ਗੁਰਦਾਸਪੁਰ ਇਲਾਕੇ ’ਚ ਕੀਤਾ ਟਰੈਕਟਰ ਮਾਰਚ, ਬਿਨਾਂ ਦੇਰੀ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ

  


    ਗੁਰਦਾਸਪੁਰ: ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤੇ ਗਏ। ਗੁਰਦਾਸਪੁਰ ਵਿਖੇ ਪਿੰਡ ਘਰਾਲਾ ਦੀ ਅੱਸੀ ਏਕੜ ਜ਼ਮੀਨ ਇਸ ਨੀਤੀ ਤਹਿਤ ਜਬਰੀ ਅਕਵਾਇਰ ਕੀਤੀ ਜਾ ਰਹੀ ਹੈ। ਜਦਕਿ ਇਸ ਪਿੰਡ ਦੀ ਪਹਿਲਾਂ ਹੀ 150 ਏਕੜ ਤੋਂ ਵੱਧ ਜ਼ਮੀਨ ਹਾਈਵੇ ਅਤੇ ਨਗਰ ਸੁਧਾਰ ਟਰਸਟ ਵਿੱਚ ਆ ਚੁੱਕੀ ਹੈ।

ਐੱਸਕੇਐੱਮ ਗੁਰਦਾਸਪੁਰ ਵੱਲੋਂ ਨਵੇਂ ਬੱਸ ਸਟੈਂਡ ਵਿਖੇ ਇਕੱਤਰ ਹੋ ਕੇ ਪਿੰਡ ਘਰਾਲਾ, ਔਜਲਾ, ਪਾਹੜਾ, ਕੋਠੇ ਤੇ ਹੋਰ ਨਾਲ ਦੇ ਪਿੰਡਾਂ ਤੋਂ ਬਾਅਦ ਸ਼ਹਿਰ ਵਿੱਚ ਬਹੁਤ ਲੰਬਾ ਟਰੈਕਟਰ ਮਾਰਚ ਕੀਤਾ ਗਿਆ। ਇਸ ਟਰੈਕਟਰ ਮਾਰਚ ਦੀ ਅਗਵਾਈ ਸਾਂਝੇ ਤੌਰ ’ਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘਰਾਲਾ ਦੇ ਕਨਵੀਨਰ ਰਜਿੰਦਰ ਸਿੰਘ ਸੋਨਾ, ਪਰਮਜੀਤ ਕੌਰ ਅਤੇ ਰਣਜੀਤ ਸਿੰਘ ਰਾਣਾ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਜੀਤ ਸਿੰਘ ਕਾਹਲੋ, ਬੀਕੇਯੂ ਉਗਰਾਹਾਂ ਦੇ ਲਖਵਿੰਦਰ ਸਿੰਘ ਮਜਿਆਂਵਾਲੀ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਕ ਸਿੰਘ ਬਹਿਰਾਮਪੁਰ, ਕੁੱਲ ਹਿੰਦ ਕਿਸਾਨ ਸਭਾ ਦੇ ਗੁਲਜਾਰ ਸਿੰਘ ਬਸੰਤਕੋਟ, ਆਲ ਇੰਡੀਆ ਕਿਸਾਨ ਸਭਾ ਗਰੇਵਾਲ ਦੇ ਲਖਵਿੰਦਰ ਸਿੰਘ ਮਰੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਰਾਜ ਗੁਰਵਿੰਦਰ ਸਿੰਘ ਲਾਡੀ, ਪੰਜਾਬ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਭਾਗੋਕਾਵਾਂ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਰਾਜੂ ਔਲਖ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗੁਰਦੀਪ ਸਿੰਘ ਮੁਸਤਫਾਬਾਦ, ਬੀਕੇਯੂ ਡਕੌਂਦਾ ਦੇ ਗੁਰਵਿੰਦਰ ਸਿੰਘ ਜੀਵਨ ਚੱਕ, ਬੀਕੇਯੂ ਰਾਜੇਵਾਲ ਦੇ ਪਲਵਿੰਦਰ ਸਿੰਘ ਮਠੋਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੁਰਿੰਦਰ ਸਿੰਘ ਕੋਠੇ ਬੀਕੇਯੂ ਕ੍ਰਾਂਤੀਕਾਰੀ ਦੇ ਕੁਲਦੀਪ ਸਿੰਘ ਦਾਦੂਜੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਿੰਦਰ ਪਾਲ ਸਿੰਘ ਤੁੰਗ ਅਤੇ ਸੋਹਣ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਕੀਤੀ।

