ਬਾਬਿਆਂ ਵੱਲੋਂ ਵਾਤਾਵਰਨ ਨੂੰ ਬਚਾਉਣ ਦੀ ਵਿੱਡੀ ਮੁਹਿੰਮ, ਇਲਾਕੇ ਵਿੱਚ ਲਗਾਏ ਬੂਟੇ- ਪੁਰੀ
ਕੋਟਕਪੂਰਾ-20 ਅਗਸਤ, ਓਲਡ ਇਜ/ਗੋਲਡ ਕਲੱਬ ਕੋਟਕਪੂਰਾ ਦੇ ਪ੍ਰਧਾਨ ਰਿਟਾ ਮਾਸਟਰ ਸ੍ਰ ਜੋਗਿੰਦਰ ਸਿੰਘ ਵੱਲੋਂ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਕੋਟਕਪੂਰਾ ਦੇ ਵਾਤਾਵਰਨ ਪ੍ਰੇਮੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸੁਬਹਾ 4 ਵਜੇ ਤੋਂ ਲੈ ਕੇ ਤਕਰੀਬਨ 7 ਵਜੇ ਤੱਕ ਖੁੱਲੇ ਵਾਤਾਵਰਨ ਦਾ ਆਨੰਦ ਮਾਣਦੇ ਹਨ। ਜਿਨਾਂ ਵਿੱਚ ਸ਼ਹਿਰ ਦੇ ਵੱਡੇ ਕਾਰੋਬਾਰੀ, ਠੇਕੇਦਾਰ, ਡਾਕਟਰ ਅਤੇ ਹਰੇਕ ਵਿਭਾਗ ਦੇ ਰਿਟਾਇਰ ਕਰਮਚਾਰੀ ਸ਼ਾਮਿਲ ਹੁੰਦੇ ਹਨ। ਕਲੱਬ ਦੇ ਖਜਾਨਚੀ ਸ੍ਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਕੋਟਕਪੂਰਾ ਦੇ ਵਾਟਰ ਬਾਕਸ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਜਿੱਥੇ ਕਈ ਧਾਰਮਿਕ ਸੰਸਥਾਵਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ। ਉਸ ਦੇ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵਾਤਾਵਰਨ ਪ੍ਰੇਮੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸ਼ਹਿਰ ਵਾਸੀਆਂ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਦੋਂ ਵੀ ਤੁਹਾਡੇ ਪਰਿਵਾਰ ਵਿੱਚ ਕਿਸੇ ਬੱਚੇ ਦਾ ਜਨਮ ਦਿਨ ਮਨਾਉਣਾ ਹੋਵੇ ਜਾਂ ਆਪਣੇ ਵੱਡ ਵਡੇਰਿਆਂ ਦਾ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਉਹਨਾਂ ਦੀ ਯਾਦ ਵਿੱਚ ਸਾਨੂੰ ਇੱਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ। ਕਿਉਂਕਿ ਅਸੀਂ ਤਰੱਕੀ ਦੇ ਨਾਂ ਤੇ ਸੜਕਾਂ ਚੌੜੀਆ ਅਤੇ ਨਹਿਰਾਂ ਪੱਕੀਆਂ ਹੋਣ ਕਰਕੇ ਬਹੁਤ ਸਾਰੇ ਦਰਖਤ ਗਵਾ ਚੁੱਕੇ ਹਾਂ ਇਸ ਕਰਕੇ ਅਸੀਂ ਵਾਤਾਵਰਨ ਨੂੰ ਸਾਫ ਸੁਥਰਾ ਤੇ ਵਧੀਆ ਬਣਾਉਣ ਵੱਲ ਧਿਆਨ ਦਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਨਵੀਂ ਪੀੜੀ ਉਹ ਵੀ ਕੁਦਰਤੀ ਵਾਤਾਵਰਨ ਦਾ ਆਨੰਦ ਮਾਣ ਸਕਣ। ਸੇਵਾ ਮੁਕਤ ਮਾਸਟਰ ਸ੍ਰ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਪਰਿਵਾਰਕ ਖੁਸ਼ੀ ਸਾਂਝੀ ਕਰਦਿਆਂ ਰਿਟਾ ਮੈਨੇਜਰ ਸ੍ਰ ਸਿਕੰਦਰਪਾਲ ਸਿੰਘ ਵੱਲੋਂ ਸਾਰੇ ਕਲੱਬ ਮੈਂਬਰਾਂ ਨੂੰ ਪਾਰਟੀ ਦਿੱਤੀ ਗਈ ਅਤੇ ਰਿਟਾ ਪੁਲਿਸ ਅਫਸਰ ਸ੍ਰ ਅੰਗਰੇਜ਼ ਸਿੰਘ ਵੱਲੋਂ ਅਮਰੂਦਾਂ ਦਾ ਬੂਟਾ ਲਗਾਇਆ ਗਿਆ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲੱਬ ਮੈਂਬਰਾਂ ਵੱਲੋਂ ਫਾਲਦਾਰ ਅਤੇ ਫੁੱਲਦਾਰ ਪੌਦੇ ਲਾਏ ਜਾ ਚੁੱਕੇ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਜਿੱਥੇ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਪੰਜਾਬ ਸਰਕਾਰ ਨੂੰ ਵੀ ਵਾਤਾਵਰਨ ਬਚਾਉਣ ਸਬੰਧੀ ਕੋਈ ਵੱਡੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਕਿ ਆਮ ਲੋਕਾਂ ਨੂੰ ਸਾਫ ਪਾਣੀ ਅਤੇ ਹਵਾ ਮਿਲ ਸਕੇ। ਉਹਨਾਂ ਕਿਹਾ ਕਿ ਜਿੱਥੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਹਵਾ, ਮਿੱਟੀ ਤੇ ਪਾਣੀ ਨੂੰ ਦੂਸ਼ਤ ਕਰਕੇ ਆਪਣਾ ਮੁਨਾਫ਼ਾ ਵਧਾ ਰਿਹਾ ਹੈ, ਉੱਥੇ ਸਮਾਜ ਸੇਵੀ ਤੇ ਲੋਕ ਪੱਖੀ ਜਥੇਬੰਦੀਆਂ ਵਾਤਾਵਰਣ ਨੂੰ ਬਚਾਉ ਲਈ ਜਦੋਜਹਿਦ ਕਰ ਰਹੀਆਂ ਹਨ। ਜਿਨਾ ਦੇ ਚੰਗੇ ਸਿੱਟੇ ਨਿਕਲ ਰਹੇ ਹਨ। ਉਹਨਾਂ ਬੂਟੇ ਲਗਾਉਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ।

Comments
Post a Comment