ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਕਿਲ੍ਹਾ ਰਾਏਪੁਰ ਦੇ ਕਿਸਾਨ ਮੇਲੇ ‘ਚ ਕੀਤੀ ਸ਼ਿਰਕਤ
ਡੇਹਲੋ: ਕਿਲ੍ਹਾ ਰਾਏਪੁਰ ਦੇ ਖੇਡ ਸਟੇਡੀਅਮ ’ਚ ਲੱਗੇ ਤਿੰਨ ਰੋਜ਼ਾ ਕਿਸਾਨ ਮੇਲੇ ਵਿੱਚ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਸ਼ਿਰਕਤ ਕੀਤੀ। ਕਿਸਾਨ ਮੇਲਾ ਦੇਖਣ ਉਪਰੰਤ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਤੇ ਸੀਨੀਅਰ ਆਗੂ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਇਹ ਮੇਲੇ ਕੇਵਲ ਵੱਡੀ ਮਸ਼ੀਨਰੀ, ਮਹਿੰਗੀਆਂ ਕੀੜੇ ਮਾਰ ਦਵਾਈਆਂ ਤੇ ਬੀਜਾਂ ਦੇ ਦਿਖਾਵੇ ਦਾ ਕੇਂਦਰ ਹੀ ਨਾ ਬਣੇ ਰਹਿਣ ਬਲਕਿ ਇਹਨਾਂ ਮੇਲਿਆਂ ਤੋਂ ਛੋਟੇ ਕਿਸਾਨਾਂ ਨੂੰ ਸਿੱਖਿਅਤ ਕਰਨ ਬਾਰੇ ਵੀ ਜਾਣਕਾਰੀ ਦਿਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਬੀਜ ਪੈਦਾ ਕਰਨ, ਘੱਟ ਖਾਦ ਤੇ ਦਵਾਈਆਂ ਦੀ ਵਰਤੋਂ ਕਰਨ ਵੱਲ ਪ੍ਰੇਰਤ ਕਰਨਾ ਚਾਹੀਦਾ ਹੈ। ਫ਼ਸਲਾਂ ਦੀ ਸਹੀ ਮਾਰਕੀਟਿੰਗ ਦੀ ਜਾਣਕਾਰੀ ਬਾਰੇ ਵੀ ਇਹਨਾਂ ਮੇਲਿਆਂ ਵਿੱਚ ਸਿਖਿਅਤ ਕੀਤਾ ਜਾਵੇ। ਇਸ ਮੌਕੇ ਤੇ ਡਾਕਟਰ ਮਹਿੰਦਰ ਸ਼ਾਰਦਾ ਰਿਟਾਇਰ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਹਾਜ਼ਰ ਕਿਸਾਨ ਆਗੂਆਂ ਨੂੰ ਜਨਮੇਜਾ ਸਿੰਘ ਜੌਹਲ ਦੀ ਕਿਤਾਬ “ਗੁਣਕਾਰੀ ਪੌਦੇ” ਦੇਕੇ ਸਨਮਾਨ ਕੀਤਾ। ਉਹਨਾਂ ਕਿਹਾ ਕਿ ਉਹ “ਮਿਸ਼ਨ ਸਾਡਾ ਜ਼ਹਿਰ ਮੁਕਤ ਖੇਤ ਤੁਹਾਡਾ” ਦੇ ਤਹਿਤ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਪ੍ਰੇਰਤ ਕਰ ਰਹੇ ਹਨ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸਾਬਕਾ ਖੇਤੀਬਾੜੀ ਅਫਸਰ ਸੁਖਪਾਲ ਸਿੰਘ ਢਿੱਲੋ, ਹਰਮਨਪ੍ਰੀਤ ਸਿੰਘ ਗਰੇਵਾਲ, ਮਾਸਟਰ ਭੁਪਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸਾਬਕਾ ਹਾਕੀ ਖਿਡਾਰੀ ਬਲਵਿੰਦਰ ਸਿੰਘ ਜੱਗਾ ਆਦਿ ਹਾਜ਼ਰ ਸਨ।

Comments
Post a Comment