ਪੰਜਾਬ ਸਰਕਾਰ ਮੰਡੀਆਂ ਰੱਦ ਕਰਕੇ ਕੇਂਦਰ ਦੇ ਨਕਸ਼ੇ ਕਦਮ ‘ਤੇ ਚੱਲੀ: ਬਾਜ ਸਿੰਘ ਗੰਡੀਵਿੰਡ



ਪੱਟੀ: ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਪੱਟੀ ਦੇ ਮੀਤ ਪ੍ਰਧਾਨ ਕਾਮਰੇਡ ਬਾਜ ਸਿੰਘ ਗੰਡੀ ਵਿੰਡ ਨੇ ਪ੍ਰੈਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੰਡੀਆਂ ਰੱਦ ਕਰਕੇ 26 ਸਾਈਲੋ ਪਲਾਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਅਜਿਹੇ ਕਿਸਾਨ ਮਜ਼ਦੂਰ ਵਿਰੋਧੀ ਫੈਸਲੇ ਕਰਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ’ਤੇ ਚੱਲ ਪਈ ਹੈ। ਉਨਾਂ ਕਿਹਾ ਕਿ ਆਪ ਸਰਕਾਰ ਵੀ ਪੂੰਜੀਪਤੀਆਂ ਦੇ ਇਸ਼ਾਰੇ ’ਤੇ ਨੱਚਣ ਲੱਗੀ ਹੈ। ਪੰਜਾਬ ਸਰਕਾਰ ਵੱਲੋਂ ਇਹ ਆਗਿਆ ਦੇਣਾ ਪੰਜਾਬ ਵਿੱਚ ਮੰਡੀਆਂ ਨੂੰ ਤੋੜਨ ਵਾਲਾ ਕਦਮ ਹੈ ਅਤੇ ਇਹ ਉਹਨਾਂ ਤਿੰਨ ਕਾਨੂੰਨਾਂ ’ਚੋਂ ਇੱਕ ਹੈ ਜਿਸ ਕਾਰਨ 2020 ਵਿੱਚ ਕਿਸਾਨ ਅੰਦੋਲਨ ਹੋਇਆ ਸੀ। ਕਾਮਰੇਡ ਬਾਜ ਸਿੰਘ ਨੇ ਕਿਹਾ ਕਿ ਇਸ ਨਾਲ ਪੰਜਾਬ ਮੰਡੀ ਬੋਰਡ ਦੀਆਂ 26 ਏਪੀਐਮਸੀ ਵਿੱਚ ਖਰੀਦ ਪ੍ਰਭਾਵਿਤ ਹੋਣ ਜਾ ਰਹੀ ਹੈ। ਸਰਕਾਰ ਦੁਆਰਾ ਖੇਤੀਬਾੜੀ ਨੂੰ ਕਾਰਪੋਰੇਟ ਹੱਥਾਂ ਵਿੱਚ ਦੇਣ ਦੀ ਸਾਜਿਸ਼ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੈ। ਜੇਕਰ ਪੰਜਾਬ ਸਰਕਾਰ ਦੋ ਜਹਾਜ਼ ਖਰੀਦ ਸਕਦੀ ਹੈ ਤਾਂ ਸਟੋਰੇਜ ਲਈ ਸਟੀਲ ਦੇ ਬਣੇ ਸਇਲੋ ਕਿਉਂ ਨਹੀਂ ਬਣਵਾ ਰਹੀ। ਸਰਕਾਰ ਇਹ ਨਾ ਭੁੱਲੇ ਕਿ ਕਿਸਾਨਾਂ ਨੇ ਆਪਣੀ ਜ਼ਮੀਨ ਅਤੇ ਫਸਲਾਂ ਨੂੰ ਕਾਰਪੋਰੇਟ ਤਾਕਤਾਂ ਦੇ ਕਬਜ਼ੇ ਤੋਂ ਬਚਾਉਣ ਲਈ 750 ਤੋਂ ਵੱਧ ਆਪਣੀਆਂ ਜਾਨਾਂ ਦਿੱਤੀਆਂ ਸਨ। ਕਾਮਰੇਡ ਬਾਜ ਸਿੰਘ ਨੇ ਕਿਹਾ ਕਿ ਸਰਕਾਰ ਇਹ ਕਿਸਾਨ ਵਿਰੋਧੀ ਫੈਸਲਾ ਤੁਰੰਤ ਵਾਪਸ ਲਵੇ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਸਾਂਝੀ ਜਨਰਲ ਬਾਡੀ ਮੀਟਿੰਗ 9 ਅਗਸਤ ਨੂੰ

*20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਕਿਸਾਨਾਂ ਦੀ ਦੇਸ਼ ਪੱਧਰ ਦੀ ਕਾਨਫਰੰਸ ਅਤੇ ਰੈਲੀ ਦੀ ਸਫਲਤਾ ਲਈ ਕਿਸਾਨ ਆਗੂਆਂ ਦੀ ਵਿਸ਼ਾਲ ਤਿਆਰੀ ਮੀਟਿੰਗ

ਦੋ ਕਿਸਾਨ ਜਥੇਬੰਦੀਆਂ ਦੀ ਏਕਤਾ ਨਾਲ ਕਿਸਾਨਾਂ ਦੀ ਤਾਕਤ ਵਿੱਚ ਵਾਧਾ ਹੋਵੇਗਾ- ਸੰਧੂ