*ਟਰੇਡ ਯੂਨੀਅਨਾਂ ਅਤੇ ਐਸਕੇਐਮ ਵੱਲੋਂ ਸਾਂਝੇ ਤੌਰ ਤੇ ਦੇਸ਼ ਵਿਆਪੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ*

 *10 ਅਗਸਤ ਨੂੰ ਲੁਧਿਆਣਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ*।


ਲੁਧਿਆਣਾ- 04 ਅਗਸਤ,  ਨਵੀਂ ਦਿੱਲੀ ਵਿੱਚ ਕੇਂਦਰੀ ਟਰੇਡ ਯੂਨੀਅਨਾਂ (ਸੀਟੀਯੂਜ਼), ਵੱਖ-ਵੱਖ ਅਜਾਦ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵੱਲੋਂ  ਸਾਂਝੇ ਤੌਰ 'ਤੇ ਆਯੋਜਿਤ ਵਿਸ਼ਾਲ ਮਜ਼ਦੂਰ-ਕਿਸਾਨ ਰਾਸ਼ਟਰੀ ਕਨਵੈਨਸ਼ਨ ਨੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਦੇਸ਼-ਪੱਧਰੀ ਤਾਲਮੇਲ ਵਾਲੇ ਸੰਘਰਸ਼ ਨੂੰ 10 ਅਗਸਤ 2026 ਨੂੰ 'ਭਾਰਤ ਛੱਡੋ ਅੰਦੋਲਨ' ਦੀ ਯਾਦ ਵਿੱਚ ਦੇਸ਼ ਭਰ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਧਰਨੇ, ਮੁਜ਼ਾਹਰੇ, ਰੇਲ ਰੋਕੋ, ਰਸਤਾ ਰੋਕੋ, ਕੰਮਕਾਜ ਵਾਲੀਆਂ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ, ਮਨੁੱਖੀ ਲੜੀਆਂ ਅਤੇ ਹੋਰ ਸ਼ਾਂਤਮਈ ਜਨ-ਸੰਘਰਸ਼ ਕਰਨ ਦੇ ਸੱਦੇ ਤਹਿਤ ਲੁਧਿਆਣਾ ਵਿਖੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧ ਵਿੱਚ ਅੱਜ ਸ਼ਹੀਦ ਕਰਨੈਲ ਸਿੰਘ ਇਸੜੂ ਭਵਨ ਵਿਖੇ ਟ੍ਰੇਡ ਯੂਨੀਅਨ ਅਤੇ ਐਸਕੇਐਮ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 10 ਅਗਸਤ ਨੂੰ ਲੁਧਿਆਣੇ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਵਿੱਚ ਵੱਖ-ਵੱਖ ਟਰੇਡ ਯੂਨੀਅਨਾਂ ਜਿਨਾਂ ਵਿੱਚ ਏਟਕ, ਸੀਟੂ, ਇੰਟਕ, ਐਕਟੂ 'ਤੇ ਸੀਟੀਯੂ ਪੰਜਾਬ  ਅਤੇ ਐਸਕੇਐਮ ਵੱਲੋਂ ਬੀਕੇਯੂ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ 1936, ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬੀਕੇਯੂ ਡਕੌਂਦਾ ਧਨੇਰ ਸ਼ਾਮਿਲ ਸਨ।

