ਸਮਰਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਚਾਰ ਘੰਟੇ ਲਈ ਕੀਤਾ ਰੇਲ ਦਾ ਚੱਕਾ ਜਾਮ


ਸਮਰਾਲਾ, 18 ਅਪ੍ਰੈਲ

ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ 12 ਤੋਂ 4 ਵਜੇ ਤੱਕ, ਪੰਜਾਬ ਵਿਚ ਰੇਲ ਦਾ ਚੱਕਾ ਜਾਮ ਕਰਨ ਦਾ ਸੱਦੇ ਤਹਿਤ ਅੱਜ ਇਥੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ 1936, ਜਮਹੂਰੀ ਕਿਸਾਨ ਸਭਾ ਪੰਜਾਬ, ਬੀ.ਕੇ.ਯੂ. ਲੱਖੋਵਾਲ, ਬੀ.ਕੇ.ਯੂ. ਦੋਆਬਾ, ਆਲ ਇੰਡੀਆ ਕਿਸਾਨ ਸਭਾ ਵੱਲੋਂ ਰੇਲ ਦਾ ਚੱਕਾ ਜਾਮ ਕੀਤਾ ਗਿਆ। 

ਅਵਤਾਰ ਸਿੰਘ ਮੇਹਲੋਂ, ਜਸਵੀਰ ਝੱਜ, ਰਘਵੀਰ ਸਿੰਘ ਬੈਨੀਪਾਲ, ਬਲਬੀਰ ਸਿੰਘ ਖੀਰਨੀਆਂ, ਜੰਗ ਸਿੰਘ ਸਿਰਥਲਾ, ਮਨਜੀਤ ਸਿੰਘ ਢੀਂਡਸਾ, ਜਗਤਾਰ ਸਿੰਘ ਚਕੌਹੀ, ਜਰਨੈਲ ਸਿੰਘ ਜਟਾਣਾ, ਮੋਹਣ ਕੋਟਲਾ, ਗੁਰਸੇਵਕ ਸਿੰਘ ਮੰਜਾਲੀਆਂ, ਪਰਮਜੀਤ ਸਿੰਘ ਮਾਛੀਵਾੜਾ, ਜੱਥੇ. ਅਮਰਜੀਤ ਸਿੰਘ ਵਾਲਿਓ, ਨਰੰਗ ਸਿੰਘ ਬੁਆਣੀ, ਭਜਨ ਸਿੰਘ ਸਮਰਾਲ, ਗੁਰਪ੍ਰੀਤ ਸਿੰਘ ਸਾਹਾਬਾਣਾ, ਅੰਮਿਰਤ ਰਾਜੇਵਾਲ, ਗਿਆਨ ਸਿੰਘ ਮੰਡ, ਕੇਵਲ ਸਿੰਘ ਮੰਜਾਲੀਆਂ, ਹਰਵਿੰਦਰ ਸਿੰਘ ਅਕਾਲਗੜ੍ਹ, ਨਿਰਮਲ ਸਿੰਘ ਮਾਛੀਵਾੜਾ ਆਦਿ ਨੇ ਮੰਗ ਕੀਤੀ ਪਿਛਲੇ ਦਿਨੀਂ ਬਰਸਾਤ ਅਤੇ ਝੱਖੜ ਗੜੇਮਾਰੀ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ, ਉਸ ਦੀ ਭਰਪਾਈ ਕੀਤੀ ਜਾਵੇ। ਮੁਲੋਂ ਬਰਬਾਦ ਹੋਈ ਫਸਲ ਦਾ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਮੁਆਵਜਾ, ਆਮ ਨੁਕਸਾਨੀ ਕਣਕ ਦੀ ਭਰਪਾਈ ਲਈ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਕਣਕ ਦੀ ਖਰੀਦ ਲਈ ਏਜੰਸੀਆਂ ਨੂੰ ਪੰਜ ਰੁਪਏ ਬੱਤੀ ਪੈਸੇ ਤੋਂ ਸ਼ੈਂਤੀ ਰੁਪਏ ਅਠਾਰਾਂ ਰੁਪਏ ਪ੍ਰਤੀ ਕੁਇੰਟਲ ਘੱਟੋ ਘੱਟ ਸਮਰੱਥਨ ਮੁੱਲ ਵਿਚੋਂ ਕਟੌਤੀ ਕਰਨ ਦੇ ਅਦੇਸ਼ ਦਿੱਤੇ ਹਨ। ਜੋ ਕਿ ਕਿਸਾਨਾਂ ਨੇ ਨਾ ਮੰਜੂਰ ਕਰ ਦਿੱਤਾ ਅਤੇ ਅੱਜ ਰੋਸ ਵਿਚ ਰੇਲ ਦਾ ਚੱਕਾ ਜਾਮ ਕੀਤਾ। 

ਹਾਜ਼ਰੀਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਅੜੀ ਰਹੇਗੀ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਸੂਬਾ ਦਫ਼ਤਰ ਜਲੰਧਰ ‘ਚ ਹੋਈ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ

ਕਿਸਾਨਾਂ ਦਾ ਵਫ਼ਦ ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਨੂੰ ਮਿਲਿਆ

ਹੜਾ ਦੀ ਐਲਾਨਿਆ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਦਾ ਫੁੱਟਿਆ ਗੁੱਸਾ