Posts

Showing posts from July, 2025

ਸੰਯੁਕਤ ਕਿਸਾਨ ਮੋਰਚੇ ਵਲੋ ਸੈਂਕੜੇ ਟਰੈਕਟਰਾਂ ਨਾਲ ਪਠਾਨਕੋਟ ਇਲਾਕੇ ’ਚ ਕੀਤਾ ਮਾਰਚ

Image
  ਪਠਾਨਕੋਟ: ਸੰਯੁਕਤ ਕਿਸਾਨ ਮੋਰਚੇ ਪੰਜਾਬ ਦੇ ਸਦੇ ’ਤੇ ਅੱਜ ਪਠਾਨਕੋਟ ਵਿਖੇ ਟਰੈਕਟਰ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਵਲੋਂ ਬਲਦੇਵ ਰਾਜ, ਬਲਵੰਤ ਘੌ, ਭਾਰਤੀ ਕਿਸਾਨ ਯੂਨੀਅਨ ਵਲੋਂ ਕੇਵਲ ਸਿੰਘ ਕੰਗ ਤੇ ਜੋਗਾ ਸਿੰਘ ਮਿਆਣੀ, ਕੁੱਲ ਹਿੰਦ ਕਿਸਾਨ ਸਭਾ ਵਲੋਂ ਕੇਵਲ ਕਾਲੀਆ ਤੇ ਪਰਸ਼ੋਤਮ ਕੁਮਾਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਰਜਿੰਦਰ ਸਿੰਘ ਬਾਜਵਾ, ਕੁੱਲ ਹਿੰਦ ਕਿਸਾਨ ਸਭਾ ਵਲੋਂ ਅਮਰੀਕ ਸਿੰਘ ਤੇ ਇਕਬਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਵਲੋਂ ਕਾ. ਮੁਖਤਾਰ ਸਿੰਘ ਨੇ ਕੀਤੀ। ਇਸ ਮਾਰਚ ’ਚ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਤ 11 ਪਿੰਡਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਸ ਮਾਰਚ ਵਿੱਚ ਆੜ੍ਹਤੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਛੀਨਾ ਸਾਥੀਆਂ ਸਮੇਤ ਹਾਜ਼ਰ ਹੋਏ। ਇਹ ਮਾਰਚ ਬਾਠ ਸਾਹਿਬ ਤੋਂ ਸ਼ੁਰੂ ਹੋਕੇ ਮਲਕਪੁਰ, ਇਸਲਾਮ ਪੁਰ, ਸੁਜਾਨ ਪੁਰ ਤੋਂ ਹੁੰਦਾ ਹੋਇਆਂ ਪ੍ਰਭਾਵਤ ਪਿੰਡਾਂ ਕੋਲੋਂ ਲੰਘਦਾ ਹੋਇਆ ਡਿਫੈਂਸ ਰੋਡ ਰਾਹੀਂ ਮੈਰਾ, ਝੰਜੇਲੀ. ਪੰਗੋਲੀ ਚੌਕ ਮੁਮੁਨ ਮੇਨ ਬਜ਼ਾਰ ਹੁੰਦਾ ਹੋਇਆ, ਡੀਸੀ ਦਫ਼ਤਰ ਸਾਹਮਣੇ ਆਗੂਆਂ ਦੇ ਧੰਨਵਾਦ ਤੋਂ ਬਾਅਦ ਸਮਾਪਤ ਹੋਇਆ। ਇਸ ਦੌਰਾਨ ਜਰਨੈਲ ਸਿੰਘ, ਸੋਨੀ, ਅਤਰ ਸਿੰਘ, ਬੂਟਾ ਸਿੰਘ ਤੇ ਹੋਰ ਪਿੰਡਾਂ ਦੇ ਮੋਹਤਬਰ ਆਦਮੀਆਂ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਕਿਸਾਨ ਵਿਰੋਧੀ ਹੈ। ਇਸ ਨ...

