ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਖ਼ਿਲਾਫ਼ ਡੀਸੀ ਨੂੰ ਮਿਲਿਆ ਵਫ਼ਦ
ਤਰਨ ਤਾਰਨ: ਅੱਜ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਡੀਸੀ ਤਰਨ ਤਾਰਨ ਨੂੰ ਮਿਲ ਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਲਈ ਨਿੱਤਰੇ ਉਮੀਦਵਾਰਾਂ ਦੀਆਂ ਫਾਈਲਾਂ ਰੱਦ ਕਰਨ ਦਾ ਮੁੱਦਾ ਉਠਾਇਆ। ਆਗੂਆਂ ਨੇ ਦੱਸਿਆ ਕਿ ਨੋਸ਼ਹਿਰਾ ਪੰਨੂਆਂ ਦੇ ਪਿੰਡ ਕੋਟ ਮੁਹੰਮਦ ਖਾਂ, ਕਾਹਲਵਾਂ, ਤੁੜ, ਫੈਲੋਕੇ ਪਿੰਡਾਂ ਦੀਆਂ ਫਾਈਲਾਂ ਜਮ੍ਹਾਂ ਹੋਈਆਂ ਸਨ, ਜਿਸ ਨੂੰ ਕਥਿਤ ਤੌਰ ’ਤੇ ਵਿਧਾਇਕ ਦੇ ਦਬਾਅ ਹੇਠ ਰੱਦ ਕਰਵਾ ਦਿੱਤਾ ਗਿਆ।
ਇਸ ਸਬੰਧ ਵਿੱਚ ਅੱਜ ਡੀਸੀ ਤਰਨਤਾਰਨ ਨੂੰ ਮਿਲ ਕੇ ਜਮੂਹਰੀ ਕਿਸਾਨ ਸਭਾ ਦੇ ਆਗੂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਸੂਬਾ ਕਮੇਟੀ ਮੈਂਬਰ ਰੇਸ਼ਮ ਸਿੰਘ ਫੈਲੋਕੇ, ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਕੈਪਟਨ ਸਿੰਘ ਕਾਹਲਵਾਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹੇ ਦੇ ਆਗੂ ਦਾਰਾ ਸਿੰਘ ਮੁੰਡਾਪਿੰਡ ਨੇ ਸਿਆਸੀ ਦਖਲ ਅੰਦਾਜੀ ਹੋ ਤਹਿਤ ਕੀਤੀ ਕਾਰਵਾਈ ਲਈ ਇਨਸਾਫ਼ ਦੀ ਮੰਗ ਕੀਤੀ।
ਆਗੂਆਂ ਨੇ ਕਿਹੈ ਕਿ ਜੇ ਇਥੋਂ ਇਨਸਾਫ ਨਾ ਮਿਲਿਆ ਅਸੀਂ ਆਪਣੀ ਮੀਟਿੰਗ ਲਾ ਕੇ ਅਗਲਾ ਸੰਘਰਸ਼ ਕਰਨ ਦੀ ਰਣਨੀਤੀ ਉਲੀਕਣਗੇ। ਇਸ ਮੌਕੇ ਅਵਤਾਰ ਸਿੰਘ ਫੈਲੋਕੇ, ਕੁਲਦੀਪ ਸਿੰਘ ਮੁੰਡਾਪਿੰਡ, ਕਾਲਾ ਸਿੰਘ ਕੋਟ ਮੁਹੰਮਦ ਖਾਂ, ਤਜਿੰਦਰ ਸਿੰਘ ਕੋਟ ਮੁਹੰਮਦ ਖਾਂ, ਅਮਰਜੀਤ ਸਿੰਘ ਤੁੜ, ਕੁਲਦੀਪ ਸਿੰਘ ਫੈਲੋਕੇ, ਅਮਰੀਕ ਸਿੰਘ ਫੈਲੋਕੇ, ਸੁਖਰਾਜ ਸਿੰਘ ਫੈਲੋਕੇ, ਕਵਲਜੀਤ ਕੌਰ ਚੌਧਰੀ ਵਾਲਾ, ਗੁਰਦਿਆਲ ਸਿੰਘ ਕਾਹਲਵਾਂ ਹਾਜ਼ਰ ਸਨ।

Comments
Post a Comment