ਸੰਯੁਕਤ ਕਿਸਾਨ ਮੋਰਚਾ ਵੱਲੋਂ ਸਿਹਤ ਮੰਤਰੀ ਦੇ ਨਿਵਾਸ ਅੱਗੇ ਧਰਨਾ
ਪਟਿਆਲਾ: ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵੱਲੋਂ ਸਿਹਤ ਮੰਤਰੀ ਦੇ ਘਰ ਅੱਗੇ ਧਰਨਾ ਦੇ ਕੇ ਤਿੱਖਾ ਮੁਜ਼ਾਹਰਾ ਕੀਤਾ ਗਿਆ। ਅੱਜ ਦੇ ਐਕਸ਼ਨ ਵਿਚ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਨੂੰ ਉਭਾਰਿਆ ਗਿਆ। ਜਿਨਾਂ ਵਿਚ ਕਰਜ਼ਾ ਮੁਕਤੀ, ਐਮ•ਐਸ•ਪੀ• ਦੀ ਕਾਨੂੰਨਨ ਗਾਰੰਟੀ, ਹਰ ਘਰ ਤੇ ਖੇਤ ਲਈ ਸਾਫ ਨਹਿਰੀ ਪਾਣੀ, ਕੁਦਰਤ ਪੱਖੀ ਖੇਤੀ ਨੀਤੀ ਬਣਾਉਣੀ, ਪਾਕਿਸਤਾਨ ਨਾਲ ਵਪਾਰ ਖੋਲਣਾ, ਕਿਸਾਨਾਂ ਤੇ ਪਾਏ ਸੰਘਰਸ਼ਾਂ ਦੇ ਕੇਸਾਂ ਦੀ ਵਾਪਸੀ, ਸਮਾਰਟ ਮੀਟਰ ਲਾਉਣੇ ਬੰਦ ਕਰਨੇ, ਸਹਿਕਾਰਤਾ ਪ੍ਰਬੰਧ ਦੁਰੱਸਤ ਕਰਕੇ ਵਧਾਉਣਾ, ਕਿਸਾਨਾਂ ਤੇ ਮਜ਼ਦੂਰਾਂ ਨੂੰ ਅਠਵੰਜਾ ਸਾਲ ਦੀ ਉਮਰ ਬਾਅਦ ਦਸ ਹਜ਼ਾਰ ਰੁਪਏ ਪੈਨਸ਼ਨ ਆਦਿ ਸ਼ਾਮਲ ਹਨ। ਸਮੂਹ ਬੁਲਾਰਿਆਂ ਵੱਲੋ ਕਿਸਾਨਾਂ ਤੇ ਮਜ਼ਦੂਰਾਂ ਦੀ ਆਰਥਕ ਹਾਲਤ ਮਾੜੀ ਹੋਣ ਲਈ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ । ਉਨਾਂ ਦਾਅਵਾ ਕੀਤਾ ਕਿ ਵਰਤਮਾਨ ਰਾਜ ਪਰਬੰਧ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਹੈ। ਜੋ ਕਿ ਸਰਮਾਏਦਾਰਾਂ ਦੇ ਲਈ ਮਿਹਨਤਕਸ਼ ਲੋਕਾਂ ਦੀ ਲੁੱਟ ਕਰਦਾ ਹੈ।
ਅਖੀਰ ਵਿਚ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸਿਹਤ ਮੰਤਰੀ ਡਾ• ਬਲਵੀਰ ਸਿੰਘ ਦੇ ਨੁਮਾਇੰਦੇ ਨੇ ਪਰਾਪਤ ਕਰਕੇ ਅਗਲੀ ਕਾਰਵਾਈ ਲਈ ਭਰੋਸਾ ਦਿੱਤਾ।
ਅੱਜ ਦੇ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਰਾਮਿੰਦਰ ਸਿੰਘ ਪਟਿਆਲਾ, ਹਰਦੀਪ ਸਿੰਘ ਘਨੁੜਕੀ, ਜ਼ਿਲ੍ਹੇ ਦੇ ਆਗੂ ਗੁਰਮੀਤ ਸਿੰਘ ਦਿੱਤੂਪੁਰ, ਦਰਸ਼ਨ ਬੇਲੂਮਾਜਰਾ, ਗੁਰਮੀਤ ਸਿੰਘ ਛੱਜੂਭੱਟ, ਗੁਰਬਚਨ ਸਿੰਘ ਕਨਸੂਹਾ, ਰਾਜਿੰਦਰ ਸਿੰਘ , ਦਵਿੰਦਰ ਸਿੰਘ ਪੂਨੀਆ, ਨਰਿੰਦਰ ਸਿੰਘ ਲੇਹਲਾਂ, ਰਮੇਸ਼ ਅਜਾਦ, ਰਾਜ ਕਿਸ਼ਨ ਨੂਰਖੇੜੀਆਂ, ਹਰਬੰਸ ਸਿੰਘ ਦਦਹੇੜਾ, ਸੁਖਵਿੰਦਰ ਤੁੱਲੇਵਾਲ, ਜਗਪਾਲ ਸਿੰਘ ਊਧਾ, ਜਗਮੇਲ ਸਿੰਘ ਸੁੱਧੇਵਾਲ
ਪਵਨ ਸ਼ੋਗਲਪੁਰ, ਗੁਰਦਰਸ਼ਨ ਸਿੰਘ ਖਾਸਪੁਰ ਆਦਿ ਨੇ ਸੰਬੋਧਨ ਕੀਤਾ।
ਸਟੇਜ ਦੀ ਸੁਚੱਜੀ ਕਾਰਵਾਈ ਇਕਬਾਲ ਸਿੰਘ ਮੰਡੌਲੀ ਵੱਲੋਂ ਨਿਭਾਈ ਗਈ ਅਤੇ ਹਾਜ਼ਰ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।

Comments
Post a Comment