ਅਤਲਾ ਕਲਾਂ ਵਿਖੇ ਚਾਚਾ ਅਜੀਤ ਸਿੰਘ ਨੂੰ ਕੀਤਾ ਯਾਦ
ਮਾਨਸਾ: ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਚਾਚਾ ਅਜੀਤ ਸਿੰਘ ਦੀ ਬਰਸੀ ਪਿੰਡ ਅਤਲਾ ਕਲਾਂ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸਾਥੀ ਅਮਰੀਕ ਸਿੰਘ ਫੇਫੜੇ ਭਾਈ ਕੇ ਅਤੇ ਸਰਪ੍ਰਸਤ ਸੁਖਦੇਵ ਸਿੰਘ ਅਤਲਾਂ ਕਲਾਂ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਸਮੇਂ ਇਕੱਤਰ ਹੋਏ ਕਿਸਾਨ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਛੱਜੂ ਰਾਮ ਰਿਸ਼ੀ ਨੇ ਜ਼ਮੀਨ ਸੁਧਾਰਾਂ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਤੋਂ ਲੈ ਕੇ 1907 ਵਿੱਚ ਚਾਚਾ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਚੱਲੇ ਸੰਘਰਸ਼ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਉਜਾਗਰ ਸਿੰਘ ਮਾਖਾ ਚਹਿਲਾਂ, ਬੱਲਮ ਸਿੰਘ ਫਫੜੇ ਭਾਈਕੇ ਅਤੇ ਮੇਜਰ ਸਿੰਘ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਜਮਹੂਰੀ ਕਿਸਾਨ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਦਾ ਸੱਦਾ ਦਿਤਾ। ਆਏ ਸਾਥੀਆਂ ਦਾ ਧੰਨਵਾਦ ਸਾਥੀ ਮੱਘਰ ਸਿੰਘ ਨੇ ਕੀਤਾ।

Comments
Post a Comment