 ਸੌਦਾਗਰ ਸਿੰਘ ਘੁਡਾਣੀ ਅਤੇ ਜਗਦੀਸ਼ ਚੰਦ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ  ਤਾਲਕਟੋਰਾ ਕਨਵੈਨਸ਼ਨ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਘੋਸ਼ਣਾ ਪੱਤਰ ਵਿੱਚ ਚਾਰ ਲੇਬਰ ਕੋਡ ਰੱਦ ਕਰਨ, ਟਰੇਡ ਯੂਨੀਅਨ ਹੱਕਾਂ ਦੀ ਗਾਰੰਟੀ, ਮਹਿੰਗਾਈ ਭੱਤੇ ਨਾਲ ਜੋੜ ਕੇ ₹42,000 ਘੱਟੋ-ਘੱਟ ਕਾਨੂੰਨੀ ਤਨਖ਼ਾਹ, ਸੀ-2 ਲਾਗਤ 'ਤੇ 50 ਫ਼ੀਸਦੀ ਮੁਨਾਫ਼ੇ (C2+50%) ਦੇ ਆਧਾਰ 'ਤੇ ਕਾਨੂੰਨੀ ਐੱਮਐੱਸਪੀ ਅਤੇ ਯਕੀਨੀ ਸਰਕਾਰੀ ਖ਼ਰੀਦ, ਕਿਸਾਨ ਅਤੇ ਮਜ਼ਦੂਰ ਵਿਰੋਧੀ ਮੁਕਤ ਵਪਾਰ ਸਮਝੌਤਿਆਂ (ਐੱਫਟੀਏ) ਨੂੰ ਰੱਦ ਕਰਨ, ਨਿੱਜੀਕਰਨ ਅਤੇ ਨੈਸ਼ਨਲ ਮੋਨੀਟਾਈਜ਼ੇਸ਼ਨ ਪਾਈਪਲਾਈਨ 2.0 ਨੂੰ ਰੋਕਣ, ਮਨਰੇਗਾ ਨੂੰ ਮਜ਼ਬੂਤ ਕਰਨ, ਸਮਾਜਿਕ ਸੁਰੱਖਿਆ ਦਾ ਵਿਸਥਾਰ, ਰੁਜ਼ਗਾਰ ਸਿਰਜਣ, ਸਰਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਜਨਤਕ ਵੰਡ ਪ੍ਰਣਾਲੀ ਦੀ ਰੱਖਿਆ, ਦਮਨਕਾਰੀ ਕਾਨੂੰਨਾਂ ਦੀ ਵਾਪਸੀ ਅਤੇ ਸੰਵਿਧਾਨਕ ਤੇ ਲੋਕਤੰਤਰੀ ਹੱਕਾਂ ਦੀ ਰਾਖੀ ਦੀ ਮੰਗ ਕੀਤੀ ਜਾਵੇਗੀ।

ਬੁਲਾਰਿਆਂ ਨੇ ਕਿਹਾ  ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਾਂਝੀ ਲੜਾਈ ਹੀ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਪ੍ਰਭਾਵਸ਼ਾਲੀ ਜਵਾਬ ਹੈ।

 ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ  ਐਮ ਐਸ ਭਾਟੀਆ,  ਸੁਦਾਗਰ ਸਿੰਘ ਘੁਡਾਣੀ, ਅਮਰਨਾਥ ਕੂਮਕਲਾਂ,ਚਮਕੌਰ ਸਿੰਘ, ਜਗਦੀਸ਼ ਚੰਦ, ਹਰਨੇਕ ਸਿੰਘ ਗੁੱਜਰਵਾਲ, ਗੁਰਜੀਤ ਸਿੰਘ ਜਗਪਾਲ, ਜੈ ਪ੍ਰਕਾਸ਼ ਨਰਾਇਣ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਸ਼ੁਭਾਸ਼ ਰਾਣੀ, ਸੁਖਵਿੰਦਰ ਸਿੰਘ ਲੋਟੇ, ਹਰਜਿੰਦਰ ਕੌਰ, ਵਿਜੇ ਕੁਮਾਰ, ਹਨੂਮਾਨ ਪ੍ਰਸ਼ਾਦ, ਕੇਵਲ ਸਿੰਘ ਬਣਵੈਤ, ਰਾਮ ਲਾਲ ਟਾਈਗਰ ਸਿੰਘ, ਤਹਿਸੀਲਦਾਰ, ਬਲਰਾਮ ਸਿੰਘ ਸ਼ਾਮਿਲ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਸਾਂਝੀ ਜਨਰਲ ਬਾਡੀ ਮੀਟਿੰਗ 9 ਅਗਸਤ ਨੂੰ

*20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਕਿਸਾਨਾਂ ਦੀ ਦੇਸ਼ ਪੱਧਰ ਦੀ ਕਾਨਫਰੰਸ ਅਤੇ ਰੈਲੀ ਦੀ ਸਫਲਤਾ ਲਈ ਕਿਸਾਨ ਆਗੂਆਂ ਦੀ ਵਿਸ਼ਾਲ ਤਿਆਰੀ ਮੀਟਿੰਗ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ ਕਿਸਾਨਾਂ ਦੀ ਤਾਕਤ ਵਿੱਚ ਵਾਧਾ ਹੋਵੇਗਾ- ਸੰਧੂ