ਜੰਡਿਆਲਾ ਗੁਰੂ ਵਿਖੇ ਕੈਬਨਿਟ ਮੰਤਰੀ ਜ਼ਰੀਏ ਮੁਖ ਮੰਤਰੀ ਨੂੰ ਦਿੱਤਾ ਮੰਗ ਪੱਤਰ

Image
  ਜੰਡਿਆਲਾ ਗੁਰੂ: ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਪ੍ਰਾਂਤ ਅੰਦਰ ਪ੍ਰਭਾਵਿਤ ਪਿੰਡਾਂ ਦੇ ਨੇੜੇ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਅੱਜ ਨਿੱਝਰਪੁਰਾ ਟੋਲ ਪਲਾਜੇ ’ਤੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ, ਕਾਰਾਂ, ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪਹੁੰਚੇ, ਜਿੱਥੋਂ ਮਾਰਚ ਕਰਦੇ ਹੋਏ ਜੰਡਿਆਲਾ ਗੁਰੂ ਆਏ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਫ਼ਤਰ ਸਾਹਮਣੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਰਤਨ ਸਿੰਘ ਰੰਧਾਵਾ, ਲਖਬੀਰ ਸਿੰਘ ਨਿਜਾਮਪੁਰਾ, ਹਰਜੀਤ ਸਿੰਘ ਝੀਤੇ, ਗੁਰਦੇਵ ਸਿੰਘ ਵਰਪਾਲ, ਦਲਬੀਰ ਸਿੰਘ ਬੇਦਾਦਪੁਰ, ਜੋਗਿੰਦਰ ਸਿੰਘ ਧਿਆਨਪੁਰ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਵਾਂਗ ਹੀ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣਾ ਚਾਹੁੰਦੀ ਹੈ, ਜਿਸ ਨਾਲ ਦੇਸ਼ ਵਿੱਚ ਅੰਨ ਸੰਕਟ ਪੈਦਾ ਹੋਣ ਦਾ ਖਤਰਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਜੇਕਰ ਸਰਕਾਰ ਗਰੀਬ ਲੋਕਾਂ ਨੂੰ ਮਕਾਨ ਬਣਾ ਕੇ ਦੇਣਾ ਚਾਹੁੰਦੀ ਹੈ ਤਾਂ ਪਹਿਲਾਂ ਤੋਂ ਬਣੀਆਂ ਕਲੋਨੀਆਂ ਜੋ ਕਿ ਖਾਲੀ ਹਨ, ਵਿੱਚ ਮਕਾਨ ਬਣਾ ਕੇ ਦਿੱਤੇ ਜਾਣ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਦੀ ਰਾਖੀ ਕਰਨ ਲਈ ਲਹੂ ਵੀਟਵਾਂ ਸੰਘਰਸ਼ ਕਰਨਗੇ। ਇਸ ਮੌਕੇ...

