ਬਠਿੰਡਾ ਵਿਖੇ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ
ਬਠਿੰਡਾ: ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਬਠਿੰਡਾ ਵਲੋਂ ਸਥਾਨਕ ਡੀਸੀ ਦਫ਼ਤਰ ਦੇ ਸਾਹਮਣੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਸਹਿਕਾਰੀ ਸੁਸਾਇਟੀ ਵਿੱਚ ਨਵੇਂ ਹੱਦ ਕਰਜ਼ੇ ਵਧਾਏ ਜਾਣ ਅਤੇ ਪ੍ਰਤੀ ਏਕੜ ਕਰਜ਼ਾ ਵਧਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਫਕੋ ਵਲੋਂ ਜਬਰਦਸਤੀ ਨੈਨੋ ਡੀਏਪੀ ਤੇ ਯੂਰੀਆ ਕਿਸਾਨਾਂ ਨੂੰ ਦੇਣੀ ਬੰਦ ਕੀਤੀ ਜਾਵੇ। ਦੁੱਧ ਉਦਪਾਦਕ ਸੁਸਾਇਟੀ ਦਾ ਪ੍ਰਬੰਧ ਸੁਧਰਿਆ ਜਾਵੇ।
ਇਸ ਧਰਨੇ ਨੂੰ ਦਰਸ਼ਨ ਸਿੰਘ ਫੁੱਲੋ ਮਿੱਠੀ ਜ਼ਿਲ੍ਹਾ ਪ੍ਰਧਾਨ, ਸੁਖਮੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਜਰਨਲ ਸਕੱਤਰ, ਸੁਖਦੇਵ ਸਿੰਘ ਨਥਾਨਾ, ਸੁਰਜੀਤ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ, ਮਲਕੀਤ ਸਿੰਘ ਬਠਿੰਡਾ, ਰਾਜੂ ਔਲਖ, ਬਲਦੇਵ ਸਿੰਘ ਫੌਜੀ ਨੇ ਸੰਬੋਧਨ ਕੀਤਾ। ਮਗਰੋਂ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ।

Comments
Post a Comment