ਕਿਸਾਨ ਆਗੂਆਂ ਨੇ ਮੰਡੀਆਂ ਦਾ ਕੀਤਾ ਦੌਰਾ
ਨਕੋਦਰ: ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਝੋਨੇ ਦੀ ਖਰੀਦ ਨੂੰ ਲੈ ਕੇ ਵੱਖ ਵੱਖ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ। ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨੋਹਰ ਗਿੱਲ ਨੇ ਕੀਤੀ। ਹਰਮੇਲ ਆਧੀ, ਮਾਸਟਰ ਤਰਲੋਚਨ ਉੱਗੀ, ਖੁਸ਼ਵੰਤ ਸਿੰਘ ਖੀਵਾ, ਨਿਰਮਲ ਸਿੰਘ, ਜਗਦੇਵ ਸਿੰਘ, ਗੁਰਦੇਵ ਸਿੰਘ ਪੰਚ, ਜੁਗਿੰਦਰ ਪਾਲ ਉਗੀ, ਜਰਨੈਲ ਸਿੰਘ ਮੱਲੀਆ ਸਮੇਤ ਹੋਰ ਆਗੂਆਂ ਨੇ ਉੱਗੀ ਅਤੇ ਮੱਲੀਆਂ ਕਲਾਂ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ।
ਜ਼ਿਲ੍ਹਾ ਪ੍ਰਧਾਨ ਗਿੱਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ
ਦੀਆਂ ਨਲਾਇਕੀਆਂ ਕਾਰਨ ਇਸ ਵਾਰ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਜਿਸ ਲਈ ਸੰਯੁਕਤ ਕਿਸਾਨ ਮੋਰਚੇ ਦੇ
ਸੱਦੇ ਮੁਤਾਬਿਕ ਜੇ ਜ਼ਰੂਰਤ ਪਈ ਤਾਂ 24 ਅਕਤੂਬਰ ਨੂੰ ਆਉਣ ਵਾਲੀ ਅਗਲੀ ਕਾਲ ਨੂੰ ਹਰ ਹਾਲਤ ਕਾਮਯਾਬ
ਕੀਤਾ ਜਾਵੇਗਾ।

Comments
Post a Comment