ਦਾਖਾ ਪਾਰਕ ਤੋਂ ਸ਼ੁਰੂ ਹੋਏ ਟਰੈਕਟਰ ਮਾਰਚ ਨੇ ਸਰਕਾਰ ਦੀ ਨੀਂਦ ਉੜਾਈ

Image
  ਮੁੱਲਾਂਪੁਰ: ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਸੰਯੁਕਤ ਮੋਰਚੇ ਦੇ ਸੱਦੇ ’ਤੇ ਅੱਜ ਹਜ਼ਾਰਾਂ ਟਰੈਕਟਰਾਂ ਤੋਂ ਇਲਾਵਾ ਕਾਰਾਂ ਜੀਪਾਂ, ਸਕੂਟਰ ਮੋਟਰਸਾਈਕਲ ਦੇ ਨਾਲ ਕਿਸਾਨਾਂ ਨੇ ਵੱਡਾ ਰੋਸ ਮੁਜ਼ਹਾਰਾ ਕੀਤਾ ਗਿਆ। ਰੋਸ ਮੁਜ਼ਹਾਰੇ ਵਿੱਚ ਨੌਜਵਾਨਾਂ ਦੀ ਵੱਡੀ ਗਿਣਤੀ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਹਾਜ਼ਰੀ ਭਰੀ। ਰੋਸ ਮੁਜ਼ਾਹਰੇ ਵਿੱਚ ਵਹੀਕਲਾਂ ਦੀ ਲੰਬਾਈ ਕਈ ਪਿੰਡਾਂ ਤੱਕ ਸੀ। ਰੋਸ ਮੁਜ਼ਾਰਾ ਦਾਖਾ, ਕੈਲਪੁਰ, ਚੱਕ ਭੱਟੀਆਂ, ਚੰਗਣਾ ਤੋਂ ਹੁੰਦਾ ਹੋਇਆ ਨੂਰਪੁਰ ਬੇਟ, ਬੱਗੇ ਕਲਾਂ, ਮਲਕਪੁਰ, ਬੀਰਮੀ, ਬਸੈਮੀ, ਈਸੇਵਾਲ ਤੋਂ ਹੁੰਦਾ ਹੋਇਆ ਦਾਖਾ ਵਿਖੇ ਸਮਾਪਤ ਹੋਇਆ। ਸੰਯੁਕਤ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ, ਜਮਹੂਰੀ ਕਿਸਾਨ ਸਭਾ, ਪੰਜਾਬ ਆਲ ਇੰਡੀਆ ਕਿਸਾਨ ਸਭਾ 1936, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬੁਰਜ ਗਿੱਲ ਦੇ ਆਗੂਆਂ ਨੇ ਤਿੱਖੀ ਸੁਰ ਵਿੱਚ ਸੂਬਾ ਸਰਕਾਰ ’ਤੇ ਹਮਲੇ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੀ ਇਹ ਨੀਤੀ ਨਾ ਬਦਲੀ ਤਾਂ ਆਉਣ ਵਾਲੇ ਸਮੇਂ ਦੌਰਾਨ ਵੱਡਾ ਸੰਘਰਸ਼ ਵਿੱਢ ਕੇ ਸਰਕਾਰ ਦੀਆਂ ਅੱਜ ਵਾਂਗ ਜੜਾਂ ਹਿਲਾ ਦਿੱਤੀਆਂ ਜਾਣਗੀਆ। ਰੋਸ ਮਾਰਚ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਮਜ਼ਦੂਰ ਜਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਸਮੇਤ ਹੋਰ ਮਜ਼ਦੂਰ ਜਥੇਬ...

ਜੋਧਾਂ ਦਾਣਾ ਮੰਡੀ ਤੋ ਸ਼ੁਰੂ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਟਰੈਕਟਰ ਮਾਰਚ ਨੇ ਤੋੜੇ ਰਿਕਾਰਡ

Image
  ਜੋਧਾਂ: ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਪੈਂਦੇ ਕਸਬਾ ਜੋਧਾਂ ਦੀ ਦਾਣਾ ਮੰਡੀ ਤੋਂ ਸ਼ੁਰੂ ਕਰਕੇ, ਇਸ ਨੀਤੀ ਤੋਂ ਪ੍ਰਭਾਵਿਤ ਪਿੰਡਾਂ ਚਮਿੰਡਾ, ਬੱਲੋਵਾਲ, ਢੈਪਈ, ਖੰਡੂਰ, ਰੁੜਕਾ, ਪਮਾਲ, ਹਨਸਪੁਰ, ਭਨੋਹੜ, ਝਾਂਡੇ, ਲੱਲਤੋ, ਖੇੜੀ-ਝਮੇੜੀ, ਹਿਮਾਯੂਪੁਰ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਜਿਸ ਵਿੱਚ ਟਰੈਕਟਰਾਂ ਤੋਂ ਇਲਾਵਾ ਕਾਰਾਂ, ਜੀਪਾਂ, ਸਕੂਟਰ, ਮੋਟਰ ਸਾਇਕਲ ਵੀ ਸ਼ਾਮਲ ਸਨ। ਵਹੀਕਲਾਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ ਅਤੇ ਇਹ ਮਾਰਚ 15 ਕਿਲੋਮੀਟਰ ਤੋ ਵੀ ਜ਼ਿਆਦਾ ਲੰਬਾ ਸੀ। ਇਸ ਮੌਕੇ ਹਾਜ਼ਰ ਆਗੂਆਂ ਨੇ ਆਖਿਆ ਕਿ ਇਹ ਟਰੈਕਟਰ ਮਾਰਚ ਸਰਕਾਰਾਂ ਦੀਆਂ ਜੜ੍ਹਾਂ ਹਿਲਾ ਦੇਵੇਗਾ। ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਜੇ ਸੂਬਾ ਤੇ ਕੇਂਦਰ ਸਰਕਾਰ ਨੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਨਾ ਬਦਲਿਆ ਤਾਂ ਲੋਕ ਸਰਕਾਰਾਂ ਨੂੰ ਬਦਲ ਦੇਣਗੇ। ਉਹਨਾਂ ਕਿਹਾ ਕਿ ਅੱਜ ਦਾ ਇਹ ਮਾਰਚ ਜਿੱਥੇ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ। ਉੱਥੇ ਮਾਨ ਦੀ ਸੂਬਾ ਤੇ ਮੋਦੀ ਦੀ ਕੇਂਦਰ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਵੀ ਲੋਕਾਂ ’ਚ ਨੰਗਾ ਕਰ ਦੇਵੇਗਾ। ਇਸ ਮਾਰਚ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਡਕੌਤਾ (ਧਨੇਰ), ਜਮਹੂਰੀ ਕਿਸਾਨ ਸਭਾ ਪੰਜਾਬ, ਆਲ ਇੰਡੀਆ ਕਿਸਾ...

