ਜਮਹੂਰੀ ਕਿਸਾਨ ਸਭਾ ਨੇ ਦਾਣਾ ਮੰਡੀ ਕਿਲ੍ਹਾ ਰਾਏਪੁਰ ’ਚ ਸ਼ੁਰੂ ਕਰਵਾਈ ਖਰੀਦ
ਡੇਹਲੋ: ਪਿਛਲੇ ਦੱਸ ਦਿਨਾਂ ਤੋਂ ਦਾਣਾ ਮੰਡੀ ਕਿਲ੍ਹਾ ਰਾਏਪੁਰ ’ਚ ਝੋਨਾ ਵੇਚਣ ਆਏ ਕਿਸਾਨਾਂ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਕੇ ਉਹਨਾਂ ਨੂੰ ਰਾਹਤ ਦਿਵਾਈ। ਕਈ ਕਿਸਾਨ ਆਪਣਾ ਝੋਨਾ ਲੈਕੇ ਪਿਛਲੇ ਦੱਸ ਦਿਨਾਂ ਤੋ ਮੰਡੀਆਂ ਵਿੱਚ ਬੈਠੇ ਸਨ, ਜਿਨਾਂ ਦੇ ਝੋਨੇ ਦੀ ਅੱਜ ਬੋਲੀ ਕਰਵਾਈ ਗਈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜਗਤਾਰ ਸਿੰਘ ਚਕੋਹੀ ਅਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਮੰਡੀਆਂ ਵਿੱਚ 10-10 ਦਿਨ ਰੁਲਣਾ ਪੈ ਰਿਹਾ ਹੈ। ਸਰਕਾਰਾਂ ਦੀਆਂ ਨੀਤੀਆਂ ਕਾਰਨ ਖੇਤੀ ਦਾ ਧੰਦਾ ਘਾਟੇ ਵਿੱਚ ਜਾ ਚੁੱਕਾ ਹੈ। ਉਹਨਾ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਪ੍ਰੇਸਾਨ ਕਰਕੇ ਖੇਤੀ ਦਾ ਧੰਦਾ ਕਾਰਪੋਰੇਟਾ ਦੇ ਹਵਾਲੇ ਕਰਨ ਦੀਆਂ ਵਿਉਤਾ ਬੁਣ ਰਹੀ ਹੈ, ਜਿਸ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਲੋਕਾ ਦੇ ਸਹਿਯੋਗ ਨਾਲ ਪੂਰਾ ਨਹੀ ਹੋਣ ਦੇਵੇਗੀ।
ਇਸ ਮੌਕੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ ਜੜਤੌਲੀ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਜਿੰਨਾ ਕਿਸਾਨਾਂ ਦੇ ਝੋਨੇ ਦੀ ਨਮੀ 17% ਤੋ ਵੀ ਘੱਟ ਹੈ ਉਹਨਾਂ ਨੂੰ ਵੀ ਪ੍ਰੇਸਾਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਆਖਿਆ ਕਿ ਜੇ ਕਿਸਾਨਾਂ ਨੂੰ ਮੰਡੀਆਂ ‘ਚ ਪ੍ਰੇਸ਼ਾਨ ਕੀਤਾ ਗਿਆ ਤਾਂ ਕਿਸਾਨ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਆਗੂਆਂ ਦੀ ਹਾਜ਼ਰੀ ’ਚ ਮੰਡੀ ਬੋਰਡ, ਪਨਗ੍ਰੇਨ ਤੇ ਮਾਰਕਫੈਡ ਦੇ ਅਧਿਕਾਰੀਆ ਵਲੋਂ ਕਿਸਾਨਾਂ ਦੇ ਝੋਨੇ ਦੀ ਖਰੀਦ ਸ਼ੁਰੂ ਕਰਕੇ ਇਸ ਨੂੰ ਲਗਾਤਾਰ ਚਾਲੂ ਰੱਖਣ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਮਲਕੀਤ ਸਿੰਘ ਗਰੇਵਾਲ, ਬਲਜਿੰਦਰ ਸਿੰਘ ਗਰੇਵਾਲ, ਕਰਮ ਸਿੰਘ ਗਰੇਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਨੰਬਰਦਾਰ ਨਿਰਭੈ ਸਿੰਘ, ਭਜਨ ਸਿੰਘ, ਗੁਰਦਰਸ਼ਨ ਸਿੰਘ ਕਿਸਾਨ, ਜਗਪਾਲ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Comments
Post a Comment