12 ਅਪਰੈਲ ਨੂੰ ਹੋਵੇਗੀ ਵਿਸਾਖੀ ਮੌਕੇ ਕਾਨਫਰੰਸ
ਗੁਰਾਇਆ: ਜਮਹੂਰੀ ਕਿਸਾਨ ਸਭਾ ਤਹਿਸੀਲ ਕਮੇਟੀ ਫਿਲੌਰ ਦੀ ਇੱਕ ਮੀਟਿੰਗ ਰੁੜਕਾ ਕਲਾਂ ਵਿਖੇ ਹੋਈ, ਜਿਸ 'ਚ ਵਿਸਾਖੀ ਕਾਨਫਰੰਸ ਤੋਂ ਬਿਨ੍ਹਾਂ 14 ਨੂੰ ਸਿਧਵਾ ਬੇਟ ਪੁੱਜਣ ਦਾ ਸੱਦਾ ਦਿੱਤਾ ਗਿਆ। ਬਲਵਿੰਦਰ ਸਿੰਘ ਦੁਸਾਂਝ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਉਪਰੰਤ ਤਹਿਸੀਲ ਸਕੱਤਰ ਸਰਬਜੀਤ ਸੰਗੋਵਾਲ ਨੇ ਦੱਸਿਆ ਕਿ 12 ਅਪਰੈਲ ਦੀ ਰਾਤ ਨੂੰ ਸੰਗ ਢੇਸੀਆਂ ਵਿਖੇ ਵਿਸਾਖੀ ਮੌਕੇ ਕਾਨਫਰੰਸ ਕੀਤੀ ਜਾਵੇਗੀ, ਜਿਸ ਨੂੰ ਸੂਬਾਈ ਆਗੂ ਸੰਬੋਧਨ ਕਰਨਗੇ।
ਇਸ ਮੀਟਿੰਗ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ ਭਾਜਪਾ ਨੂੰ ਅਗਾਮੀ ਚੋਣਾਂ ਦੌਰਾਨ ਸਵਾਲ ਕੀਤੇ ਜਾਣਗੇ। ਜਿਸ ’ਚ ਸੜਕਾਂ ’ਤੇ ਕਿੱਲ ਗੱਡਣ ਸਮੇਤ ਪਹਿਲਾ ਦੇ ਕੀਤੇ ਹੋਏ ਵਾਅਦੇ ਯਾਦ ਕਰਵਾਏ ਜਾਣਗੇ।
ਆਗੂਆਂ ਨੇ ਸੱਦਾ ਦਿੱਤਾ ਕਿ 14 ਅਪਰੈਲ ਨੂੰ ਭੂੰਦੜੀ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਤੋਂ ਬਿਨ੍ਹਾਂ 21 ਅਪਰੈਲ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਰ ਕਮੇਟੀ ਵਲੋਂ ਕਿਸਾਨੀ ਮੁਦਿਆ ’ਤੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਉੱਘੇ ਚਿੰਤਕ ਤੇ ਖੇਤੀ ਮਾਹਿਰ ਦਵਿੰਦਰ ਸ਼ਰਮਾ ਸੰਬੋਧਨ ਕਰਨਗੇ।
ਭੂੰਦੜੀ ’ਚ ਕਿਉਂ ਹੋ ਰਿਹਾ ਵਿਰੋਧ ਪ੍ਰਦਰਸ਼ਨ
ਇਸ ਸਬੰਧੀ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁਜਰਵਾਲ ਨੇ ਦੱਸਿਆ ਕਿ ਬਾਇਓ ਵੈਸਟੇਜ਼ ਦੇ ਇੱਕ ਲੱਗ ਰਹੇ ਪਲਾਟ ਕਾਰਨ ਲੋਕਾਂ ਦੀਆਂ ਚਿੰਤਾਵਾਂ ’ਚ ਵਾਧਾ ਹੋ ਰਿਹਾ ਹੈ। ਇਸ ਪਲਾਟ ਦੇ ਲੱਗਣ ਨਾਲ ਵਾਤਾਵਰਣ ਖਰਾਬ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਰੈਲੀ ਕਰਕੇ ਸਰਕਾਰ ਦਾ ਧਿਆਨ ਲੋਕਾਂ ਦੇ ਮਸਲੇ ਵੱਲ ਦਵਾਇਆ ਜਾਵੇਗਾ।

Comments
Post a Comment