ਸੰਯੁਕਤ ਕਿਸਾਨ ਮੋਰਚੇ ਨੇ ਛਿੱਡਣ ਟੋਲ ਪਲਾਜਾ ਕੀਤਾ ਪਰਚੀ ਮੁਕਤ
ਅਟਾਰੀ- 22 ਜੁਲਾਈ,
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਅਟਾਰੀ ਨਜ਼ਦੀਕ ਛਿੱਡਣ ਟੋਲ ਪਲਾਜ਼ਾ ਤੇ ਸੈਂਕੜੇ ਕਿਸਾਨ ਮਜ਼ਦੂਰਾਂ ਵੱਲੋਂ ਰੋਹ ਭਰਪੂਰ ਭਰਿਆ ਮੁਜ਼ਾਹਰਾ ਅਤੇ ਧਰਨਾ ਦਿੱਤਾ ਗਿਆ ਅਤੇ ਟੋਲ ਪਲਾਜੇ ਨੂੰ 12 ਤੋਂ 3 ਵਜੇ ਤੱਕ ਮੁਕੰਮਲ ਟੋਲ ਮੁਕਤ ਕਰਕੇ ਦਿੱਲੀ ਵਿਖੇ ਪੜਦੇ ਬੱਚਿਆਂ ਉਪਰ ਮੋਦੀ ਸਰਕਾਰ ਵੱਲੋਂ ਕੀਤੇ ਵਹਿਸ਼ੀਆਂਨਾਂ ਲਾਠੀਚਾਰਜ ਦੀ ਘੋਰ ਨਿੰਦਿਆ ਕੀਤੀ ਗਈ, ਅਤੇ ਉਹਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕੀਤਾ ਗਿਆ।ਇਸ ਵਿਸ਼ਾਲ ਇਕੱਠ ਨੂੰ ਵਖ ਵਖ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਡਾਕਟਰ ਸਤਨਾਮ ਸਿੰਘ ਅਜਨਾਲਾ,ਕਾ,ਰਤਨ ਸਿੰਘ ਰੰਧਾਵਾ, ਸੁੱਚਾ ਸਿੰਘ ਅਜਨਾਲਾ,ਸੁਖਰਾਮਬੀਰ ਲੋਹਾਰਕਾ, ਸ਼ਮਸ਼ੇਰ ਸਿੰਘ ਲੋਹਾਰਕਾ ਗੁਰਲਾਲ ਸਿੰਘ ਲਾਲੀ, ਕਾਬਿਲ ਸਿੰਘ ਛੀਨਾ, ਹਰਪਾਲ ਸਿੰਘ, ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਤਰੁੰਤ ਅਸਤੀਫਾ ਦੇਵੇ ਤੇ ਇਸਦੀ ਨੀਟ ਇਮਤਿਹਾਨਾਂ ਨੂੰ ਲੀਕ ਕਰਨ ਦੀ ਜ਼ਿੰਮੇਵਾਰੀ ਠਹਿਰਾਈ ਜਾਵੇ, ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਕਰ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਭਗਵੰਤ ਮਾਨ ਸਰਕਾਰ ਵਲੋਂ ਕਿਸਾਨ ਮਜ਼ਦੂਰ ਵਿਰੋਧੀ ਨਵੀਂ ਲੈਂਡ ਪੂਲਿੰਗ ਪਾਲਸੀ ਤਰੁੰਤ ਵਾਪਸ ਕੀਤੀ ਜਾਵੇ। ਇਸੇ ਤਰ੍ਹਾਂ ਇਹਨਾਂ ਸਮੂਹ ਬੁਲਾਰਿਆਂ ਨੇ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਵਿਰੋਧੀ ਬਿਜਲੀ ਬਿੱਲ ਅਤੇ ਬੀਜ ਬਿੱਲ 2026 ਵਾਪਿਸ ਲਏ ਜਾਣ, ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਚੜਿਆ 19 ਲੱਖ ਕਰੋੜ ਦਾ ਕਰਜ਼ਾ ਜਿਸ ਵਿਚ ਪੰਜਾਬ ਦਾ ਵੀ ਢਾਈ ਲੱਖ ਕਰੋੜ ਦਾ ਕਰਜ਼ਾ ਸ਼ਾਮਿਲ ਹੈ ਰੱਦ ਕੀਤਾ ਜਾਵੇ, ਪੰਜਾਬ ਦੇ ਡੂੰਘੇ ਹੋ ਰਹੇ ਪਾਣੀ ਨੂੰ ਬਚਾਉਣ ਬਚਾਉਣ ਲਈ ਬਾਸਮਤੀ ਸਮੇਤ ਸਬਜ਼ੀਆਂ, ਫਲਾਂ, ਲਕੜਾਂ ਤੇ ਦੁੱਧ ਤੇ ਲਾਹੇਵੰਦਾਂ ਭਾਅ ਤੇ ਐਮ,ਐਸ,ਪੀ, ਦਿੱਤੀ ਜਾਵੇ,ਤੇ ਫ਼ਸਲੀ ਵਿਭਿੰਨਤਾ ਪੰਜਾਬ ਹਿਤ ਚ ਲਾਗੂ ਕੀਤੀ ਜਾਵੇ।ਇਸ ਤੋਂ ਇਲਾਵਾ ਖਚਾ ਖਚ ਭਰੇ ਇਕੱਠ ਵਿੱਚ ਮੰਗ ਦੁਹਰਾਈ ਗਈ ਕਿ ਮਜ਼ਦੂਰ ਹਿਤਾਂ ਵਿੱਚ 12 ਘੰਟੇ ਦੀ ਬਜਾਏ 8 ਘੰਟੇ ਕੀਤੀ ਜਾਵੇ, ਮਜ਼ਦੂਰ ਵਿਰੋਧੀ ਕੋਡਾਂ ਰੱਦ ਕੀਤੀਆਂ ਜਾਣ। ਮਨਰੇਗਾ ਦਾ ਮੁਢਲਾ ਸਵਰੂਪ ਬਹਾਲ ਕੀਤਾ ਜਾਵੇ। ਹੋਰਨਾਂ ਤੋਂ ਇਲਾਵਾ ਸ਼ਰਨਜੀਤ ਸਿੰਘ ਧਨੋਆ, ਮੁਖਤਾਰ ਸਿੰਘ ਮੁਹਾਵਾ, ਨਿਰਮਲ ਸਿੰਘ ਮੋਦੇ, ਬਾਬਾ ਅਰਜੁਨ ਸਿੰਘ, ਸੁਖਵਿੰਦਰ ਸਿੰਘ ਲਹੋਰੀਮਲ ਰਜਿੰਦਰ ਸਿੰਘ ਭਲਾ ਪਿੰਡ, ਬਲਵਿੰਦਰ ਸਿੰਘ ਝਬਾਲ, ਸਤਵਿੰਦਰ ਸਿੰਘ ਓਠੀਆਂ ਅਤੇ ਇੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਤੇ ਕੀਤੇ ਅਣਮਨੁੱਖੀ ਲਾਠੀਚਾਰਜ ਦੇ ਮੁੱਖ ਜੁੰਮੇਵਾਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਅਤੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਤਰੰਤ ਮੰਗ ਕੀਤੀ ਗਈ ।

Comments
Post a Comment