*ਦੇਸ਼ ਦੀ ਚਰਚਿਤ ਵਿਦਿਆਰਥੀ ਆਗੂ ਨੇਹਾ ਬੋਰਾ ਨੂੰ ਜਲੰਧਰ ਵਿਖੇ 20 ਸਤੰਬਰ ਨੂੰ ਕੀਤਾ ਜਾਵੇਗਾ ਸਨਮਾਨਿਤ* ਜਲੰਧਰ, 9 ਅਗਸਤ 26, ਆਲ ਇੰਡੀਆ ਕਿਸਾਨ ਮਹਾਸਭਾ ਦੀ 20-21 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਆਲ ਇੰਡੀਆ ਡੈਲੀਗੇਟ ਕਾਨਫਰੰਸ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਰੂਪਰੇਖਾ ਉਲੀਕਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਅਤੇ ਜ਼ਿਲ੍ਹਾ ਪੱਧਰ ਦੇ ਆਗੂਆਂ ਦੀ ਇੱਕ ਭਰਵੀਂ ਜਨਰਲ ਬਾਡੀ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਗੁਰਨਾਮ ਸਿੰਘ ਭੀਖੀ, ਮੋਹਨ ਸਿੰਘ ਧਮਾਣਾ, ਅਸ਼ਵਨੀ ਕੁਮਾਰ ਲੱਖਣ ਕਲਾਂ, ਮਨਜੀਤ ਸਿੰਘ ਬੱਗੂ, ਚਰਨਜੀਤ ਸਿੰਘ ਭਿੰਡਰ ਤੇ ਹਰਜੀਤ ਸਿੰਘ ਕਲਾਨੌਰ ਨੇ ਕੀਤੀ। ਮੀਟਿੰਗ ਨੂੰ ਦੋਵਾਂ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ, ਸੁਖਦਰਸ਼ਨ ਸਿੰਘ ਨੱਤ, ਰਘਬੀਰ ਸਿੰਘ ਬੈਨੀਪਾਲ, ਗੁਰਜੰਟ ਸਿੰਘ ਮਾਨਸਾ, ਕੁਲਵੰਤ ਸਿੰਘ ਸੰਧੂ ਤੋਂ ਇਲਾਵਾ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੇਂਦਰੀ ਜਥੇਬੰਦਕ ਸਕੱਤਰ ਕਾਮਰੇਡ ਪ੍ਰਸ਼ੋਤਮ ਸ਼ਰਮਾ, ਹਰਿਆਣਾ ਤੋਂ ਆਏ ਪੱਗੜੀ ਸੰਭਾਲ ਜੱਟਾ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਨੱਥਵਾਨ ਅਤੇ ਜਮਹੂਰੀ ਕਿਸਾਨ ਸਭਾ ਹਰਿਆਣਾ ਦੇ ਆਗੂ ਤੇਜਿੰਦਰ ਸਿੰਘ ਥਿੰਦ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਅਮਰੀਕਾ ਨਾਲ ਜੋ ਮੁਕਤ ਵਪਾਰ ਸਮਝੌਤਾ ਕੀਤਾ ਹੈ, ਉਸ ਦੇ ਅਮਲ ਵਿੱਚ ਆਉਣ ਨਾਲ ...
Comments
Post a Comment