ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦਾ 20 ਸਤੰਬਰ ਨੂੰ ਹੋਵੇਗਾ ਰਲੇਵਾਂ, ਪੁਰੀ
ਫਰੀਦਕੋਟ- 04 ਅਗਸਤ, ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਆਗੂ ਸੋਹਣ ਸਿੰਘ ਪੱਖੀ ਕਲਾ ਕੀ ਪ੍ਰਧਾਨਗੀ ਹੇਠ ਰੈਸਟ ਹਾਊਸ ਫਰੀਦਕੋਟ ਵਿਖੇ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦਾ ਦੇਸ਼ ਪੱਧਰ ਤੇ ਰਲੇਵਾਂ ਹੋਣ ਜਾ ਰਿਹਾ ਹੈ ਇਸ ਸਬੰਧੀ 20,21 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦੋ ਦਿਨਾਂ ਦੀ ਕੌਮੀ ਕਾਂਨਫਰੰਸ ਕੀਤੀ ਜਾਵੇਗਾ ਉਸ ਤੋਂ ਪਹਿਲਾਂ 20 ਸਤੰਬਰ ਨੂੰ ਜਲੰਧਰ ਵਿਖੇ ਹੀ ਕੁੱਲ ਹਿੰਦ ਪੱਧਰ ਦਾ ਵਿਸ਼ਾਲ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਭਾਗ ਲੈਣਗੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਦੋ ਬੱਸਾਂ ਜਮਹੂਰੀ ਕਿਸਾਨ ਸਭਾ ਫਰੀਦਕੋਟ ਵੱਲੋਂ ਲੈ ਕੇ ਜਾਣ ਦੀ ਤਿਆਰੀ ਕੀਤੀ ਗਈ ਹੈ ਕੌਮੀ ਕਾਨਫਰੰਸ ਦੀ ਤਿਆਰੀ ਸਬੰਧੀ 9 ਅਗਸਤ ਨੂੰ ਜ਼ਿਲ੍ਹਾ ਕਾਰਜਕਾਰਨੀਆਂ ਦੀ ਮੀਟਿੰਗ ਜਲੰਧਰ ਵਿਖੇ ਹੋਵੇਗੀ ਮੀਟਿੰਗ ਵਿੱਚ ਫੰਡਾ ਸਬੰਧੀ ਵਿਚਾਰ ਚਰਚਾ ਕੀਤੀ ਗਈ ਇਸ ਤੋਂ ਇਲਾਵਾ ਫੈਸਲਾ ਕੀਤਾ ਗਿਆ ਕਿ 8 ਅਗਸਤ ਨੂੰ ਪਿੰਡ ਪੱਖੀ ਕਲਾਂ ਵਿਖੇ ਮੀਟਿੰਗ ਕਰਕੇ ਨਵੀਂ ਇਕਾਈ ਦੀ ਚੋਣ ਕੀਤੀ ਜਾਵੇਗੀ ਐਸਕੇਐਮ ਵੱਲੋਂ ਦਿੱਤੇ ਗਏ 10 ਅਗਸਤ ਦੇ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਭਾਰਤ ਅਮਰੀਕਾ ਕਰ ਮੁਕਤ ਸਮਝੌਤੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਮੰਦਰ ਸਿੰਘ ਢਿੱਲਵਾਂ, ਸੂਰਤ ਸਿੰਘ ਮਾਹਲਾ, ਅਜੀਤ ਸਿੰਘ ਖਾਲਸਾ, ਜਸਮੇਲ ਸਿੰਘ ਰਾਹੀ, ਸਵਰਨ ਸਿੰਘ ਨੰਗਲ, ਅਮਨਦੀਪ ਸਿੰਘ ਪੱਖੀ ਕਲਾ, ਮਲਕੀਤ ਸਿੰਘ ਪੱਖੀ ਕਲਾਂ, ਅੰਮ੍ਰਿਤਪਾਲ ਸਿੰਘ ਲੰਬਰਦਾਰ ਪੱਖੀ ਕਲਾਂ,ਛਿੰਦਾ ਸਿੰਘ ਫਰੀਦਕੋਟ,ਰਕੇਸ਼ ਕੁਮਾਰ ਥਾਪਰ,ਅਮਰਜੀਤ ਸਿੰਘ,ਜਗਤਾਰ ਸਿੰਘ ਕੋਟ ਸੁਖੀਆ ਆਦਿ ਸਾਥੀ ਸ਼ਾਮਿਲ ਹੋਏ।

Comments
Post a Comment