ਕਿਸਾਨਾਂ ਨੇ ਕੋਟਫੱਤਾਂ ਦਾ ਥਾਣਾ ਘੇਰਿਆ


ਕੋਟਫੱਤਾਂ- 31 ਅਗਸਤ,  ਜਮੂਹਰੀ ਕਿਸਾਨ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਪੰਜਾਬ ਕਿਸਾਨ ਯੂਨੀਅਨ ਵਲੋ ਥਾਣਾ ਕੋਟਫੱਤਾਂ ਅੱਗੇ ਧਰਨਾ ਦਿੱਤਾ ਗਿਆ। ਮਸਲਾ sho ਵੱਲੋ 29 ਤਰੀਕ ਦਾ ਟਾਈਮ ਲਿਆ ਗਿਆ ਸੀ ਵੀ 29 ਤਰੀਕ ਨੂੰ ਦੋਸੀਆ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਪਰ ਪੁਲਿਸ ਵਲੋ ਅੱਜ 31 ਤਰੀਕ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਸਬੰਧ ਵਿਚ ਪਿੰਡ ਦਾ ਇਕੱਠ ਕਰਕੇ ਥਾਣਾ ਕੋਟਫੱਤਾਂ ਵਿਚ ਧਰਨਾ ਦਿੱਤਾ ਗਿਆ ਤੇ ਲੜਕੀ ਨੂੰ ਇਨਸਾਫ ਦਿਵਾਉਣ ਤੇ ਦੋਸੀਆ ਨੂੰ ਗਿਰਫ਼ਤਾਰ ਕਰਨ ਦੀ ਮੰਗ ਰੱਖੀ ਗਈ। ਜਿਸ ਵਿਚ ਸ਼ਾਮਲ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ, ਪਿੰਡ ਭਾਗੀਵਾਂਦਰ ਦੇ ਮਜੂਦਾ ਸਰਪੰਚ ਰਾਜੂ ਸਿੰਘ, ਤਰਨਾਂ ਦਲ ਦੇ ਖਾਲਸਾ ਦਰਸਨ ਸਿੰਘ, ਬਲਕਰਨ ਸਿੰਘ ਬਲਾਕ ਪ੍ਰਧਾਨ b.k.u ਡਕੌਂਦਾ, ਦਰਸਨ ਸਿੰਘ ਇਕਾਈ ਪ੍ਰਧਾਨ, ਬਲਦੇਵ ਸਿੰਘ ਖਾਲਸਾ, ਜਮੂਹਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਸਰਬ ਧਾਲੀਵਾਲ, ਬਲਾਕ ਪ੍ਰਧਾਨ ਸੁਰਜੀਤ ਸਿੰਘ ਆਦਿ ਹਾਜ਼ਰ ਸਨ। 

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