10 ਅਗਸਤ ਦੇ ਰੋਸ ਪ੍ਰਦਰਸ਼ਨਾ ਦੀ ਤਿਆਰੀ ਜ਼ੋਰਾਂ ਤੇ

ਅਜਨਾਲਾ-06 ਅਗਸਤ,



 ਸੰਯੁਕਤ ਕਿਸਾਨ ਮੋਰਚਾ ਦੇ ਨਵੀਂ ਦਿੱਲੀ ਦੇ ਐਲਾਨ ਨਾਮੇ ਅਨੁਸਾਰ ਸੰਘਰਸ਼ੋ ਕੀ ਲੰਬੀ ਸਮਾਂ ਬੰਦ ਕੀਤੀ ਜਾਣ ਵਾਲੀ ਤਿਆਰੀਆਂ ਅਨੁਸਾਰ ਐਸਕੇਐਮ ਦੀ ਪ੍ਰਮੁੱਖ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਭਾਰਤ/ਪਾਕਿਸਤਾਨ ਬਾਰਡਰ ਨਾਲ ਲੱਗਦੇ ਪਿੰਡਾਂ ਤੇ ਆਧਾਰਤ ਏਰੀਆ ਕਮੇਟੀ ਦੀ ਰਾਏਪੁਰ ਕਲਾਂ ਦੀ ਵਿਸ਼ਾਲ ਇਕੱਤਰਤਾ ਗੁਰਵੰਤ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਾਰਡਰ ਇਲਾਕੇ ਦੇ ਪਿੰਡਾਂ ਰਾਏਪੁਰ ਕਲਾਂ,ਜਾਫਰਕੋਟ,ਸਾਰੰਗ ਦੇਵ, ਕੋਟਲੀ ਕੋਕਾ,ਸਾਰੰਗਦੇਵ ਛੰਨਾ,ਤੇੜਾ ਰਾਜਪੂਤਾਂ,ਡੱਲਾ ਰਾਜਪੂਤਾਂ ਆਦਿ ਪਿੰਡਾਂ ਦੇ ਕਿਸਾਨ ਤੇ ਖੇਤ ਮਜ਼ਦੂਰ ਵੱਡੀ ਗਿਣਤੀ 'ਚ ਸ਼ਾਮਿਲ ਹੋਏ। ਵਿਸ਼ੇਸ਼ ਤੌਰ ਤੇ ਪਹੁੰਚੇ ਐਸਕੇਐਮ ਦੇ ਸੀਨੀਅਰ ਆਗੂ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਨਵੀਂ ਦਿੱਲੀ ਜੰਤਰ ਮੰਤਰ ਤੇ ਅਮਨ ਪੂਰਵਕ ਵਿਦਿਆਰਥੀਆਂ ਪੇਪਰ ਲੀਕ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਜਿਨਾਂ ਤੇ ਪੇਟੈਂਟ ਗੰਨ ਸਮੇਤ ਕਰੰਟ ਵਾਲੇ ਡੰਡਿਆਂ,ਕਿੱਲਾਂ ਵਾਲੀਆਂ ਲਾਠੀਆਂ ਨਾਲ ਪੁਲੀਸ ਤੇ ਚਿੱਟ ਕੱਪੜੀਏ ਲੱਠਮਾਰਾਂ ਨੇ ਘਿਨਾਉਣਾ ਹਮਲਾ ਕੀਤਾ ਗਿਆ। ਜਿਸ ਵਿੱਚ ਸੈਂਕੜੇ ਵਿਦਿਆਰਥ ਜ਼ਖਮੀ ਹੋਏ ਦੀ ਸਖਤ ਸ਼ਬਦਾਂ ਵਿੱਚ ਘੋਰ ਨਿੰਦਿਆ ਕੀਤੀ। ਖਾਸ ਤੌਰ ਤੇ ਇਸ ਘਿਨੋਉਣੇ ਲਾਠੀ ਚਾਰਜ ਦੇ ਮੁੱਖ ਜਿੰਮੇਵਾਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿੰਮੇਵਾਰ ਠਹਿਰਾਇਆ ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਸਾਨੂੰ ਆਪਣਾ ਜਥੇਬੰਦਕ ਢਾਂਚਾ ਇਤਨਾ ਮਜਬੂਤ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ 'ਚ ਐਸਕੇਐਮ ਅਜਿਹੀ ਵਾਪਰ ਜਾਣ ਵਾਲੀ ਘਟਨਾ ਦਾ ਪੁਰ ਅਮਨ ਟਾਕਰਾ ਕਰ ਸਕੇ। ਆਰਐਸਐਸ ਦੀ ਲੋਕ ਵਿਰੋਧੀ ਵਿਚਾਰਧਾਰਾ ਤੇ ਕੰਮ ਕਰ ਰਹੀ ਬੀਜੇਪੀ ਵੱਲੋਂ ਜਿਹੜਾ ਅਮਰੀਕਾ ਨਾਲ ਖੇਤੀ ਤੇ ਪਰਚੂਨ ਵਪਾਰ ਦਾ ਸਮਝੌਤਾ ਕੀਤਾ ਜਾ ਰਿਹਾ ਹੈ ਅਜਿਹਾ ਹੋਣ ਨਾਲ ਬਾਬੇ ਨਾਨਕ ਜੀ ਦੀ ਖੇਤੀ ਬਚਾਉਣ ਲਈ ਹੁਣ ਤੋਂ ਹੀ ਲੰਗੋਟੇ ਕਸ ਲੈਣੇ ਚਾਹੀਦੇ ਹਨ। ਸੰਘਰਸ਼ ਦੇ ਪਹਿਲੇ ਪੜਾਅ ਤੇ ਐਸਕੇਐਮ ਦੇ ਦੇਸ਼ ਵਿਆਪੀ ਸੱਦੇ ਤੇ 10 ਅਗਸਤ ਨੂੰ 'ਅੰਗਰੇਜ਼ੋ ਭਾਰਤ ਛੱਡੋ' ਦੀ 84ਵੀਂ ਵਰੇਗੰਡ ਨੂੰ ਸਮਰਪਿਤ ਖੇਤੀ ਤੇ ਪਰਚੂਨ ਵਪਾਰ ਨੂੰ ਮੋਦੀ/ਟਰੰਪ ਦੇ ਦੇਸ਼ ਧ੍ਰੋਹੀ ਸਮਝੌਤੇ ਵਿੱਚੋਂ ਬਾਹਰ ਰੱਖਣ ਲਈ ਤਹਿਸੀਲ/ਜ਼ਿਲਾ ਪੱਧਰੀ ਭਰਵੇਂ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਸਭਾ 'ਚ ਬੋਲਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਭਲਾ ਪਿੰਡ ਤੇ ਲਖਬੀਰ ਸਿੰਘ ਤੇੜਾ ਸਾਬਕਾ ਥਾਣੇਦਾਰ ਨੇ ਦੱਸਿਆ ਕਿ 10 ਅਗਸਤ ਨੂੰ ਇਸ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਅਜਨਾਲੇ ਤਹਿਸੀਲ ਪੱਧਰੀ ਮੁਜ਼ਾਹਰੇ ਵਿੱਚ ਸ਼ਾਮਿਲ ਹੋਣਗੇ।ਇਸ ਮੌਕੇ ਕਿਸਾਨ ਸਭਾ ਦੀ ਏਰੀਆ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਅਨੁਸਾਰ ਕਰਮਵਾਰ ਪ੍ਰਧਾਨ ਗੁਰਵੰਤ ਸਿੰਘ ਰਾਏਪੁਰ ਕਲਾਂ, ਸੀਨੀਅਰ ਮੀਤ ਪ੍ਰਧਾਨ ਦਿਲਪ੍ਰੀਤ ਸਿੰਘ,ਮੀਤ ਪ੍ਰਧਾਨ ਪ੍ਰਦੀਪ ਸਿੰਘ, ਸੈਕਟਰੀ ਜਤਿੰਦਰ ਸਿੰਘ ਜਾਫਰਕੋਟ, ਵਿੱਤ ਸਕੱਤਰ ਨਿਰਮਲ ਸਿੰਘ,ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਰਾਏਪੁਰ ਕਲਾਂ ਅਤੇ 23 ਮੈਂਬਰੀ ਕਾਰਜਕਾਰੀ ਮੈਂਬਰ ਚੁਣੇ ਗਏ ਜਿਹਨਾਂ ਚੋਂ ਸੰਦੀਪ ਸਿੰਘ,ਨਿਸ਼ਾਨ ਸਿੰਘ, ਸਾਬਕਾ ਚੇਅਰਮੈਨ ਦਲਜੀਤ ਸਿੰਘ ਰਾਏਪੁਰ ਕਲਾਂ,ਗੁਰਦੀਪ ਸਿੰਘ,ਨਾਜਰ ਸਿੰਘ,ਰਜਿੰਦਰ ਸਿੰਘ,ਹਰਦੇਵ ਸਿੰਘ,ਪ੍ਰਗਟ ਸਿੰਘ,ਲਖਵਿੰਦਰ ਸਿੰਘ,ਗੁਰਪਾਲ ਸਿੰਘ,ਜਗਬੀਰ ਸਿੰਘ,ਸਤਪਾਲ ਸਿੰਘ,ਚਰਨ ਸਿੰਘ ਸਾਰੰਗਦੇਵ ਛੰਨਾ,ਲਵ ਸਿੰਘ,ਸੁਖਦੇਵ ਸਿੰਘ,ਪਲਵਿੰਦਰ ਸਿੰਘ ਫੌਜੀ,ਅਮਰਜੀਤ ਸਿੰਘ ਫੌਜੀ,ਮਨਪ੍ਰੀਤ ਸਿੰਘ,ਬਲਦੇਵ ਸਿੰਘ,ਜਰਨੈਲ ਸਿੰਘ ਪ੍ਰੇਮ ਸਿੰਘ ਨੂੰ ਜਿੰਮੇਵਾਰੀਆਂ ਸੌਂਪੀਆ ਗਈਆਂ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਸਾਂਝੀ ਜਨਰਲ ਬਾਡੀ ਮੀਟਿੰਗ 9 ਅਗਸਤ ਨੂੰ

*20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਕਿਸਾਨਾਂ ਦੀ ਦੇਸ਼ ਪੱਧਰ ਦੀ ਕਾਨਫਰੰਸ ਅਤੇ ਰੈਲੀ ਦੀ ਸਫਲਤਾ ਲਈ ਕਿਸਾਨ ਆਗੂਆਂ ਦੀ ਵਿਸ਼ਾਲ ਤਿਆਰੀ ਮੀਟਿੰਗ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ ਕਿਸਾਨਾਂ ਦੀ ਤਾਕਤ ਵਿੱਚ ਵਾਧਾ ਹੋਵੇਗਾ- ਸੰਧੂ