ਮੁਕਤ ਵਪਾਰ ਸਬੰਧੀ ਭਾਰਤ ਸਰਕਾਰ ਅਮਰੀਕਾ ਅੱਗੇ ਨਾ ਝੁਕੇ
ਪਠਾਨਕੋਟ: ਅੱਜ ਸਯੁੰਕਤ ਕਿਸਾਨ ਮੋਰਚੇ ਦੇ ਸਦੇ ’ਤੇ ਪਠਾਨਕੋਟ ਸੰਯੁਕਤ ਕਿਸਾਨ ਮੋਰਚੇ ਵਲੋਂ ਟ੍ਰੰਪ ਅਤੇ ਮੋਦੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਇਕੱਤਰਤਾ ਦੀ ਪ੍ਰਧਾਨਗੀ ਕੇਵਲ ਸਿੰਘ ਕੰਗ, ਬਲਦੇਵ ਰਾਜ ਭੌਆ, ਪਰਸ਼ੋਤਮ ਕੁਮਾਰ ਬੜੋਈ, ਅਮਰੀਕ ਸਿੰਘ, ਆਈਐੱਸ ਗੁਲਾਟੀ ਨੇ ਕੀਤੀ। ਇਸ ਨੂੰ ਬਲਵੰਤ ਸਿੰਘ, ਕੇਵਲ ਕਾਲੀਆ, ਇਕਬਾਲ ਸਿੰਘ, ਕੇਵਲ ਸਿੰਘ ਕੰਗਨੇ ਸੰਬੋਧਨ ਕੀਤਾ। ਟਰੇਡ ਯੂਨੀਅਨ ਵਲੋਂ ਸੁਰਿੰਦਰ ਸਹਿਗਲ, ਸੁਭਾਸ਼ ਸ਼ਰਮਾ ਨੇ ਮੰਗਾਂ ਦਾ ਸਮਰਥਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਟ੍ਰੰਪ ਭਾਰਤ ਸਰਕਾਰ ਦੇ ਮੁਫ਼ਤ ਟੈਕਸ ਵਪਾਰ ਲਈ ਦਬਾ ਪਾ ਰਿਹਾ ਹੈ। ਅਮਰੀਕਾ ਚਾਹੁੰਦਾ ਹੈ ਕਿ ਖੇਤੀਬਾੜੀ ਅਨਾਜ ਤੇ ਦੁੱਧ ਉਤਪਾਦਾਂ ਅਤੇ ਮਛਲੀ ਵਪਾਰ ਨੂੰ ਟੈਕਸ ਮੁਕਤ ਕਰੇ। ਅਜਿਹਾ ਹੋਣ ਨਾਲ ਭਾਰਤ ਦੀ ਕਿਸਾਨੀ, ਦੁੱਧ ਉਤਪਾਦਕ ਅਤੇ ਮਛਲੀ ਦਾ ਰੁਜਗਾਰ ਕਰਨ ਵਾਲੇ ਤਬਾਹ ਹੋ ਜਾਣਗੇ। ਉਹਨਾਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਅਮਰੀਕਾ ਦੇ ਦਬਾ ਅੱਗੇ ਝੁੱਕ ਕੇ ਮੁਕਤ ਵਪਾਰ ਸਮਝੌਤਾ ਪ੍ਰਵਾਨ ਨਾ ਕਰੇ। ਏਸੇ ਲਈ ਚਿਤਾਵਨੀ ਦੇਣ ਲਈ ਟਰੰਪ ਅਤੇ ਮੋਦੀ ਦੇ ਪੁਤਲੇ ਫੂਕੇ ਗਏ।
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਬਾਰੇ ਆਗੂਆਂ ਨੇ ਕਿਹਾ ਕਿ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਤੁਰੰਤ ਰਦ ਕਰੇ। ਉਹਨਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਰੱਦ ਕਰਨ ਦੀ ਚਿੱਠੀ ਵਿੱਚ 14 ਮਈ ਅਤੇ ਸੋਧਾਂ ਦਾ ਜਿਕਰ ਹੈ ਪਰ 4 ਜੂਨ ਦੀ ਨੀਤੀ ਦਾ ਜ਼ਿਕਰ ਨਹੀਂ ਹੈ, ਜਿਸ ਬਾਰੇ ਸਰਕਾਰ ਸਥਿਤੀ ਸਪੱਸ਼ਟ ਕਰੇ।
ਆਗੂਆਂ ਨੇ ਕਿਹਾ ਕਿ 24 ਮਈ ਦੀ ਸਮਰਾਲਾ ਰੈਲੀ ਲਈ ਪਠਾਨਕੋਟ ਤੋਂ ਵੱਡੀ ਗਿਣਤੀ ਵਿਚ ਗੱਡੀਆਂ ਦਾ ਕਾਫ਼ਲਾ ਰਵਾਨਾ ਹੋਵੇਗਾ। ਇਸ ਦੀ ਪੂਰੀ ਤਿਆਰੀ ਲਈ ਸਯੁੰਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਵਾਸਤੇ ਖਾਦ ਨਹੀ ਮਿਲ ਰਹੀ, ਸਰਕਾਰ ਕਿਸਾਨਾਂ ਨੂੰ ਖਾਦ ਮਿਲਣਾ ਯਕੀਨੀ ਬਣਾਵੇ ਨਹੀਂ ਤਾਂ ਸਯੁੰਕਤ ਕਿਸਾਨ ਮੋਰਚਾ ਪਠਾਨਕੋਟ ਸੜਕ ਜਾਮ ਜਾਂ ਹੋਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਆਗੂਆਂ ਨੇ ਦੱਸਿਆ ਕਿ ਸਰਕਾਰ ਦੀ ਸਿਫ਼ਾਰਸ਼ ਨਾਲ ਕਿਸਾਨਾਂ ਨੇ ਝੋਨੇ ਦੀਆਂ 125, 128, 131 ਕਿਸਮਾਂ ਲਗਾਈਆ ਸਨ, ਉਹ ਫ਼ਸਲ ਖਰਾਬ ਹੋ ਗਈ ਹੈ। ਸਰਕਾਰ ਸਪੈਸ਼ਲ ਗਿਰਦਾਵਰੀਆਂ ਕਰਵਾਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ।

Comments
Post a Comment