ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਗ੍ਰਿਫਤਾਰੀਆਂ ਦੇਣ ਲਈ ਪਹੁੰਚੇ
ਪਠਾਨਕੋਟ 10 ਅਗਸਤ ,
ਅੱਜ ਅੰਗਰੇਜੋ ਭਾਰਤ ਛੱਡੋ ਅੰਦੋਲਨ ਦੀ 84 ਵੀਂ ਵਰੇਗੰਢ ਤੇ ਕਾਰਪੋਰੇਟੋ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ। ਅੱਜ ਇਹ ਅੰਦੋਲਨ ਦੇਸ਼ ਪੱਧਰ ਤੇ ਜ਼ਿਲ੍ਹਾ ਡੀ ਸੀ ਦਫਤਰਾਂ ਸਾਹਮਣੇ ਕੀਤਾ ਗਿਆ।ਇਸੇ ਲੜੀ ਤਹਿਤ ਟ੍ਰੇਡ ਯੂਨੀਅਨਾਂ ਅਤੇ ਕਿਸਾਨਾਂ ਖੇਤ ਮਜ਼ਦੂਰ ਜਥੇਬੰਦੀਆਂ ਵਲੋ ਡੀ ਸੀ ਦਫ਼ਤਰ ਸਾਹਮਣੇ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ। ਪਹਿਲਾ ਮਜ਼ਦੂਰਾਂ ਅਤੇ ਕਿਸਾਨਾਂ ਨੇ ਮਲਕਪੁਰ ਨਹਿਰ ਦੇ ਪੁਲ ਨਜਦੀਕ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਡੀ ਸੀ ਦਫ਼ਤਰ ਪਹੁੰਚੇ। ਇਸ ਉਪਰੰਤ ਰੈਲੀ ਕੀਤੀ ਗਈ। ਜਿਸ ਨੂੰ ਸੰਯੁਕਤ ਕਿਸਾਨ ਮੋਰਚੇ ਵਲੋ ਬਲਵੰਤ ਘੋਹ, ਕੇਵਲ ਕਾਲੀਆ, ਕੇਵਲ ਸਿੰਘ ਕੰਗ, ਮਿਹਰ ਸਿੰਘ,ਕੈਪਟਨ ਖੁਸਵੰਤ ਸਿੰਘ ਨੇ ਸੰਬੋਧਨ ਕੀਤਾ। ਟਰੇਡ ਯੂਨੀਅਨਾਂ ਵਲੋ ਸ਼ਿਵ ਕੁਮਾਰ,ਅਵਿਨਾਸ਼ ਸੈਣੀ, ਹਰਿੰਦਰ ਰੰਧਾਵਾ, ਤਿਲਕ ਰਾਜ ਜਿਆਣੀ, ਸੁਧਾ ਰਾਣੀ , ਸੁਰਿੰਦਰ ਸਹਿਗਲ, ਨੇ ਸੰਬੋਧਨ ਕੀਤਾ। ਇਸ ਵੇਲੇ ਪਰਸ਼ੋਤਮ ਕੁਮਾਰ, ਵਿਜੈ ਕੁਮਾਰ, ਜਗਦੀਸ਼ ਰਾਜ, ਪਰਸ਼ੋਤਮ ਡਡਵਾ, ਦੇਵੀ ਸੈਣੀ, ਗੁੱਡੋ ਦੇਵੀ, ਚਮਨ ਲਾਲ,
