸ਼, ਬਲਤੇਜ ਸਿੰਘ ਦਿਆਲਪੁਰਾ, ਗਾਇਕ ਗੁਰਪਾਲ ਗਿੱਲ ਸੈਦਪੁਰ ਖ਼ੁਰਦ, ਰਸ਼ਪਾਲ ਸਿੰਘ ਸਾਹੋਵਾਲ, ਔਰਤ ਮੁਕਤੀ ਮੋਰਚਾ ਦੀ ਪ੍ਰਮੁੱਖ ਆਗੂ ਸਰਬਜੀਤ ਕੌਰ ਜਸਰਾਊਰ, ਗੁਰਭੇਜ ਸਿੰਘ ਮਾਕੋਵਾਲ, ਚਰਨਜੀਤ ਸਿੰਘ ਤਲਵੰਡੀ ਰਾਏ ਦਾਦੂ , ਜਸਪਾਲ ਸਿੰਘ ਚੱਕ ਡੋਗਰਾਂ, ਮਨਪ੍ਰੀਤ ਸਿੰਘ ਜੋਸ਼, ਗੁਰਵੰਤ ਸਿੰਘ ਰਾਏਪੁਰ ਕਲਾਂ, ਸਾ. ਸਰਪੰਚ ਦਵਿੰਦਰ ਸਿੰਘ ਗੁੱਝਾਪੀਰ , ਸਾ. ਸਰਪੰਚ ਗੁਰਵਿੰਦਰ ਸਿੰਘ ਹਾਸਮਪੁਰਾ ਆਦਿ ਸਮੂਹ ਬੁਲਾਰਿਆਂ ਨੇ ਇਸ ਮੁੱਦੇ ਨੂੰ ਜੋਰ ਨਾਲ ਦੁਹਰਾਇਆ ਕਿ ਜੇਕਰ ਖੇਤੀ ਤੇ ਪ੍ਰਚੂਨ ਵਪਾਰ ਨੂੰ ਕਰਮੁੱਕਤ ਸਮਝੌਤੇ ਵਿੱਚੋਂ ਬਾਹਰ ਨਾ ਕੱਢਿਆ ਤਾਂ ਅਸੀਂ ਲੰਬਾ ਜ਼ੋਰਦਾਰ ਸੰਘਰਸ਼ ਕਰਾਂਗੇ! ਮੁਜ਼ਾਹਰੇ ਉਪਰੰਤ ਅਜਨਾਲਾ ਦੇ ਮੁੱਖ ਬਜ਼ਾਰਾਂ ਚੇ ਹੱਥਾਂ ਚੇ ਬੈਨਰ ਤੇ ਮੰਗਾਂ ਦੀਆਂ ਤਖ਼ਤੀਆਂ ਲੈਕੇ ਆਪਣੇ ਵਾਹਨਾਂ ਤੇ ਐਸ ਡੀ ਐਮ ਅਜਨਾਲਾ ਦੇ ਦਫ਼ਤਰ ਤੱਕ 3 ਕਿਲੋਮੀਟਰ ਲੰਬਾ ਜਲੂਸ ਕੱਢਿਆ ਜਿੱਥੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ! ਉੱਥੇ ਪੁੱਜ ਕੇ ਸੀ੍ ਮਤੀ ਦੋ੍ਪਦੀ ਮੁਰਮੂ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਦੇ ਨਾਮ ਮੰਗ ਪੱਤਰ ਐਸ ਡੀ ਐਮ ਸੀ੍ ਮਤੀ ਡਾਕਟਰ ਚਾਰੂਮਿੱਤਾ ਨੂੰ ਦਿੱਤਾ ਗਿਆ ਉਹਨਾਂ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਮੰਗ ਪੱਤਰ ਸਿਫਾਰਸ਼ ਸਮੇਤ ਰਾਸ਼ਟਰਪਤੀ ਨੂੰ ਭੇਜਾਂਗੇ

Comments
Post a Comment