ਐੱਸਕੇਐੱਮ ਨੇ ਹਰਸ਼ਾ ਛੀਨਾ ਤੋਂ ਕੀਤਾ ਟਰੈਕਟਰ ਮਾਰਚ
ਅਮ੍ਰਿੰਤਸਰ; ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਲੈਂਡ ਪੂਲਿੰਗ ਪਾਲਸੀ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਸ ਮਾਰੂ ਨੀਤੀ ਵਿਰੁੱਧ ਰੋਹ ਭਰਿਆ ਤੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਲੋਕ ਟਰੈਕਟਰ, ਕਾਰਾਂ ਤੇ ਮੋਟਰਸਾਈਕਲ ਦੇ ਕਾਫਲੇ ਦੇ ਰੂਪ ’ਚ ਸ਼ਾਮਿਲ ਹੋਏ। ਇਸ ਮਾਰਚ ਦੀ ਵਿਲੱਖਣਤਾ ਇਹ ਸੀ ਕੇ ਇਹ ਇਤਿਸਾਹਕ ਗੁਰੂਦੁਆਰਾ ਮੋਰਚਾ ਸਾਹਿਬ ਹਰਸ਼ਾ ਛੀਨਾ ਤੋਂ ਸ਼ੁਰੂ ਹੋਇਆ ਜਿਹੜਾ ਅੰਮ੍ਰਿਤਸਰ ਬਾਈਪਾਸ ਤੱਕ 10 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਜਦੋਂ ਪਹੁੰਚਿਆ ਅਜੇ ਵੀ ਟਰੈਕਟਰਾਂ ਦਾ ਕਾਫਲਾ ਚੱਲ ਰਿਹਾ ਸੀ। ਇਸ ਲੰਬੇ ਰੂਟ ਤੇ ਇਸ ਲੋਕ ਵਿਰੋਧੀ ਨੀਤੀ ਤੇ ਭਗਵੰਤ ਮਾਨ ਸਰਕਾਰ ਵਿਰੁੱਧ ਅਕਾਸ਼ ਗੁੰਜਾਊ ਲਗਾਤਾਰ ਨਾਅਰੇ ਵੱਜਦੇ ਰਹੇ, ਜਿਸਦਾ ਸੜਕਾਂ ’ਤੇ ਖੜ੍ਹੇ ਲੋਕਾਂ ਤੇ ਸ਼ਹਿਰ ਵਾਸੀਆਂ ਨੇ ਭਰਵਾਂ ਸੁਵਾਗਤ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕੇ ਲੋਕ ਵਿਰੋਧੀ ਲੈਂਡ ਪੂਲਿੰਗ ਪਾਲਸੀ ਦਾ ਤਰੁੰਤ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ।
ਇਸ ਟਰੈਕਟਰ ਮਾਰਚ ਕਾਫਲੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਬਘੇਲ ਸਿੰਘ, ਜਤਿੰਦਰ ਸਿੰਘ ਛੀਨਾ, ਧੰਨਵੰਤ ਸਿੰਘ ਖ਼ਤਰਾਏ ਕਲਾਂ, ਸੁੱਚਾ ਸਿੰਘ ਅਜਨਾਲਾ, ਸੁੱਖਰਾਮਬੀਰ ਸਿੰਘ ਲੁਹਾਰਕਾ, ਦਲਵਿੰਦਰ ਸਿੰਘ ਆਦਿ ਆਗੂਆਂ ਨੇ ਕੀਤੀ। ਇਹਨਾਂ ਆਗੂਆਂ ਨੇ ਭਗਵੰਤ ਮਾਨ ਸਰਕਾਰ 'ਤੇ ਵਰਦਿਆਂ ਕਿਹਾ ਕੇ ਜੇਕਰ ਇਸ ਲੋਕ ਵਿਰੋਧੀ ਪਾਲਸੀ ਨੂੰ ਤਰੁੰਤ ਰੱਦ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਪਾਲਸੀ ਵਿਰੁੱਧ 24 ਅਗਸਤ ਨੂੰ ਲੁਧਿਆਣਾ ਵਿਖ਼ੇ ਮਹਾਂ ਪੰਚਾਇਤ ਜ਼ੋਰ ਸ਼ੋਰ ਨਾਲ ਕੀਤੀ ਜਾਵੇਗੀ। ਜਿਸ ਵਿੱਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਵਿਲੱਖਣ ਟਰੈਕਟਰ ਮਾਰਚ ਵਿਚ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਝੰਡੇਰ, ਸੂਬਾ ਯੂਥ ਪ੍ਰਧਾਨ ਗੁਰਿੰਦਰ ਸਿੰਘ ਬਾਠ, ਹਰਪਾਲ ਸਿੰਘ ਛੀਨਾ, ਕੁਲਵੰਤ ਸਿੰਘ ਮੱਲੂਨੰਗਲ, ਸਵਿੰਦਰ ਸਿੰਘ ਮੀਰਾਂਕੋਟ, ਡਾ.ਪਰਮਿੰਦਰ ਸਿੰਘ ਪੰਡੋਰੀ, ਅੰਗਰੇਜ਼ ਸਿੰਘ ਲੁਹਾਰਕਾ ਆਦਿ ਸ਼ਾਮਿਲ ਸਨ।

Comments
Post a Comment