ਨਕੋਦਰ ਦੀ ਮੰਡੀ ਦਾ ਕਿਸਾਨ ਆਗੂਆਂ ਨੇ ਕੀਤਾ ਦੌਰਾ
ਨਕੋਦਰ: ਅੱਜ ਸਥਾਨਕ ਦਾਣਾ ਮੰਡੀ ਦਾ ਜਮਹੂਰੀ ਕਿਸਾਨ ਸਭਾ ਵਲੋਂ ਦੌਰਾ ਕਰਕੇ ਕਿਸਾਨਾਂ ਮਜ਼ਦੂਰਾਂ
ਨੂੰ ਅਗਲੇਰੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਜਮਹੂਰੀ ਕਿਸਾਨ ਸਭਾ ਦੇ ਇਸ ਜਥੇ ਦੀ
ਅਗਵਾਈ ਜ਼ਿਲ੍ਹਾ ਪ੍ਰਧਾਨ ਮਨੋਹਰ ਸਿੰਘ ਗਿੱਲ, ਹਰਮੇਲ ਆਧੀ, ਬਲਦੇਵ ਫੌਜੀ, ਨਛੱਤਰ ਸਿੰਘ, ਜੁਗਿੰਦਰ
ਸਿੰਘ ਬਿਲੀ ਚਹਾਰਮੀ, ਗੁਰਪ੍ਰੀਤ ਨੰਬਰਦਾਰ, ਗੁਲਜ਼ਾਰ ਸਿੰਘ, ਜਸਵੀਰ ਸਿੰਘ ਸੀਰ, ਹਰਜਿੰਦਰ ਸਿੰਘ
ਟੁੱਟਾਂ, ਗੁਰਦੇਵ ਮੱਲੀਆਂ ਜੈਲੀ ਆਦਿ ਨੇ ਕੀਤੀ। ਇਸ ਜਥੇ ਨੇ ਮੰਡੀ ਦੇ ਖਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ। ਇਸ ਮੌਕੇ ਕੀਤੇ ਇਕੱਠ
ਨੂੰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ
ਪੰਜਾਬ ਦਾ ਕਿਸਾਨ ਪ੍ਰੇਸ਼ਾਨ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ
ਅਗਲੇਰੀ ਕਾਲ ਦੇ ਮੁਤਾਬਿਕ ਕਿਸਾਨ ਅਗਲਾ ਐਕਸ਼ਨ ਕਰਨ ਲਈ ਤਿਆਰ ਬੈਠੇ ਹਨ।

Comments
Post a Comment