ਉਪਰੋਕਤ ਆਗੂਆਂ ਤੋਂ ਇਲਾਵਾ ਅਜੀਤ ਸਿੰਘ ਹੁੰਦਲ, ਗੁਰਮੁਖ ਸਿੰਘ ਖਹਿਰਾ, ਜਗੀਰ ਸਿੰਘ ਸਲਾਚ, ਅਜੀਤ ਸਿੰਘ ਠੱਕਰ ਸੰਧੂ, ਸਤਬੀਰ ਸਿੰਘ ਸੁਲਤਾਨੀ, ਦਿਲਬਾਗ ਸਿੰਘ ਡੋਗਰ, ਬਲਬੀਰ ਸਿੰਘ ਕੱਤੋਵਾਲ, ਨਰਿੰਦਰ ਸਿੰਘ ਰੰਧਾਵਾ, ਬਚਨ ਸਿੰਘ ਭੰਬੋਈ, ਅਸ਼ਵਨੀ ਕੁਮਾਰ ਲਖਣ ਕਲਾਂ, ਬਲਬੀਰ ਸਿੰਘ ਉੱਚਾ ਧਕਾਲਾ, ਕਸ਼ਮੀਰ ਸਿੰਘ ਤੁਗਲਵਾਲ, ਬਲਬੀਰ ਸਿੰਘ ਬੈਂਸ, ਕਰਨੈਲ ਸਿੰਘ ਸ਼ੇਰਪੁਰ ਮੰਗਤ ਸਿੰਘ ਜੀਵਨ ਚੱਕ, ਗੁਰਮੀਤ ਸਿੰਘ ਘਰਾਲਾ, ਰਘਬੀਰ ਸਿੰਘ ਚਾਹਲ, ਬਲਪ੍ਰੀਤ ਸਿੰਘ ਪ੍ਰਿੰਸ, ਮੱਖਣ ਸਿੰਘ ਤੇ ਕੁਲਵਿੰਦਰ ਸਿੰਘ ਤਿੱਬੜ ਜੋਗਿੰਦਰ ਸਿੰਘ ਮਠੋਲਾ, ਖਜਾਨ ਸਿੰਘ ਪੰਧੇਰ ਨੇ ਪਿੰਡਾਂ ਅਤੇ ਸ਼ਹਿਰ ਦੇ ਚੌਂਕਾਂ ਵਿੱਚ ਬੋਲਦਿਆਂ ਮਾਨ ਸਰਕਾਰ ’ਤੇ ਦੋਸ਼ ਲਾਇਆ ਕਿ ਇਹ ਵੀ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ’ਤੇ ਹੀ ਚੱਲ ਰਹੀ ਹੈ। ਲੈਂਡ ਪੂਲਿੰਗ ਨੀਤੀ ਤਹਿਤ ਲਗਭਗ 65 ਹਜਾਰ 355 ਏਕੜ ਜਮੀਨ ਕਿਸਾਨਾਂ ਤੋਂ ਖੋਹੀ ਜਾ ਰਹੀ ਹੈ। ਇਹ ਕਿਸਾਨਾਂ ਨੂੰ ਜ਼ਮੀਨ ਤੋਂ ਵਿਰਵੇ ਕਰਕੇ ਖੇਤੀ ਨੂੰ ਕਾਰਪੋਰੇਟ ਹਵਾਲੇ ਕਰਨ ਦੀ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਤਹਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਨੇ ਵੀ ਕਾਲੇ ਕਾਨੂੰਨ ਲਿਆ ਕੇ ਇਵੇਂ ਹੀ ਕੀਤਾ ਸੀ ਅਤੇ ਜਿਵੇਂ ਮੋਦੀ ਨੂੰ ਐੱਸਕੇਐੱਮ ਨੇ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕੀਤਾ ਸੀ ਇਸੇ ਤਰ੍ਹਾਂ ਹੀ ਸਿਰੜੀ ਘੋਲ਼ ਲੜ ਕੇ ਲੈਂਡ ਪੂਲਿੰਗ ਨੀਤੀ ਵੀ ਹਰ ਹਾਲ ਮਾਨ ਸਰਕਾਰ ਤੋਂ ਰੱਦ ਕਰਾਈ ਜਾਵੇਗੀ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਨੂੰ ਹਰਗਿਜ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ।  