ਸੋਹਣ ਲਾਲ, ਦੇਵ ਰਾਜ ਪਠਾਨਕੋਟ, ਯਸ਼ ਪਲ, ਕੁਲਦੀਪ ਬੇੜੀਆਂ, ਨਰੋਤਮ ਸਿੰਘ, ਦੇਵ ਰਾਜ ਸੁਜਾਨਪੁਰ, ਹਾਜਰ ਸਨ। ਮੰਗਾਂ ਦੀ ਗੱਲ ਕਰਦਿਆਂ ਆਗੂਆਂ ਨੇ ਦੱਸਿਆ ਕਿ ਭਾਰਤ ਅਮਰੀਕਾ ਮੁਕਤ ਸਮਝੌਤਾ ਬਿਨਾਂ ਸੰਸਦ ਵਿਚ ਵਿਚਾਰ ਕੀਤਿਆਂ ਕੀਤਾ ਜਾ ਰਿਹਾ ਹੈ। ਹੋ ਰਹੀ ਗਲਬਾਤ ਨੂੰ ਤਰੁੰਤ ਰੋਕਿਆ ਜਾਵੇ। ਅਤੇ ਇਸ ਸਮਝੌਤੇ ਨੂੰ ਰੱਦ ਕੀਤਾ ਜਾਵੇ। ਵੱਡੀ ਸਬਸਿਡੀ ਲੈ ਕੇ ਪੈਦਾ ਕੀਤਾ ਅਨਾਜ, ਪੋਲਟਰੀ, ਦੁੱਧ ਉਤਪਾਦ, ਮਛਲੀ, ਭਾਰਤ ਦੀ ਕਿਸਾਨੀ, ਪੋਲਟਰੀ,ਦੁੱਧ ਉਤਪਾਦਕਾਂ ਨੂੰ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਬਰਬਾਦ ਕਰ ਦੇਵੇਗਾ। ਇਸ ਸਮਝੌਤੇ ਨੂੰ ਤੁਰੰਤ ਰੱਦ ਕਰੋ।ਲੇਬਰ ਲਾਅ ਤੋੜਕੇ ਲਿਆਂਦੇ ਕੋਡ ਮਜ਼ਦੂਰਾਂ ਦੀ ਰਖਵਾਲੀ ਨਹੀਂ ਕਰਦੇ। ਇਸ ਲਈ ਲੇਬਰ ਕੋਡ ਖਤਮ ਕਰਕੇ ਮਜ਼ਬੂਤ ਅਤੇ ਮਜ਼ਦੂਰ ਪੱਖੀ ਲੇਬਰ ਕੂ ਲਿਆਂਦੇ ਜਾਣ। ਉਹਨਾਂ ਮੰਗ ਕੀਤੀ ਕਿ 12 ਘੰਟੇ ਕੰਮ ਦੇ ਘੰਟੇ ਤਰਕਸੰਗਤ ਨਹੀਂ ਹਨ। ਕੰਮ ਦੀ ਦਿਹਾੜੀ 8 ਘੰਟੇ ਮੁੜ ਕੀਤੀ ਜਾਵੇ। ਉਹਨਾਂ ਨੇ ਮੰਗ ਕੀਤੀ ਕਿ ਬਿਜਲੀ ਬਿੱਲ 2025, ਬੀਜ ਬਿੱਲ 2026, ਕਾਲੇ ਕਨੂੰਨ ਨੂੰ ਰੱਦ ਕੀਤਾ ਜਾਵੇ। ਮਨਰੇਗਾ ਦਾ ਨਾਂ ਬਦਲ ਕੇ ਲਿਆਂਦਾ ਨਵਾਂ ਕਨੂੰਨ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦੀ ਗਰੰਟੀ ਖੋਹ ਲੈਂਦਾ ਹੈ। ਇਸ ਨੂੰ ਰੱਦ ਕਰਕੇ ਪੁਰਾਣਾ ਮਨਰੇਗਾ ਕਨੂੰਨ ਲਾਗੂ ਕੀਤਾ ਜਾਵੇ। ਜੇਲ੍ਹ ਭਰੋ ਅੰਦੋਲਨ ਨੂੰ ਸਫ਼ਲ ਦੱਸਦਿਆਂ ਆਗੂਆਂ ਨੇ ਮਜਦੂਰ ਕਿਸਾਨਾਂ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

Comments
Post a Comment