ਗੁਰਦਾਸਪੁਰ ਇਲਾਕੇ ’ਚ ਕੀਤਾ ਟਰੈਕਟਰ ਮਾਰਚ, ਬਿਨਾਂ ਦੇਰੀ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ

Image
       ਗੁਰਦਾਸਪੁਰ: ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤੇ ਗਏ। ਗੁਰਦਾਸਪੁਰ ਵਿਖੇ ਪਿੰਡ ਘਰਾਲਾ ਦੀ ਅੱਸੀ ਏਕੜ ਜ਼ਮੀਨ ਇਸ ਨੀਤੀ ਤਹਿਤ ਜਬਰੀ ਅਕਵਾਇਰ ਕੀਤੀ ਜਾ ਰਹੀ ਹੈ। ਜਦਕਿ ਇਸ ਪਿੰਡ ਦੀ ਪਹਿਲਾਂ ਹੀ 150 ਏਕੜ ਤੋਂ ਵੱਧ ਜ਼ਮੀਨ ਹਾਈਵੇ ਅਤੇ ਨਗਰ ਸੁਧਾਰ ਟਰਸਟ ਵਿੱਚ ਆ ਚੁੱਕੀ ਹੈ। ਐੱਸਕੇਐੱਮ ਗੁਰਦਾਸਪੁਰ ਵੱਲੋਂ ਨਵੇਂ ਬੱਸ ਸਟੈਂਡ ਵਿਖੇ ਇਕੱਤਰ ਹੋ ਕੇ ਪਿੰਡ ਘਰਾਲਾ, ਔਜਲਾ, ਪਾਹੜਾ, ਕੋਠੇ ਤੇ ਹੋਰ ਨਾਲ ਦੇ ਪਿੰਡਾਂ ਤੋਂ ਬਾਅਦ ਸ਼ਹਿਰ ਵਿੱਚ ਬਹੁਤ ਲੰਬਾ ਟਰੈਕਟਰ ਮਾਰਚ ਕੀਤਾ ਗਿਆ। ਇਸ ਟਰੈਕਟਰ ਮਾਰਚ ਦੀ ਅਗਵਾਈ ਸਾਂਝੇ ਤੌਰ ’ਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘਰਾਲਾ ਦੇ ਕਨਵੀਨਰ ਰਜਿੰਦਰ ਸਿੰਘ ਸੋਨਾ, ਪਰਮਜੀਤ ਕੌਰ ਅਤੇ ਰਣਜੀਤ ਸਿੰਘ ਰਾਣਾ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਜੀਤ ਸਿੰਘ ਕਾਹਲੋ, ਬੀਕੇਯੂ ਉਗਰਾਹਾਂ ਦੇ ਲਖਵਿੰਦਰ ਸਿੰਘ ਮਜਿਆਂਵਾਲੀ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਕ ਸਿੰਘ ਬਹਿਰਾਮਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਗੁਲਜਾਰ ਸਿੰਘ ਬਸੰਤਕੋਟ, ਆਲ ਇੰਡੀਆ ਕਿਸਾਨ ਸਭਾ ਗਰੇਵਾਲ ਦੇ ਲਖਵਿੰਦਰ ਸਿੰਘ ਮਰੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਰਾਜ ਗੁਰਵਿੰਦਰ ਸਿੰਘ ਲਾਡੀ, ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਭਾਗੋਕਾਵਾਂ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਰਾਜੂ ਔਲਖ, ਭਾਰਤੀ ਕਿਸਾਨ ਯੂਨੀਅਨ...

