ਆਲੋਵਾਲ ਹਾਈਵੇਅ ’ਤੇ ਕਿਸਾਨਾਂ ਨੇ ਲਗਾਇਆ ਜਾਮ
ਨਕੋਦਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਆਲੋਵਾਲ ਹਾਈਵੇਅ ’ਤੇ ਕਿਸਾਨ ਜਥੇਬੰਦੀਆਂ ਨੇ ਜਾਮ ਲਗਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਝੋਨੇ ਦੀ ਖਰੀਦ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਮਜ਼ਬੂਰਨ ਅੱਜ 12 ਵਜੇ ਤੋਂ ਤਿੰਨ ਵਜੇ ਤੱਕ ਧਰਨਾ ਲਗਾ ਕੇ ਟ੍ਰੈਫਿਕ ਜਾਮ ਕੀਤਾ। ਲਗਾਏ ਧਰਨੇ ਨੂੰ ਹੋਰਨਾ ਤੋਂ ਇਲਾਵਾ ਕਸ਼ਮੀਰ ਸਿੰਘ ਬਲਾਕ ਪ੍ਰਧਾਨ ਮਹਿਤਪੁਰ ਭਾਰਤੀ ਕਿਸਾਨ ਯੂਨੀਅਨ ਦੋਆਬਾ, ਸੁਖਵਿੰਦਰ ਸਿੰਘ ਟਰੱਕ ਯੂਨੀਅਨ ਦੇ ਆਗੂ, ਮੋਹਣ ਸਿੰਘ ਦਲਵਿੰਦਰ ਸਿੰਘ ਹੁਸੈਨਾਬਾਦ ਆੜ੍ਹਤੀ ਯੂਨੀਅਨ ਦੇ ਆਗੂ, ਮਨੋਹਰ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਬਿਕਰਮਜੀਤ ਸਿੰਘ ਸਰੀਂਹ ਬਲਾਕ ਪ੍ਰਧਾਨ ਨਕੋਦਰ ਭਾਰਤੀ ਕਿਸਾਨ ਯੂਨੀਅਨ ਦੋਆਬਾ, ਰਾਮ ਸਿੰਘ ਕੈਮਵਾਲਾ ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ, ਚਰਨਜੀਤ ਥੰਮੂਵਾਲ ਆਗੂ ਜਮਹੂਰੀ ਕਿਸਾਨ ਸਭਾ, ਸੁਨੀਲ ਕੁਮਾਰ ਆਗੂ ਨਰੇਗਾ ਮਜ਼ਦੂਰ ਯੂਨੀਅਨ ਨੇ ਸੰਬੋਧਨ ਕੀਤਾ।

Comments
Post a Comment