ਜਮਹੂਰੀ ਚੋਣ ਪ੍ਰਕਿਰਿਆ ’ਚ ਅੜਿੱਕੇ ਪਾਉਣੇ ਖਤਰਨਾਕ: ਡਾ. ਅਜਨਾਲਾ




ਅਜਨਾਲਾ: ਪੰਜਾਬ ਦੀਆਂ ਪੰਚਾਇਤ ਚੋਣਾਂ 'ਚ ਵੱਡੇ ਪੱਧਰ ’ਤੇ ਧੱਕੇਸ਼ਾਹੀਆਂ ਤੇ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ, ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ’ਚ ਇੱਕ ਨਰੀਖਣ ਟੀਮ ਨੇ ਇਹਨਾਂ  ਪੰਚਾਇਤ ਚੋਣਾਂ ਦੇ ਬਲਾਕਾਂ ਵਿਚ ਜਾ ਕੇ ਵੇਖਿਆ ਕਿ ਚੋਣਾਂ ਵਿਚ ਗਰੀਬਾਂ ਅਨਪੜ੍ਹ ਲੋਕਾਂ ਨੂੰ ਕਈ ਥਾਂਈ ਆਪਣੇ ਨਾਮਜਦਗੀ ਪੱਤਰ ਭਰਨ ਤੋਂ ਆਨੇ ਬਹਾਨੇ ਲਾਕੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ, ਜਦ ਕਿ ਸਤਾਪੱਖੀ ਉਮੀਦਵਾਰਾਂ ਦੇ ਫਾਰਮ ਰਾਜਸਤਾ ਦੇ ਆਗੂਆਂ ਨੇ ਪਹਿਲਾਂ ਹੀ ਅੰਦਰ ਦਾਖਲ ਕਰਵਾ ਦਿੱਤੇ।

ਡਾ.ਅਜਨਾਲਾ ਨੇ ਸਤਾ ਧਿਰ ’ਤੇ ਗੰਭੀਰ ਦੋਸ਼ ਲਾਉਂਦਿਆ ਜਾਣਕਾਰੀ ਦਿੰਤੀ ਕਿ 3 ਅਕਤੂਬਰ ਨੂੰ ਦੁਪਹਿਰ ਸਮੇਂ ਕੈਬਰਿਜ਼ ਇੰਟਰਨੈਸ਼ਨਲ ਸਕੂਲ ਲੋਹਾਰਕਾ ਰੋਡ ’ਤੇ ਚੇਅਰਮੈਨ ਅਖਵਾਉਂਦੇ ਇੱਕ ਆਗੂ ਨੇ ਆਪਣੇ ਇਲਾਕੇ ਦੇ ਪਿੰਡਾਂ ਦੇ ਨਾਮਜ਼ਦਗੀ ਫਾਇਲਾਂ ਉੱਥੇ ਉਮੀਦਵਾਰਾਂ ਕੋਲੋ ਲੈ ਕੇ ਇਕੱਠੀਆਂ ਕਰ ਲਈਆਂ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਜਾਉ, ਉਹ ਆਪੇ ਹੀ ਇਹ ਫਾਇਲਾਂ ਜਮ੍ਹਾ ਕਰਵਾ ਦੇਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਜਾਣਕਾਰੀਆਂ ਹੋਰ ਕਈ ਥਾਵਾਂ ਤੋਂ ਵੀ ਮਿਲੀਆਂ ਹਨ।

ਉਕਤ ਆਗੂ ਨੇ ਪੰਜਾਬ ਦੇ ਚੋਣ ਕਮਿਸ਼ਨਰ ਦੀਆਂ ਲੋਕ ਵਿਰੋਧੀ ਹਦਾਇਤਾਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਚੋਣਾਂ ਦੀ ਪ੍ਕਿਰਿਆ 8 ਵਜੇ ਸਵੇਰੇ ਤੋਂ 4 ਵਜੇ ਸ਼ਾਮ ਤੱਕ ਹੁੰਦੀ ਰਹੀ ਪ੍ਰੰਤੂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਾਮਜਦਗੀਆਂ ਦਾ ਸਮਾਂ 11 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਸਿਰਫ 4 ਘੰਟੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਦੀ ਬਹੁਤ ਖੱਜਲਖੁਆਰੀ ਅੱਖੀਂ ਡਿੱਠੀ ਗਈ।

ਉਹਨਾਂ ਅੱਗੇ ਦੱਸਿਆ ਕਿ ਜੋ ਚੋਣ ਕਮਿਸ਼ਨਰ ਵੱਲੋਂ ਸਰਪੰਚ ਲਈ ਤੈਅ ਕੀਤੇ 40, 000 ਹਜ਼ਾਰ ਰੁਪਏ ਤੇ ਪੰਚ ਲਈ 30,000 ਹਜ਼ਾਰ ਰੁਪਏ ਖਰਚੇ ਲਈ ਰੱਖੇ ਗਏ ਹਨ, ਉਹ ਤਾਂ ਬਹੁਤੇ ਉਮੀਦਵਾਰਾਂ ਨੇ ਪਹਿਲੇ ਦਿਨ ਹੀ ਉਡਾ ਦਿੱਤੇ ਹਨ,  ਜਿਸ ਦਾ ਕੋਈ ਅਧਿਕਾਰੀ ਨੋਟਿਸ ਨਹੀਂ ਲੈ ਰਿਹਾ ਇਸ ਤਰ੍ਹਾਂ ਅਮੀਰ ਲੋਕਾਂ ਨੇ ਕਈ ਪਿੰਡਾਂ ਵਿੱਚ  ਸਰਪੰਚੀ ਦੀ ਬੋਲੀ ਲਾ ਦਿੱਤੀ ਜਿਸ ਕਾਰਨ ਗਰੀਬਾਂ - ਪੱਛੜੇ ਤੇ ਇਨਸਾਫ ਪਸੰਦ ਲੋਕਾਂ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ। ਡਾ. ਅਜਨਾਲਾ ਦੀ ਸਰਵੇਖਣ ਟੀਮ ਨੇ ਇਹ ਪਾਇਆ ਕਿ ਸਧਾਰਣ ਉਮੀਦਵਾਰ ਇਹ ਡਰ ਪ੍ਰਗਟਾ ਰਹੇ ਹਨ ਕਿ ਰਾਜ ਕਰਦੀ ਪਾਰਟੀ ਦੇ ਸਿਆਸੀ ਆਗੂ ਉਹਨਾਂ ਦੀਆਂ ਨਾਮਜਦਗੀਆਂ 5 ਅਕਤੂਬਰ ਨੂੰ ਕਿਤੇ ਰੱਦ ਨਾ ਕਰਵਾ ਦੇਣ। ਜੇਕਰ ਅਜਿਹਾ ਹੋਇਆ ਤਾਂ ਉਸ ਵਿਰੁੱਧ ਪੀੜਿਤ ਉਮੀਦਵਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਸ ਟੀਮ ਚੇ ਡਾ. ਅਜਨਾਲਾ ਤੋਂ ਇਲਾਵਾ ਗਾਇਕ ਗੁਰਪਾਲ ਗਿੱਲ ਸੈਦਪੁਰ, ਹਰਨੇਕ ਸਿੰਘ ਨੇਪਾਲ, ਸਤਵਿੰਦਰ ਸਿੰਘ ਓਠੀਆਂ ਤੇ ਮੁਖਤਾਰ ਸਿੰਘ ਡੱਲਾ ਸ਼ਾਮਿਲ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