ਐੱਸਕੇਐੱਮ ਨੇ ਹਰਸ਼ਾ ਛੀਨਾ ਤੋਂ ਕੀਤਾ ਟਰੈਕਟਰ ਮਾਰਚ

Image
ਅਮ੍ਰਿੰਤਸਰ; ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਲੈਂਡ ਪੂਲਿੰਗ ਪਾਲਸੀ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਸ ਮਾਰੂ ਨੀਤੀ ਵਿਰੁੱਧ ਰੋਹ ਭਰਿਆ ਤੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਲੋਕ ਟਰੈਕਟਰ, ਕਾਰਾਂ ਤੇ ਮੋਟਰਸਾਈਕਲ ਦੇ ਕਾਫਲੇ ਦੇ ਰੂਪ ’ਚ ਸ਼ਾਮਿਲ ਹੋਏ। ਇਸ ਮਾਰਚ ਦੀ ਵਿਲੱਖਣਤਾ ਇਹ ਸੀ ਕੇ ਇਹ ਇਤਿਸਾਹਕ ਗੁਰੂਦੁਆਰਾ ਮੋਰਚਾ ਸਾਹਿਬ ਹਰਸ਼ਾ ਛੀਨਾ ਤੋਂ ਸ਼ੁਰੂ ਹੋਇਆ ਜਿਹੜਾ ਅੰਮ੍ਰਿਤਸਰ ਬਾਈਪਾਸ ਤੱਕ 10 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਜਦੋਂ ਪਹੁੰਚਿਆ ਅਜੇ ਵੀ ਟਰੈਕਟਰਾਂ ਦਾ ਕਾਫਲਾ ਚੱਲ ਰਿਹਾ ਸੀ। ਇਸ ਲੰਬੇ ਰੂਟ ਤੇ ਇਸ ਲੋਕ ਵਿਰੋਧੀ ਨੀਤੀ ਤੇ ਭਗਵੰਤ ਮਾਨ ਸਰਕਾਰ ਵਿਰੁੱਧ ਅਕਾਸ਼ ਗੁੰਜਾਊ ਲਗਾਤਾਰ ਨਾਅਰੇ ਵੱਜਦੇ ਰਹੇ, ਜਿਸਦਾ ਸੜਕਾਂ ’ਤੇ ਖੜ੍ਹੇ ਲੋਕਾਂ ਤੇ ਸ਼ਹਿਰ ਵਾਸੀਆਂ ਨੇ ਭਰਵਾਂ ਸੁਵਾਗਤ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕੇ ਲੋਕ ਵਿਰੋਧੀ ਲੈਂਡ ਪੂਲਿੰਗ ਪਾਲਸੀ ਦਾ ਤਰੁੰਤ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਇਸ ਟਰੈਕਟਰ ਮਾਰਚ ਕਾਫਲੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਬਘੇਲ ਸਿੰਘ, ਜਤਿੰਦਰ ਸਿੰਘ ਛੀਨਾ, ਧੰਨਵੰਤ ਸਿੰਘ ਖ਼ਤਰਾਏ ਕਲਾਂ, ਸੁੱਚਾ ਸਿੰਘ ਅਜਨਾਲਾ, ਸੁੱਖਰਾਮਬੀਰ ਸਿੰਘ ਲੁਹਾਰਕਾ, ਦਲਵਿੰਦਰ ਸਿੰਘ ਆਦਿ ਆਗੂਆਂ ਨੇ ਕੀਤੀ। ਇਹਨਾਂ ਆਗੂਆਂ ਨੇ ਭਗਵੰਤ ਮਾਨ ਸਰਕਾਰ 'ਤੇ ਵਰਦਿਆਂ ਕਿਹਾ ਕੇ ਜੇਕਰ ...

ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਮਾਰਚ ਦੀ ਤਿਆਰੀ ਸਬੰਧੀ ਪਿੰਡਾਂ ‘ਚ ਮੀਟਿੰਗਾਂ ਦਾ ਸਿਲਸਿਲਾਂ ਜਾਰੀ

Image
ਜੋਧਾਂ: ਲੈਂਡ ਪੂਲਿੰਗ ਨੀਤੀ ਦੇ ਵਿਰੋਧ ‘ਚ 30 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋ ਕੀਤੇ ਜਾ ਰਹੇ ਟਰੈਕਟਰ ਮਾਰਚ ਦੀ ਤਿਆਰੀ ਸਬੰਧੀ ਪਿੰਡਾਂ ‘ਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਸ਼ੁਰੂਆਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਉੱਪਰ ਪੈਂਦੇ ਇਤਿਹਾਸਕ ਪਿੰਡ ਮਨਸੂਰਾਂ ਤੋਂ ਕੀਤੀ ਗਈ। ਪਿੰਡ ਦੇ ਗੁਰਦੁਆਰਾ ਸਹਿਬ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਆਖਿਆ ਕਿ ਇਹ ਹੋਣ ਵਾਲਾ ਟਰੈਕਟਰ ਮਾਰਚ ਬੇਮਿਸਾਲ ਹੋਵੇਗਾ। ਉਹਨਾਂ ਕਿਹਾ ਕਿ ਇਲਾਕੇ ਵਿੱਚ ਕੀਤੀ ਗਈ ਤਿਆਰੀ ਤੋਂ ਆਸ ਹੈ ਕਿ ਟਰੈਕਟਰਾਂ ਤੋਂ ਇਲਾਵਾ ਇਸ ਮਾਰਚ ਵਿੱਚ ਗੱਡੀਆਂ, ਕਾਰਾਂ, ਜੀਪਾ ਅਤੇ ਸਕੂਟਰ ਮੋਟਰਸਾਈਕਲ ਵੀ ਇਸ ਕਾਫਲੇ ਦਾ ਹਿੱਸਾ ਬਣਨਗੇ। ਜਿੰਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਵੇਗੀ। ਉਹਨਾਂ ਕਿਹਾ ਕਿ ਇਹ ਮਾਰਚ ਕੇਂਦਰ ਤੇ ਸੂਬਾ ਸਰਕਾਰ ਦੀਆਂ ਜੜਾਂ ਹਿਲਾ ਦੇਵੇਗਾ। ਜਿਸ ਕਾਰਨ ਸਰਕਾਰ ਨੂੰ ਇਸ ਨੀਤੀ ਨੂੰ ਵਾਪਸ ਲੈਣ ਦਾ ਐਲਾਨ ਕਰਨਾ ਪਵੇਗਾ। ਪਿੰਡ ਮਨਸੂਰਾਂ ਦੀ ਮੀਟਿੰਗ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪ੍ਰਗਟ ਸਿੰਘ ਜਾਮਾਰਾਏ, ਹਰਨੇਕ ਸਿੰਘ ਗੁੱਜਰਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਮਾ. ਰਜਿੰਦਰ ਸਿੰਘ ਸਿਆੜ, ਆਲ ਇੰਡੀਆ ਕਿਸਾਨ ਸਭਾ (1936) ਦੇ ਚਮਕੌਰ ਸਿੰਘ ਬਰਮੀ, ਚਰਨ ਸਿੰਘ ਸਰਾਭਾ ਨੇ ਸੰਬੋਧਨ ਕੀਤੀ। ਇਹ ਕਾਫ਼ਲਾ ਅੱਗੇ ਸਹਿਜਾਦ, ਖੇੜੀ-ਝਮੇੜੀ ਪਿੰਡਾਂ ਵਿੱਚ ਮੀਟਿੰਗ...

