ਜਮਹੂਰੀ ਕਿਸਾਨ ਸਭਾ ਵਲੋਂ ਮੋਦੀ ਟਰੰਪ ਦਾ ਪੁਤਲਾ ਫੂਕਿਆ
ਲਾਲੜੂ: ਸੰਯੁਕਤ ਕਿਸਾਨ ਮੋਰਚਾ (ਇੰਡੀਆ) ਦੇ ਸੱਦੇ ’ਤੇ ਅੱਜ ਨੇੜਲੇ ਪਿੰਡ ਚੌਂਦਹੇੜੀ (ਜ਼ਿਲ੍ਹਾ ਮੁਹਾਲੀ) ਵਿੱਚ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਗੁਰਬਿੰਦਰ ਸਿੰਘ, ਰਣਬੀਰ ਸਿੰਘ, ਜਸਵਿੰਦਰ ਸਿੰਘ ਦੀ ਅਗਵਾਈ ਹੇਠ ਇੱਕਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ "ਟੈਰਿਫ ਫਰੀ ਟਰੇਡ" ਦੇ ਨਾਂ ਹੇਠ ਹੋਣ ਵਾਲਾ ਇਹ ਸਮਝੌਤਾ ਭਾਰਤੀ ਕਿਸਾਨਾਂ ਲਈ ਬੇ- ਹੱਦ ਘਾਤਕ ਸਿੱਧ ਹੋਵੇਗਾ, ਜਿਸ ਨਾਲ ਭਾਰਤੀ ਮੰਡੀਆਂ ਵਿਦੇਸ਼ੀ ਮਾਲ ਆਉਣ ਨਾਲ ਲੱਖਾਂ ਕਿਸਾਨ ਬੇਰੁਜ਼ਗਾਰ ਹੋ ਜਾਣਗੇ। ਸਮਝੌਤੇ ਤਹਿਤ ਵਿਦੇਸ਼ੀ ਡੇਅਰੀ ਪ੍ਰਾਡਕਟ ਆਉਣ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦੇ ਧੰਦੇ ’ਤੇ ਵੀ ਮਾੜਾ ਅਸਰ ਪਵੇਗਾ, ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਕਰੇਗਾ ਅਤੇ ਇਸ ਦਾ ਲਗਾਤਾਰ ਵਿਰੋਧ ਕਰਦਾ ਰਹੇਗਾ।
ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿੱਚ ਇਸ ਮੌਕੇ ਮੰਗ ਕੀਤੀ ਗਈ ਕਿ ਲੈਂਡ ਪੂਲਿੰਗ ਨੀਤੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਸੈਸ਼ਨ ਬੁਲਾਕੇ ਰੱਦ ਕੀਤਾ ਜਾਵੇ। 24 ਅਗਸਤ ਦੀ ਸੰਯੁਕਤ ਕਿਸਾਨ ਮੋਰਚਾ ਦੀ ਸਮਰਾਲਾ ਰੈਲੀ ਅੰਦਰ ਵੱਧ ਚੜ੍ਹਕੇ ਭਾਗ ਲੈਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਸੁਰਜਣ ਸਿੰਘ ਸਾਬਕਾ ਕਬੱਡੀ ਪਲੇਅਰ, ਜਗਮਾਲ ਸਿੰਘ, ਦਲਬੀਰ ਸਿੰਘ, ਸੁਖਵੀਰ ਸਿੰਘ, ਸਿਮਰਨਜੋਤ ਸਿੰਘ, ਜਸਪ੍ਰੀਤ ਸਿੰਘ ਜੱਸੀ, ਨੈਬ ਸਿੰਘ, ਹਰਜਿੰਦਰ ਸਿੰਘ, ਮੇਜਰ ਸਿੰਘ, ਕਰਮ ਸਿੰਘ ਹਾਜ਼ਰ ਸਨ।

Comments
Post a Comment