20-21 ਸਤੰਬਰ ਨੂੰ ਜਲੰਧਰ ਵਿੱਚ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਜ਼ੋਰਾਂ ਤੇ

 ਝੁਨੀਰ - 24 ਅਗਸਤ,  


ਜਮਹੂਰੀ ਕਿਸਾਨ ਸਭਾ ਦੀ ਜਰਨਲ ਬਾਡੀ ਮੀਟਿੰਗ ਬਾਬਾ ਧਿਆਨ ਦਾਸ ਦੇ ਡੇਰੇ ਉੱਘੇ ਕਿਸਾਨ ਆਗੂ ਹਾਕਮ ਸਿੰਘ ਝੁਨੀਰ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਅਜਲਾਸ ਦੀ ਤਿਆਰੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ 20 ਸਤੰਬਰ ਨੂੰ ਕੀਤੀ ਜਾ ਰਹੀ ਰੈਲੀ ਵਿੱਚ ਕਿਸਾਨਾ ਦੀ  ਭਰਵੀਂ ਸ਼ਮੂਲੀਅਤ ਕਰਾਉਣ ਦਾ ਫੈਸਲਾ ਕੀਤਾ । ਅਜਲਾਸ ਸਬੰਧੀ ਲੱਗੇ ਫੰਡ ਕੋਟੇ ਨੂੰ ਪੂਰਾ ਕਰਨ ਅਤੇ ਬੱਸ ਕਿਰਾਇਆ ਲਈ ਜਨਤਕ ਉਗਰਾਹੀ ਕਰਨ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਸ਼ਾਮਿਲ ਜੱਥੇਬੰਦੀ ਦੇ ਵੱਖੋ ਵੱਖ ਇਕਾਈਆਂ ਦੇ ਕਿਸਾਨ ਆਗੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।ਦੋ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰਲੇਂਵੇਂ ਨੂੰ ਲੈਕੇ ਆਮ ਲੋਜਿਲਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਕਾਮਰੇਡ ਲਾਲ ਚੰਦ,ਅਮਰੀਕ ਸਿੰਘ ਫਫੜੇ ਭਾਈਕੇ ਜ਼ਿਲ੍ਹਾ ਪ੍ਰਧਾਨ ਧੰਨਾ ਸਿੰਘ ਟਾਹਲੀਆਂ  , ਆਤਮਾ ਰਾਮ ਸਰਦੂਲਗੜ੍ਹ ਆਗੂ ਦਿਹਾਤੀ ਮਜ਼ਦੂਰ ਸਭਾ, ਉਚੇਚੇ ਤੌਰ ਪਹੁੰਚੇ ਹੋਏ ਸਨ। ਇਹਨਾਂ ਆਗੂਆਂ ਨੇ ਇਸ ਕਿਸਾਨ ਕਾਨਫਰੰਸ ਦੀ ਇਤਿਹਾਸਕ ਮਹੱਤਤਾ ਬਾਰੇ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਪੋਰੇਟੀ ਹੱਲੇ ਨੂੰ ਰੋਕਣ ਅਤੇ ਸਾਮਰਾਜੀ ਮੁਲਕਾਂ ਨਾਲ ਕੀਤੇ ਜਾ ਰਹੇ ਫਰੀ ਟਰੇਡ ਐਗਰੀਮੈਂਟ ਦੇ ਖਿਲਾਫ ਫੈਸਲਾ ਕੁਨ ਲੜਾਈ ਦੇਣ ਲਈ ਇਹ ਅਜਲਾਸ ਮੀਲ ਪੱਥਰ ਸਾਬਤ ਹੋਵੇਗਾ।ਇਸ ਦੀ ਕਾਮਯਾਬੀ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ।ਇਸ ਮੌਕੇ ਅਮਰੀਕ ਸਿੰਘ ਝੁਨੀਰ, ਗੁਰਲਾਲ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਟਾਹਲੀਆਂ ,ਦੀਵਾਨ ਸਿੰਘਆਮਦਪੁਰ, ਸਤਪਾਲ ਸ਼ਰਮਾ, ਬਲਵਿੰਦਰ ਸਿੰਘ ਢਿੱਲੋ, ਗਿਆਨ ਸਿੰਘ ਦੋਦੜਾ ਹਰਜਿੰਦਰ ਸਿੰਘ ਭਾਦੜਾ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