ਲੈਂਡ ਪੋਲਿੰਗ ਨੀਤੀ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕਰਨ ਲਈ ਪਿੰਡਾਂ ਦਾ ਕੀਤਾ ਦੌਰਾ

Image
  ਮੁੱਲਾਪੁਰ: ਸੰਯੁਕਤ ਕਿਸਾਨ ਮੋਰਚੇ ਵਿੱਚ ਹਾਜ਼ਰ ਸਮੂਹ ਜਥੇਬੰਦੀਆਂ ਬੀਕੇਯੂ ਏਕਤਾ ਉਗਰਾਹਾਂ, ਆਲ ਇੰਡੀਆ ਕਿਸਾਨ ਸਭਾ-1936, ਬੀਕੇਯੂ ਰਾਜੇਵਾਲ, ਬੀਕੇਯੂ ਡਕੌਦਾ ਬੁਰਜ ਗਿੱਲ, ਬੀਕੇਯੂ ਡਕੌਤਾ ਧਨੇਰ, ਬੀਕੇਯੂ ਲੱਖੋਵਾਲ, ਬੀਕੇਯੂ ਕਾਦੀਆਂ, ਕਿਰਤੀ ਕਿਸਾਨ ਯੂਨੀਅਨ (ਹਰਦੇਵ ਸੰਧੂ), ਜਮਹੂਰੀ ਕਿਸਾਨ ਸਭਾ ਪੰਜਾਬ ਦੀ ਇੱਕ ਭਰਵੀਂ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਮਹਿੰਦਰ ਸਿੰਘ ਕਮਾਲਪੁਰਾ ਨੇ ਕੀਤੀ। ਹਾਜ਼ਰੀਨ ਨੇ ਫੈਸਲਾ ਕੀਤਾ ਕਿ ਲੈਂਡ ਪੂਲਿੰਗ ਪਾਲਸੀ ਦਾ ਵਿਰੋਧ ਕਰਨ ਦੇ ਲਈ 30 ਮਾਰਚ ਦੇ ਟਰੈਕਟਰ ਮਾਰਚ ਦੇ ਸੰਬੰਧ ਵਿੱਚ ਸਮੂਹ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਜਿਸ ਦੇ ਲਈ ਦੋ ਗਰੁੱਪ ਬਣਾਏ ਗਏ। ਜਿਸ ਵਿੱਚੋਂ ਇਕ ਜੋਧਾ ਵਾਲੇ ਪਾਸੇ, ਦੂਸਰਾ ਮੁੱਲਾਂਪੁਰ ਤੋਂ ਬੇਟ ਵਾਲੇ ਪਿੰਡਾਂ ਵਿੱਚ ਜਾਣ ਲਈ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਲਏ ਫੈਸਲੇ ਅਨੁਸਾਰ ਹਰ ਜਥੇਬੰਦੀ ਦਾ ਲੀਡਰ ਵਾਰੀ ਵਾਰੀ ਸੈਕਰਟਰੀਸ਼ਿਪ ਕਰੇਗਾ। ਅੱਜ ਪਿੰਡ ਭਨੋਹੜ, ਪਮਾਲ਼, ਪਮਾਲ਼ੀ, ਬਦੋਵਾਲ਼, ਝਾਂਡੇ ਆਦਿ ਪਿੰਡਾਂ ਵਿੱਚ ਦੌਰਾ ਕਰਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ। ਜਿਸ ਵਿੱਚ ਸਾਥੀ ਚਮਕੌਰ ਸਿੰਘ ਬਰਮੀ, ਸੁਦਾਗਰ ਸਿੰਘ ਘਡਾਣੀ, ਕੇਵਲ ਸਿੰਘ ਬਨਵੈਤ, ਅਮਨਦੀਪ ਸਿੰਘ, ਰਜਿੰਦਰ ਸਿੰਘ, ਮਹਾਂਵੀਰ ਸਿੰਘ ਗਿੱਲ, ਭਰਪੂਰ ਸਿੰਘ ਸਵੱਦੀ, ਹਰਦੇਵ ਸਿੰਘ ਸੰਧੂ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸਹਿਜਾਦ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਮਨਪ੍ਰੀਤ ਸਿੰਘ, ਮਨਪ੍ਰੀਤ ਘੁਲਾਲ ...

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!