ਜਨਤਕ ਜਥੇਬੰਦੀਆਂ ਵੱਲੋਂ ਥਾਣਾ ਭਿੰਡੀ ਸੈਦਾਂ ਦੇ ਅੱਗੇ ਲਗਾਇਆ ਧਰਨਾ


 ਭਿੰਡੀ ਸੈਦਾਂ- 24 ਅਗਸਤ,  ਭਿੰਡੀ ਸੈਦਾਂ ਪੁਲਿਸ ਸਟੇਸ਼ਨ ਦੇ ਇਨਚਾਰਜ ਐਸ ਐਚ ਓ ਸ. ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਇਨਸਾਫ਼ ਨਾ ਮਿਲਣ ਵਿਰੁੱਧ ਜਨਤਕ ਜਥੇਬੰਦੀਆਂ ਦੀ ਅਗਵਾਈ ਚੇ ਰੋਹ ਭਰਿਆ ਵਿਸ਼ਾਲ ਧਰਨਾ ਦਿੱਤਾ ਜਿਸ ਵਿਚ ਇਲਾਕੇ ਭਰ ਦੇ ਸੈਂਕੜੇ ਪੀੜਿਤ ਕਿਸਾਨ ਮਜ਼ਦੂਰ ਨੌਜਵਾਨ ਤੇ ਔਰਤਾਂ ਸ਼ਾਮਿਲ ਹੋਏ ਜਿਸ ਦੀ ਪ੍ਰਧਾਨਗੀ ਦੇਸਾ ਸਿੰਘ ਭਿੰਡੀ ਔਲਖ, ਬੀਬੀ ਸਰਬਜੀਤ ਕੌਰ ਜਸਰਾਊਰ , ਕਰਨੈਲ ਸਿੰਘ ਭਿੰਡੀ ਸੈਦਾਂ ਤੇ  ਜਤਿੰਦਰ ਸਿੰਘ ਜਾਫਰਕੋਟ ਨੇ ਕੀਤੀ ਖਚਾਖਚ ਭਰੇ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮੰਗਲ ਸਿੰਘ ਧਰਮਕੋਟ ਨੇ ਕਿਹਾ ਕਿ ਸਰਹੱਦੀ ਥਾਣਾ ਭਿੰਡੀ ਸੈਦਾਂ ਦੇ ਐਸ ਐਚ ਓ ਸ. ਸ਼ਮਸ਼ੇਰ ਸਿੰਘ ਹੋਣਾ ਵੱਲੋਂ ਭਾਰਤ ਪਾਕਿ ਸਰਹੱਦ ਤੇ ਵੱਸਦੇ ਪੀੜਿਤ ਲੋਕਾਂ ਨਾਲ ਇਹਨਾਂ ਦਾ ਵਿਵਹਾਰ ਲੋਕਾਂ ਪ੍ਰਤੀ ਠੀਕ ਨਹੀਂ ਅਤੇ ਲੋਕਾਂ ਦੇ ਕੇਸਾਂ ਨੂੰ ਲਮਕਾਇਆ ਜਾ ਰਿਹਾ ਹੈ ਜਿਸ ਕਾਰਨ ਇਲਾਕੇ ਭਰ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ! ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਨਿਰੰਜਨ ਸਿੰਘ ਜਸਰਾਊਰ ( ਬੀਬੀ ਸਰਬਜੀਤ ਕੌਰ ) ਦੀ ਸਵਾ ਚਾਰ ਏਕੜ ਜ਼ਮੀਨ ਨੂੰ ਜੱਦ ਨਿਰੰਜਨ ਸਿੰਘ ਤੇ ਉਸ ਦਾ ਪਰਿਵਾਰ ਵਾਹੁਣ ਗਏ ਤਾਂ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰੀ ਬੈਠੇ ਮਹਿਤਾਬ ਸਿੰਘ ,ਹਰਜਿੰਦਰ ਸਿੰਘ , ਸ਼ਮਸ਼ੇਰ ਸਿੰਘ ਹੋਣਾ ਨੇ ਤੇਜ਼ਧਾਰ ਹਥਿਆਰਾਂ ਨਾਲ ਇਹਨਾਂ ਤੇ ਹਮਲਾ ਕਰਕੇ ਗੰਭੀਰ ਸੱਟਾਂ ਲਾ ਦਿੱਤੀਆਂ ਅਤੇ ਟਰੈਕਟਰ ਦੀਆਂ ਹੱਲਾ ਤੇ ਹੋਰ ਸਮਾਨ ਵੀ ਆਪਣੇ ਨਾਲ ਲੈ ਗਏ ! ਪੁਲੀਸ ਵੱਲੋਂ ਇਹਨਾਂ ਦਾ ਟਰੈਕਟਰ,ਬੈਟਰੀ, ਦੋ ਸੰਗਲ਼ ਤੇ ਟਾਪ ਲਿੰਕ ਪੁਲਿਸ ਲੈ ਆਈ ਅਤੇ ਹਮਲਾਵਰਾਂ ਦੀ ਪੁਲਿਸ ਨਾਲ ਮਿਲੀਭੁਗਤ ਹੋਣ ਕਾਰਨ ਉਹਨਾਂ ਦਾ ਟਰੈਕਟਰ ਨਹੀਂ ਲਿਆਂਦਾ ਗਿਆ  ਅਜਿਹੀ ਹਾਲਤ ਨੂੰ ਵੇਖਦਿਆਂ  ਪੁਲਿਸ ਨੇ ਜ਼ਮੀਨ ਤੇ 45 ਲਾ ਦਿੱਤੀ ਤੇ ਕਿਹਾ ਕਿ ਕੋਈ ਵੀ ਇਸ ਜ਼ਮੀਨ ਨੂੰ ਨਾ ਵਾਹਵੇ ! ਡਾ. ਸਤਨਾਮ ਸਿੰਘ ਅਜਨਾਲਾ ਨੇ ਧਰਨੇ ਚੇ ਅੱਗੇ ਦੱਸਿਆ ਕਿ ਮਹਿਤਾਬ ਸਿੰਘ, ਹਰਜਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਆਦਿ ਹੋਣਾ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ 45 ਤੜਵਾਕੇ ਅਸੀਂ ਇਸ ਜ਼ਮੀਨ ਨੂੰ ਹੜੱਪ ਲਈਏ ਪ੍ਰੰਤੂ ਅਸੀਂ ਅਜਿਹਾ ਕਦੇ ਨਹੀਂ ਹੋਣਾ ਦੇਵਾਂਗੇ! ਧਰਨੇ ਚੇ ਬੋਲਦਿਆਂ ਕੋਟਲੀ ਖਹਿਰਾ ਦੇ ਹਰਜੀਤ ਸਿੰਘ ਕਿਸਾਨ ਆਗੂ ਨੇ ਦੱਸਿਆ ਕਿ ਸਾਡੇ ਪਿੰਡ ਦੇ ਗੁਰਜਿੰਦਰ ਸਿੰਘ, ਗੁਰਨੂਰ ਸਿੰਘ ਤੇ ਰਜਿੰਦਰ ਸਿੰਘ ਆਦਿ ਹੋਣਾ ਨੇ ਹਰਪਾਲ ਸਿੰਘ ਦੀ ਸਵਾ ਪੰਜ ਏਕੜ ਜ਼ਮੀਨ ਨੂੰ ਹੜੱਪਣ ਲਈ ਹਰਪਾਲ ਸਿੰਘ ਦਾ ਝੂਠਾ ਅੰਗੂਠਾ ਲਾ ਕੇ ਜਾਅਲੀ ਬਿਆਨਾ ਕਰਵਾ ਲਿਆ ਜਿਸ ਦਾ ਪਰਦਾਫਾਸ਼ ਹੋ ਗਿਆ ਤੇ ਅਸੀਂ ਝੂਠੇ ਬਿਆਨੇ ਵਿਰੁੱਧ ਕਾਰਵਾਈ ਕਰਵਾਉਣ ਲਈ  ਪੁਲਿਸ ਨੂੰ ਦਰਖ਼ਾਸਤ ਦਿੱਤੀ ਕਿ ਇਹਨਾਂ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਜੇਲ੍ਹ ਭੇਜਿਆ ਜਾਵੇ ! ਧਰਨੇ ਦੌਰਾਨ ਹੀ ਹੋਰ ਕਈ ਕੇਸਾਂ ਦਾ ਜ਼ਿਕਰ ਹੋਇਆ ਜਿੰਨਾ੍ ਉਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮਲੂਕ ਸਿੰਘ ਜਸਰਾਊਰ ਨੇ ਦੱਸਿਆ ਕਿ 23 ਨਵੰਬਰ 2025 ਨੂੰ ਸਾਡੇ ਉੱਪਰ ਮਹਿਤਾਬ ਸਿੰਘ ਹਰਜਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਹੋਣਾ ਨੇ ਖੇਤਾਂ ਵਿੱਚ ਪਾਣੀ ਵੱਢਣ ਦੇ ਸਾਡੇ ਉੱਤੇ ਗੋਲੀਆਂ ਚਲਾਈਆਂ ਤੇ ਕੁਟਮਾਰ ਕੀਤੀ ਜਿਸ ਦਾ ਪਰਚਾ ਪੁਲਿਸ ਵੱਲੋਂ ਦੋਸ਼ੀਆਂ ਦੇ ਸਿਆਸੀ ਦਬਾਅ ਥੱਲੇ ਉਸ ਵਕਤ ਪਰਚਾ ਨਹੀਂ ਕੀਤਾ ਅਤੇ ਲਗਾਤਾਰ ਯਤਨ ਕਰਦੇ ਰਹਿਣ ਤੇ ਕਿਤੇ ਜਾ ਕੇ 6 ਮਈ 2026 ਨੂੰ ਪਰਚਾ ਦਰਜ਼ ਕੀਤਾ ਪ੍ਰੰਤੂ ਅਜੇ ਤੱਕ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ! ਇਸ ਜੋਸ਼ ਭਰੇ ਧਰਨੇ ਦੀ ਤੀਬਰਤਾ ਨੂੰ ਵੇਖਦਿਆਂ ਦੇਰ ਸ਼ਾਮ ਡੀ ਐਸ ਪੀ ਲੋਪੋਕੇ ਸ. ਜਗਬੀਰ ਸਿੰਘ ਆਪਣੇ ਐਸ਼ ਐਚ ਓ ਨੂੰ ਨਾਲ ਲੈਕੇ ਧਰਨੇ ਵਿੱਚ ਪਹੁੰਚੇ ਅਤੇ ਆਗੂਆਂ ਨਾਲ ਸਾਰੇ ਕੇਸਾਂ ਉਪਰ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕਰਨ ਉਪਰੰਤ ਧਰਨੇ ਚੇ ਵਿਸ਼ਵਾਸ ਦਿਵਾਇਆ ਕਿ ਨਿਰੰਜਨ ਸਿੰਘ - ਬੀਬੀ ਸਰਬਜੀਤ ਕੌਰ ਹੋਣਾ ਨੂੰ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ ਅਤੇ ਕੱਲ ਹੀ ਉਹਨਾਂ ਦਾ ਟਰੈਕਟਰ ਅਤੇ ਹੋਰ ਸਮਾਨ ਜਿਹੜਾ ਥਾਣੇ ਵਿੱਚ ਪਿਆ ਹੈ ਉਹ ਉਹਨਾਂ ਨੂੰ ਵਾਪਿਸ ਦੇ ਦਿੱਤਾ ਜਾਵੇਗਾ ਅਤੇ ਇਸ ਜ਼ਮੀਨ ਤੇ 45 ਲੱਗੀ ਰਹੇਗੀ ਉਹਨਾਂ ਨੇ ਕੋਟਲੀ ਖਹਿਰਾ ਦੇ ਝੂਠੇ ਬਣਾਏ ਗਏ ਬਿਆਨੇ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਮਲੂਕ ਤੇ  ਉਹਨਾਂ ਦੇ ਪਰਿਵਾਰ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇਗਾ ਅਤੇ ਬਾਕੀ ਵੀ ਜਿਹੜੇ ਸਾਡੇ ਧਿਆਨ ਵਿੱਚ ਲਿਆਂਦੇ ਹਨ ਉਹਨਾਂ ਦਾ ਵੀ ਪੂਰਾ ਪੂਰਾ ਇਨਸਾਫ ਕੀਤਾ ਜਾਵੇਗਾ ਡੀ ਐਸ ਪੀ ਹੋਣਾ ਨੇ ਐਸ ਐਂਚ ਓ ਸ਼ਮਸ਼ੇਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਇਹਨਾਂ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਇਸ ਉਪਰੰਤ ਨਾਅਰੇ ਮਾਰਦਿਆਂ ਧਰਨੇ ਦੀ ਸਮਾਪਤੀ ਕੀਤੀ ਗਈ! ਹੋਰਨਾਂ ਤੋਂ ਇਲਾਵਾ  ਸਤਵਿੰਦਰ ਸਿੰਘ ਉਠੀਆ,ਜਰਨੈਲ ਸਿੰਘ ਭਿੰਡੀ ਸੈਦਾਂ, ਬਲਕਾਰ ਸਿੰਘ ਗੁਲਗੜ੍ਹ, ਲਖਬੀਰ ਸਿੰਘ ਤੱਲੇ, ਚਰਨ ਸਿੰਘ ਭਿੰਡੀ ਔਲਖ, ਮਹਿਣ ਸਿੰਘ ਭਿੰਡੀ ਸੈਦਾਂ, ਅਮਰਜੀਤ ਸਿੰਘ ਮੱਦੂਵਾਲ, ਜਥੇਦਾਰ ਤਸਬੀਰ ਸਿੰਘ, ਸਰਪੰਚ ਹਰਦਿਆਲ, ਹਰਨੇਕ ਸਿੰਘ ਨੇਪਾਲ, ਜੰਗ ਬਹਾਦਰ ਸਿੰਘ, ਕਿਸਾਨ ਆਗੂ ਬਲਵਿੰਦਰ ਸਿੰਘ, ਬਲਤੇਜ ਸਿੰਘ, ਨਿੰਦਰ ਸਿੰਘ ਛੂਹਰਾ, ਸਰਪੰਚ ਬਲਕਾਰ ਸਿੰਘ , ਕੁਲਵਿੰਦਰ ਸਿੰਘ ਜੋਸ਼, ਆਦਿ ਹਾਜ਼ਰ ਸਨ। 

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