ਆਗੂਆਂ ਕਿਹਾ ਕਿ ਮਾਨ ਸਰਕਾਰ ਦਾ ਦੂਜਾ ਮਕਸਦ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਵੱਡੇ ਬਿਲਡਰਾਂ ਨੂੰ ਵੇਚ ਕੇ ਅਥਾਹ ਮੁਨਾਫਾ ਕਮਾਉਣ ਦਾ ਹੈ ਤਾਂ ਕਿ 2027 ਦੀ ਚੋਣ ਲਈ ਫੰਡ ਜੁਟਾਇਆ ਜਾ ਸਕੇ।

ਵੱਖ ਵੱਖ ਪਿੰਡਾਂ ਤੋਂ ਹੋ ਕੇ ਇਹ ਲੰਬਾ ਟਰੈਕਟਰ ਮਾਰਚ ਤਿਬੜੀ ਚੌਕ, ਹਨੂਮਾਨ ਚੌਕ, ਲਾਇਬਰੇਰੀ ਚੌਕ, ਡਾਕਖਾਨਾ ਚੌਕ, ਦਰਾਂਗਲਾ ਚੌਕ ਤੇ ਕਾਹਨੂੰਵਾਨ  ਚੌਕ ਤੋਂ  ਹੁੰਦਾ ਹਇਆ ਕਲਾਨੌਰ ਚੌਂਕ ਵਿੱਚ ਜਾ ਕੇ ਸਮਾਪਤ ਹੋਇਆ। 

ਕਿਸਾਨ ਲਗਾਤਾਰ ਪੰਜਾਬ ਸਰਕਾਰ ਵਿਰੁੱਧ ਨਾਅਰੇ ਲਾ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਇਹ ਨੀਤੀ ਫੌਰੀ ਤੌਰ ’ਤੇ ਰੱਦ ਕੀਤੀ ਜਾਵੇ ਵਰਨਾ ਇਸ ਦੇ ਬਹੁਤ ਗੰਭੀਰ ਸਿੱਟੇ ਨਿਕਲਣਗੇ। ਆਗੂਆਂ ਨੇ ਇਹ ਵੀ ਕਿਹਾ ਕਿ ਅਗਰ ਬੜੇ ਖੂੰਖਾਰ ਬਣੇ ਹੋਏ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨ ਮਜ਼ਦੂਰਾਂ ਰਲ ਕੇ ਝੁਕਾ ਸਕਦੇ ਹਨ ਤਾਂ ਮਾਨ ਅਤੇ ਕੇਜਰੀਵਾਲ ਉਹਨਾਂ ਸਾਹਮਣੇ ਤਾਂ ਕੁਝ ਵੀ ਨਹੀਂ ਹਨ। ਇਸ ਲਈ ਬਿਹਤਰ ਇਹੀ ਹੈ ਕਿ ਹੁਣ ਵੀ ਪੰਜਾਬ ਸਰਕਾਰ ਇਹ ਨੀਤੀ ਰੱਦ ਕਰ ਦੇਵੇ ਵਰਨਾ ਦੇਰੀ ਮਾਨ ਸਰਕਾਰ ਲਈ ਬਹੁਤ ਘਾਤਕ ਸਾਬਤ ਹੋਵੇਗੀ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