ਭਿੰਡੀ ਸੈਦਾ ਥਾਣੇ ਅੱਗੇ ਧਰਨਾ 24 ਅਗਸਤ ਨੂੰ
ਭਿੰਡੀ ਸੈਦਾ-23 ਅਗਸਤ,
ਪੁਲੀਸ ਸਟੇਸ਼ਨ ਭਿੰਡੀ ਸੈਦਾਂ ਦੇ ਏਰੀਏ ਵਿੱਚ ਦਿਨ ਬਾ ਦਿਨ ਅਮਨ ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ ਅਤੇ ਇਸ ਪੁਲੀਸ ਸਟੇਸ਼ਨ ਚੇ ਆਮ ਜਨਤਾ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ, ਦਲਤਾਂ, ਪੱਛੜੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਇੱਥੇ ਰਾਜਸੀ ਤੇ ਤਕੜੇ ਲੋਕਾਂ ਨੂੰ ਹੀ ਇਨਸਾਫ਼ ਮਿਲਦਾ ਹੈ! ਇੱਥੋਂ ਤੱਕ ਕਿ ਭਿੰਡੀ ਸੈਦਾਂ ਥਾਣੇ ਦਾ ਮੌਜੂਦਾ ਐਸ ਐਚ ਓ ਸ਼ਮਸ਼ੇਰ ਸਿੰਘ ਇਲਾਕੇ ਦੇ ਆਗੂਆਂ ਦੇ ਟੈਲੀਫੋਨ ਸੁਨਣ ਤੋਂ ਆਨਾ ਕਾਨੀ ਕਰਦਾ ਹੈ ਅਤੇ ਆਮ ਲੋਕਾਂ ਦੇ ਕਹਿਣ ਅਨੁਸਾਰ ਇਹ ਥਾਣੇਦਾਰ ਅੰਡਰ ਦੀ ਟੇਬਲ ਹੋ ਗਿਆ ਹੈ ! ਪੁਲੀਸ ਦੀ ਅਜਿਹੀ ਨਾਂਹਪੱਖੀ ਕਾਰਵਾਈ ਵਿਰੁੱਧ ਤੇ ਪੀੜਤ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਜਮੂਹਰੀ ਕਿਸਾਨ ਸਭਾ ਦੀ ਅਗਵਾਈ ਚੇ ਜਨਤਕ ਜਥੇਬੰਦੀਆਂ ਕਿਸਾਨ ਸਭਾ,ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਔਰਤ ਮੁਕਤੀ ਮੋਰਚਾ ਵੱਲੋਂ ਉਕਤ ਪੁਲੀਸ ਸਟੇਸ਼ਨ ਭਿੰਡੀ ਸੈਦਾਂ ਦੇ ਸਾਹਮਣੇ 24 ਅਗਸਤ ਦਿਨ ਸੋਮਵਾਰ ਨੂੰ ਵਿਸ਼ਾਲ ਰੋਸ ਭਰਿਆ ਧਰਨਾ ਲਗਾਇਆ ਜਾ ਰਿਹਾ ਹੈ ਜਿਸ ਵਿਚ ਇਲਾਕੇ ਤੇ ਭਾਰਤ - ਪਾਕਿ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਪੀੜਤ ਲੋਕ ਸ਼ਾਮਿਲ ਹੋ ਰਹੇ ਹਨ! ਇਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਐਸ ਕੇ ਐਮ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਤੇ ਉਕਤ ਕਿਸਾਨ ਸਭਾ ਦੇ ਸੀਨੀਅਰ ਆਗੂ ਦੇਸਾ ਸਿੰਘ ਭਿੰਡੀ ਔਲਖ, ਬਲਕਾਰ ਸਿੰਘ ਗੁਲਗੜ੍ਹ ,ਸਤਵਿੰਦਰ ਸਿੰਘ ਉਠੀਆ ਤੇ ਹਰਨੇਕ ਸਿੰਘ ਨੇਪਾਲ" ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਕਰਨੈਲ ਸਿੰਘ ਤੇ ਮੈਣ ਸਿੰਘ ਇਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਤੇ ਸੁੱਚਾ ਸਿੰਘ ਘੋਗਾ ਤੇ ਵਿੱਤ ਸਕੱਤਰ ਗਾਇਕ ਗੁਰਪਾਲ ਗਿੱਲ ਪਹੁੰਚ ਰਹੇ ਹਨ ! ਪੀੜਿਤ ਔਰਤਾਂ ਵੱਲੋਂ ਔਰਤ ਮੁਕਤੀ ਮੋਰਚਾ ਦੀ ਸਕੱਤਰ ਬੀਬੀ ਸਰਬਜੀਤ ਕੌਰ ਜਸਰਾਊਰ ਇਕੱਠ ਨੂੰ ਸੰਬੋਧਨ ਕਰਨਗੇ ਪੁਲਿਸ ਵਧੀਕੀਆਂ ਵਿਰੁੱਧ ਧਰਨਾ ਲਗਾਉਣ ਦਾ ਫੈਸਲਾ ਅੱਜ ਇਥੇ ਅਜਨਾਲਾ ਵਿਖੇ ਹੰਗਾਮੀ ਮੀਟਿੰਗ ਵਿੱਚ ਉਂਕਤ ਆਗੂਆਂ ਦੀ ਸ਼ਮੂਲੀਅਤ ਵਿੱਚ ਕੀਤਾ ਗਿਆ ਜਿੱਥੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ

Comments
Post a Comment