ਬਾਜ਼ਾਰ ’ਚ ਮਾਰਚ ਕਰਨ ਉਪਰੰਤ ਮੋਦੀ ਤੇ ਟਰੰਪ ਦੇ ਪੁਤਲੇ ਫੂਕੇ

 


ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਪੱਧਰੀ ਸੱਦੇ ’ਤੇ ਮੋਰਚੇ ’ਚ ਸ਼ਾਮਿਲ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕੁਲ ਹਿੰਦ ਕਿਸਾਨ ਸਭਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਤੇ ਕਾਰਕੁੰਨਾ ਨੇ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਕਾਬਲ ਸਿੰਘ ਛੀਨਾਂ, ਦੇਸਾ ਸਿੰਘ ਭਿੰਡੀ ਔਲਖ, ਜੱਗਾ ਸਿੰਘ ਡੱਲਾ, ਵਿੱਜੇ ਸ਼ਾਹ ਧਾਰੀਵਾਲ, ਸਤਵਿੰਦਰ ਸਿੰਘ ਉਠੀਆਂ ਤੇ ਰਜਿੰਦਰ ਸਿੰਘ ਭਲਾ ਪਿੰਡ ਦੀ ਅਗਵਾਈ ’ਚ ਕਾਰਪੋਰੇਟੋ ਭਾਰਤ ਛੱਡੋ ਅਤੇ ਖੇਤੀ ਕਿੱਤੇ ਨੂੰ ਕਰਮੁੱਕਤ ਵਪਾਰ ਵਿੱਚੋਂ ਬਾਹਰ ਕੱਢੋ ਦੇ ਬੁਲੰਦ ਨਾਅਰੇ ਲਾਉਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਦੇ ਪ੍ਰਤੀਕ ਪੁਤਲੇ ਚੁੱਕ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਪ੍ਰਦਰਸ਼ਨ ਕਰਦੇ ਹੋਏ ਦੁਕਾਨਦਾਰਾਂ ਤੇ ਇਲਾਕੇ ਦੇ ਹੋਰ ਲੋਕਾਂ ਕੋਲੋਂ ਸਮਰਥਨ ਜਿਤਾਉਂਦੇ ਹੋਏ ਅਜਨਾਲਾ ਦੇ ਮੁੱਖ ਚੌਂਕ ਵਿੱਚ ਇਹਨਾਂ ਦੋਹਾਂ ਪੁਤਲਿਆਂ ਨੂੰ ਸਾੜਿਆ ਗਿਆ, ਜਿਸ ਵਿਚ ਸੈਂਕੜੇ ਕਿਸਾਨ, ਮਜ਼ਦੂਰ ਤੇ ਨੌਜਵਾਨ ਹੱਥਾਂ ਵਿੱਚ ਝੰਡੇ ਲੈਕੇ ਸ਼ਾਮਿਲ ਹੋਏ।

ਇੱਥੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਅਤੇ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਸੁੱਚਾ ਸਿੰਘ ਖਤਰਾ, ਤਰਸੇਮ ਸਿੰਘ ਕਾਮਲਪੁਰਾ, ਵਰਿੰਦਰ ਸਿੰਘ ਬਾਠ, ਸ਼ਮਸ਼ੇਰ ਸਿੰਘ ਡੱਲਾ ਤੇ ਸਾਹਿਬ ਸਿੰਘ ਹਰੜ ਹੋਣਾ ਨੇ ਦੱਸਿਆ ਕਿ ਜਦੋਂ 9 ਅਗਸਤ 1942 ਨੂੰ ਉਸ ਵੇਲੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਦੇਸ਼ ਭਗਤਾਂ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਮੋਲਾਨਾ ਅਬਦੁਲ ਕਲਾਮ ਅਜ਼ਾਦ, ਅਰੁਨਾ ਅਸਫ ਅਲੀ ਤੇ ਹੋਰ ਬਹੁਤ ਸਾਰੇ ਅਜ਼ਾਦੀ ਲਈ ਲੜ ਰਹੇ ਆਗੂਆਂ ਨੇ ਜ਼ੋਰਦਾਰ ਨਾਅਰਾ ਦਿੱਤਾ ਕਿ ਅੰਗਰੇਜੋ ਭਾਰਤ ਛੋਡੋ ਇਹ ਸਾਡਾ ਦੇਸ਼ ਹੈ। ਉੱਕਤ ਆਗੂਆਂ ਨੇ ਅੱਗੇ ਕਿਹਾ ਕਿ ਇਹ ਭਾਰਤ ਛੱਡੋ ਲਹਿਰ ਏਨੀਂ ਪ੍ਰਬਲ ਹੋਈ ਕਿ 15 ਅਗਸਤ 1947 ਨੂੰ  ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ ਤੇ ਦੇਸ਼ ਅਜ਼ਾਦ ਹੋ ਗਿਆ। ਡਾ. ਅਜਨਾਲਾ ਤੇ ਧੰਨਵੰਤ ਸਿੰਘ ਖਤਰਾਏ ਨੇ ਕਿਹਾ ਕਿ ਅੱਜ ਜਿਹੜੇ ਦੇਸ਼ ਭਰ ਵਿੱਚ ਕਾਰਪੋਰੇਟੋ ਭਾਰਤ ਛੱਡੋ ਦਾ ਨਾਅਰਾ ਬੁਲੰਦ ਹੋਇਆ ਹੈ ਇਹ ਆਉਂਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚੋਂ ਆਰਥਿਕ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਮੀਲ ਪੱਥਰ ਬਣੇਗਾ। ਇਹਨਾਂ ਆਗੂਆਂ ਨੇ ਇਸ ਸਮੇਂ ਕਿਸਾਨਾਂ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਸਮੇਤ ਸਾਡੇ ਦੇਸ਼ ਦੀ ਖੇਤੀ - ਡੇਅਰੀ - ਮੱਛੀ ਪਾਲਣ ਵਗੈਰਾ ਖੇਤੀ ਧੰਦਿਆਂ ਨੂੰ ਕਰਮੁੱਕਤ ਵਪਾਰ ਵਿੱਚੋਂ ਬਾਹਰ ਕੱਢਣ ਲਈ ਦੇਸ਼ ਦੀ ਭਲਾਈ ਵਾਸਤੇ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ਾਂ ਦਾ ਡੱਟ ਕੇ ਸਮਰਥਨ ਕਰਨ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਜਿਹੜਾ ਲੈਂਡ ਪੂਲਿਗ ਪਾਲਿਸੀ ਨੂੰ ਵਾਪਸ ਕਰਨਾ ਇਹ ਪੰਜਾਬ ਦੇ ਲੋਕਾਂ ਦੇ ਏਕੇ ਦੀ ਵੱਡੀ ਜਿੱਤ ਹੈ। ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੂੰ ਸੁਚੇਤ ਕਰਦਿਆਂ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਇਸ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ, ਜਿਸ ਕਰਕੇ ਐੱਸਕੇਐੱਮ ਦਾ ਸੰਘਰਸ਼ ਜਾਰੀ ਹੈ। ਆਗੂਆਂ ਨੇ 24 ਅਗਸਤ ਨੂੰ ਸਮਰਾਲਾ ਵਿਖੇ ਐੱਸਕੇਐੱਮ ਵੱਲੋਂ ਜਿਹੜੀ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ ਉਸ ਵਿੱਚ ਤਨ ਮਨ ਧਨ ਨਾਲ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਆਪੀਲ ਕੀਤੀ। 

ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਭੂਰੇ ਗਿੱਲ, ਰੇਸ਼ਮ ਸਿੰਘ ਅਜਨਾਲਾ, ਮਨਜੀਤ ਸਿੰਘ ਮਾਸੀ ਨੰਗਲ, ਪ੍ਰੋ ਮਾਲਕ ਸਿੰਘ ਗੁਰਾਲਾ, ਅੰਗਰੇਜ਼ ਸਿੰਘ ਲੱਖੋਵਾਲ, ਜਤਿੰਦਰ ਸਿੰਘ ਗਿੱਲ ਮਾਨਾਂਵਾਲਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਲਖਬੀਰ ਸਿੰਘ ਸਾਰਗਦੇਵ, ਸਾਬਕਾ ਸਰਪੰਚ ਲਖਬੀਰ ਸਿੰਘ ਤੇੜਾ, ਬੱਗਾ ਸਿੰਘ ਜਗਦੇਵ ਕਲਾਂ, ਸਰਪੰਚ ਜੋਗਾ ਸਿੰਘ ਰਣੀਕੇ, ਸ਼ਮਸ਼ੇਰ ਸਿੰਘ ਮਟੀਆਂ, ਫੁੱਮਣ ਸਿੰਘ ਪੂਗਾ, ਬਲਵਿੰਦਰ ਸਿੰਘ ਡਿਆਲ ਭੱਟੀ ਨੇ ਵੀ ਆਪਣੇ ਵਿਚਾਰ ਰੱਖੇ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