ਝੋਨੇ ਦੀ ਖਰੀਦ ਲਈ ਅਧਿਕਾਰੀਆਂ ਨੂੰ ਮਿਲੇ ਆਗੂ



ਬਾਬਾ ਬਕਾਲਾ ਸਾਹਿਬ: ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਇਕਾਈ ਬਾਬਾ ਬਕਾਲਾ ਸਾਹਿਬ ਦਾ ਵਫਦ ਅੱਜ ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ ਨੂੰ ਮਿਲਿਆ ਅਤੇ ਝੋਨੇ ਦੀ ਖਰੀਦ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਨਿਪਟਾਉਣ ਲਈ ਸਥਾਨਕ ਐੱਸਡੀਐੱਮ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ। ਵਫਦ ਦੀ ਅਗਵਾਈ ਬਲਦੇਵ ਸਿੰਘ ਸੈਦਪੁਰ ਅਤੇ ਗੁਰਮੇਜ ਸਿੰਘ ਤਿੰਮੋਵਾਲ ਨੇ ਕੀਤੀ।

ਵਫਦ ਨੇ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਚਾਲੂ ਕੀਤੀ ਜਾਵੇ, ਪੀ ਆਰ 126 ਕਿਸਮ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ, ਸਰਕਾਰੀ ਖਰੀਦ ਸਮੇਂ ਨਮੀ ਅਤੇ ਕਵਾਲਿਟੀ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ, ਪ੍ਰਾਈਵੇਟ ਵਪਾਰੀਆਂ ਵੱਲੋਂ 2 ਤੋਂ 4 ਸੌ ਰੁਪਏ ਪ੍ਰਤੀ ਕੁਇੰਟਲ ਝੋਨਾ ਘੱਟ ਕੀਮਤ ਤੇ ਖਰੀਦਿਆ ਗਿਆ ਹੈ ਇਸ ਘਾਟੇ ਭਰਪਾਈ ਵਪਾਰੀਆਂ ਕੋਲੋਂ ਕਰਵਾਈ ਜਾਵੇ, ਬਾਸਮਤੀ 1509 ਦ 4500 ਅਤੇ 1121 ਦਾ 5500 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾਵੇ, ਮੰਡੀਆਂ ਵਿੱਚ ਕਿਸਾਨਾਂ ਦੇ ਅਤੇ ਮਜ਼ਦੂਰਾਂ ਲਈ ਚੰਗੀ ਰਿਹਾਇਸ਼, ਸਾਫ ਪੀਣ ਵਾਲੇ ਪਾਣੀ, ਬਾਥਰੂਮ ਅਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ, ਆੜ੍ਹਤੀਆਂ ਨੂੰ ਵਿਕੀ ਫਸਲ ਦਾ ਜੇ ਫਾਰਮ ਦੇਣ ਦਾ ਪਾਬੰਦ ਕੀਤਾ ਜਾਵੇ, ਫਸਲ ਦੀ ਤੁਲਾਈ ਕੰਪਿਊਟਰਾਈਜ਼ਡ ਕੰਡਿਆਂ ਨਾਲ ਕੀਤੀ ਜਾਵੇ। ਤਹਿਸੀਲਦਾਰ ਸਾਹਿਬ ਨੇ ਤੁਰੰਤ ਮੰਡੀਆਂ ਵਿੱਚ ਜਾ ਕੇ ਖਰੀਦ ਕਰਵਾਉਣ ਦਾ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਣ ਦਾ ਭਰੋਸਾ ਦਿੱਤਾ।

ਵਫਦ ਵਿੱਚ ਸਵਿੰਦਰ ਸਿੰਘ ਖਹਿਰਾ, ਨਿਰਮਲ ਸਿੰਘ ਭਿੰਡਰ, ਬਲਰਾਜ ਸਿੰਘ ਸੁਧਾਰ, ਬਲਵਿੰਦਰ ਸਿੰਘ ਵਡਾਲਾ, ਸਰਦੂਲ ਸਿੰਘ ਤਿੰਮੋਵਾਲ ਆਦਿ ਆਗੂ ਸ਼ਾਮਲ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