ਵਰਿੰਦਰ ਸਿੰਘ ਪ੍ਰਧਾਨ, ਸਤਨਾਮ ਸਿੰਘ ਸਕੱਤਰ ਚੁਣੇ ਗਏ



ਬਿਲਗਾ: ਜਮਹੂਰੀ ਕਿਸਾਨ ਸਭਾ ਦੀ ਬੁਰਜ ਕਲਾਂ ਇਕਾਈ ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਅਤੇ ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸਭਾ ਦੇ ਸੱਦੇ ’ਤੇ 9 ਅਗਸਤ ਨੂੰ ਕਾਰਪੋਰੇਟੋ ਭਾਰਤ ਛੱਡੋ ਤਹਿਤ ਤਹਿਸੀਲ ਪੱਧਰ ‘ਤੇ ਵੱਡੇ ਇਕੱਠ ਕੀਤੇ ਜਾ ਰਹੇ ਹਨ, ਜਿਸ ਤਹਿਤ ਆਮ ਕਿਸਾਨਾਂ ਅਤੇ ਲੋਕਾਂ ਨੂੰ ਇਸ ਐਕਸ਼ਨ ’ਚ ਭਾਗ ਲੈਣਾ ਚਾਹੀਦਾ ਹੈ। ਮੀਟਿੰਗ ਦੌਰਾਨ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਸ ’ਚ ਵਰਿੰਦਰ ਸਿੰਘ ਪ੍ਰਧਾਨ, ਸਤਨਾਮ ਸਿੰਘ ਸਕੱਤਰ ਚੁਣੇ ਗਏ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਨੇ ਅਗਲੇ ਸੰਘਰਸ਼ਾਂ ਦੀ ਮੀਟਿੰਗ ਕਰਕੇ ਕੀਤੀ ਵਿਉਂਤ ਬੰਦੀ

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*

ਸੈਲਰ ਮਾਲਕਾਂ ਵੱਲੋ ਗੁਆਂਢੀਆਂ ਦੀ ਜਗ੍ਹਾ ਵਿੱਚ ਧੱਕੇ ਨਾਲ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਸੀ ਗੰਦਾ ਪਾਣੀ