ਜਮਹੂਰੀ ਕਿਸਾਨ ਸਭਾ ਇਕਾਈ ਪਿੰਡ ਪੱਖੀ ਕਲਾਂ ਦੀ ਹੋਈ ਚੋਣ




ਸੋਹਣ ਸਿੰਘ ਪ੍ਰਧਾਨ ਅਤੇ ਅਮਨਦੀਪ ਸਿੰਘ ਗਿੱਲ ਸਕੱਤਰ ਚੁਣੇ ਗਏ

ਫਰੀਦਕੋਟ-13 ਅਗਸਤ, ਜਮਹੂਰੀ ਕਿਸਾਨ ਸਭਾ ਫਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਦੀ ਪ੍ਰਧਾਨਗੀ ਹੇਠ ਪਿੰਡ ਪੱਖੀ ਕਲਾਂ ਵਿਖੇ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਆਗੂ ਸੂਰਤ ਸਿੰਘ ਮਾਹਲਾ ਅਤੇ ਅਜੀਤ ਸਿੰਘ ਖਾਲਸਾ ਸ਼ਾਮਿਲ ਹੋਏ। ਇਸ ਹੋਈ ਚੋਣ ਮੀਟਿੰਗ ‘ਚ  ਸਰਬਸੰਮਤੀ ਨਾਲ ਪਿੰਡ ਪੱਖੀ ਕਲਾਂ ਦੀ 11 ਮੈਂਬਰੀ ਨਵੀਂ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ ਸੋਹਣ ਸਿੰਘ ਬਰਾੜ ਇਕਾਈ ਪ੍ਰਧਾਨ, ਅਮਨਦੀਪ ਸਿੰਘ ਗਿੱਲ ਸਕੱਤਰ,ਮਲਕੀਤ ਸਿੰਘ ਬਰਾੜ ਖਜਾਨਚੀ, ਸੁਖਵਿੰਦਰ ਸਿੰਘ ਭੋਲੂ ਵਾਲਾ ਸੀਨੀਅਰ ਮੀਤ ਪ੍ਰਧਾਨ,ਗੁਰਜੰਟ ਸਿੰਘ ਮੀਤ ਪ੍ਰਧਾਨ,ਗੁਰਦੀਪ ਸਿੰਘ ਸਹਾਇਕ ਸਕੱਤਰ, ਲਾਭ ਸਿੰਘ ਮੈਂਬਰ, ਗੁਰਨਾਮ ਸਿੰਘ ਮੈਂਬਰ, ਬਲਕਰਨ ਸਿੰਘ ਮੈਂਬਰ, ਜਗਸੀਰ ਸਿੰਘ ਮੈਂਬਰ,ਅਮਰਪਾਲ ਸਿੰਘ ਮੁੱਖ ਸਲਾਹਕਾਰ ਸਰਬਸੰਮਤੀ ਨਾਲ ਚੁਣੇ ਗਏ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਪੁਰੀ ਨੇ ਨਵੀ ਚੁਣੀ ਗਈ ਕਮੇਟੀ ਨੂੰ ਵਧਾਈ  ਦਿੰਦਿਆਂ ਆਖਿਆ ਕਿ ਇਹ ਕਮੇਟੀ ਇਲਾਕੇ ਦੇ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਹੱਲ ਕਰਵਾਉਣ ਵਿੱਚ ਜਿੱਥੇ ਸਹਾਈ ਹੋਵੇਗੀ, ਉੱਥੇ ਕਿਸਾਨਾਂ ਨੂੰ ਲਾਮਬੰਦ ਕਰਕੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਨੂੰ ਠੱਲ ਪਾਉਣ ਵਿੱਚ ਸਹਾਈ ਹੋਵੇਗੀ। ਉਹਨਾਂ ਆਖਿਆ ਕਿ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਜਿਨਾਂ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਰਲੇਵਾਂ ਕੀਤਾ ਜਾ ਰਿਹਾ ਹੈ। ਜਿਨਾਂ ਵੱਲੋਂ 20-21 ਸਤੰਬਰ ਨੂੰ ਜਲੰਧਰ ਵਿਖੇ ਕੁੱਲ ਹਿੰਦ ਕਿਸਾਨ ਮਹਾਸਭਾ ਵੱਲੋਂ ਕੌਮੀ ਕਾਨਫਰੰਸ ਕੀਤੀ ਜਾ ਰਹੀ ਹੈ।  ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਭਾਗ ਲੈਣਗੇ ਜਿਸ ਵਿੱਚ 18 ਸੂਬਿਆਂ ਤੋਂ 700 ਦੇ ਕਰੀਬ ਕਿਸਾਨ ਪ੍ਰਤੀਨਿਧ ਸ਼ਾਮਿਲ ਹੋਣਗੇ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮਹਾਨ ਸੰਮੇਲਨ ਵਿੱਚ ਫਰੀਦਕੋਟ ਦੇ ਸਮੂਹ ਕਿਰਤੀ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਤੋਂ ਜਤਿੰਦਰ ਕੁਮਾਰ ਪਸਸਫ ਸੁਬਾਈ ਆਗੂ, ਸਿਮਰਜੀਤ ਸਿੰਘ ਬਰਾੜ ਪਸਸਫ ਜ਼ਿਲ੍ਹਾ ਪ੍ਰਧਾਨ, ਹਰਸ਼ਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਨਵਪ੍ਰੀਤ ਸ਼ਰਮਾ, ਗੁਰਨਾਮ ਸਿੰਘ ਭੋਲੂਵਾਲਾ,ਆਦਿ ਸਾਥੀ ਸ਼ਾਮਿਲ ਹੋਏ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਸਾਂਝੀ ਜਨਰਲ ਬਾਡੀ ਮੀਟਿੰਗ 9 ਅਗਸਤ ਨੂੰ

*20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਕਿਸਾਨਾਂ ਦੀ ਦੇਸ਼ ਪੱਧਰ ਦੀ ਕਾਨਫਰੰਸ ਅਤੇ ਰੈਲੀ ਦੀ ਸਫਲਤਾ ਲਈ ਕਿਸਾਨ ਆਗੂਆਂ ਦੀ ਵਿਸ਼ਾਲ ਤਿਆਰੀ ਮੀਟਿੰਗ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ ਕਿਸਾਨਾਂ ਦੀ ਤਾਕਤ ਵਿੱਚ ਵਾਧਾ ਹੋਵੇਗਾ- ਸੰਧੂ